ਹੈਦਰਾਬਾਦ: ਦੇਸ਼ ਵਿੱਚ ਕੁਝ ਸਮੇਂ ਪਹਿਲਾ ਟੈਲੀਕੌਮ ਕੰਪਨੀਆਂ ਨੇ ਆਪਣੇ ਰਿਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਇਸ ਤੋਂ ਬਾਅਦ ਹੀ ਲੋਕ BSNL ਵੱਲ ਜਾਂਦੇ ਹੋਏ ਨਜ਼ਰ ਆਏ। ਇਸ ਦੌਰਾਨ ਹੁਣ BSNL ਨੇ ਲੋਕਾਂ ਲਈ ਇੱਕ ਸ਼ਾਨਦਾਰ ਪਲੈਨ ਲਾਂਚ ਕਰ ਦਿੱਤਾ ਹੈ। ਇਸ ਪਲੈਨ 'ਚ ਲੋਕਾਂ ਨੂੰ ਇੰਟਰਨੈੱਟ ਡਾਟਾ ਦੇ ਨਾਲ ਹੀ ਲੰਬੀ ਵੈਲਿਡੀਟੀ ਵੀ ਮਿਲੇਗੀ। ਇਸਦੇ ਨਾਲ ਹੀ, ਹੋਰ ਵੀ ਕਈ ਸਾਰੇ ਲਾਭ ਮਿਲਣਗੇ।
Stay charged up with BSNL's recharge voucher ₹997/- mobile plan!
— BSNL India (@BSNLCorporate) August 16, 2024
Dive into endless entertainment with games, music, and more. #RechargeNow: https://t.co/cUEGE1v8sd (For NZ,WZ & EZ), https://t.co/b2Ec9GeD1W (For SZ) #BSNL #BSNLRecharge #SwitchToBSNL pic.twitter.com/v5S7M17xM2
BSNL ਨੇ ਸ਼ੁਰੂ ਕੀਤਾ ਨਵਾਂ ਪਲੈਨ: BSNL ਨੇ ਨਵੇਂ ਰਿਚਾਰਜ ਪਲੈਨ 'ਚ ਲੋਕਾਂ ਨੂੰ 160 ਦਿਨਾਂ ਦੀ ਵੈਲਿਡੀਟੀ ਦਿੱਤੀ ਹੈ ਅਤੇ 320GB ਤੱਕ ਦਾ ਡਾਟਾ ਆਫ਼ਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਰਿਚਾਰਜ ਦੀ ਕੀਮਤ 997 ਰੁਪਏ ਹੈ। ਇਸ ਪਲੈਨ 'ਚ ਯੂਜ਼ਰਸ ਨੂੰ ਹਰ ਦਿਨ 2GB ਹਾਈ ਸਪੀਡ ਇੰਟਰਨੈੱਟ ਡਾਟਾ ਵੀ ਮਿਲੇਗਾ ਅਤੇ 100 ਫ੍ਰੀ SMS ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਪਲੈਨ ਰਾਹੀ ਲੋਕਾਂ ਨੂੰ ਅਸੀਮਿਤ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Custom Chat Theme' ਫੀਚਰ, ਇਹ ਯੂਜ਼ਰਸ ਕਰ ਸਕਣਗੇ ਇਸਤੇਮਾਲ - WhatsApp Custom Chat Theme
- Poco ਦਾ ਪਹਿਲਾ ਟੈਬਲੇਟ ਇਸ ਦਿਨ ਹੋਵੇਗਾ ਭਾਰਤ 'ਚ ਲਾਂਚ, ਕੰਪਨੀ ਨੇ ਟੀਜ਼ਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Poco Pad 5G Launch Date
- ਬਿਨ੍ਹਾਂ ਪਾਸਵਰਡ ਦੇ ਆਪਣਾ X ਅਕਾਊਂਟ ਲੌਗਇਨ ਕਰ ਸਕਣਗੇ ਯੂਜ਼ਰਸ, ਆ ਰਿਹਾ ਹੈ ਨਵਾਂ ਫੀਚਰ - X Pass Key Feature
BSNL ਜਲਦ ਸ਼ੁਰੂ ਕਰੇਗਾ 5G ਸੁਵਿਧਾ: BSNL ਜਲਦ ਹੀ ਆਪਣੀ 5G ਸੁਵਿਧਾ ਨੂੰ ਵੀ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। BSNL 4G ਦੇ ਨਾਲ-ਨਾਲ ਕੰਪਨੀ 5G ਸੁਵਿਧਾ 'ਤੇ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ। 4G ਲਈ ਕੰਪਨੀ ਨੇ ਦੇਸ਼ 'ਚ ਹਜ਼ਾਰਾ ਟਾਵਰਾਂ ਨੂੰ ਲਗਵਾਇਆ ਹੈ ਅਤੇ 5G ਨੈੱਟਵਰਕ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ BSNL ਆਪਣੀ 5G ਸੇਵਾ ਨੂੰ ਦੇਸ਼ 'ਚ ਲਾਂਚ ਕਰ ਸਕਦੀ ਹੈ।