ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਦੁਨੀਆਂ ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵੀਡੀਓ ਕਾਲਿੰਗ ਲਈ ਇੱਕ ਸ਼ਾਨਦਾਰ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦਾ ਨਾਮ 'AR (Augmented Reality) Call Efects and Filters' ਹੈ।
WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ: ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਵਟਸਐਪ ਦੇ ਨਵੇਂ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਨੇ ਆਪਣੇ X ਅਕਾਊਂਟ ਤੋਂ ਆਉਣ ਵਾਲੇ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ 'AR Call Effects and Filters' ਵਾਲੇ ਨਵੇਂ ਫੀਚਰ ਨੂੰ ਦੇਖ ਸਕਦੇ ਹੋ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਦਾ ਵੀਡੀਓ ਕਾਲਿੰਗ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਵੇਗਾ।
'AR Call Effects And Filters' ਫੀਚਰ ਰਾਹੀ ਕਰ ਸਕੋਗੇ ਇਹ ਕੰਮ: ਵੀਡੀਓ ਕਾਲਿੰਗ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਲਈ ਇਸ ਫੀਚਰ 'ਚ ਗਤੀਸ਼ੀਲ ਫੇਸ਼ੀਅਲ ਫਿਲਟਰ ਜਿਵੇਂ ਕਿ ਮੁਲਾਇਮ ਚਮੜੀ ਦੀ ਦਿੱਖ ਲਈ ਟੱਚ-ਅੱਪ ਟੂਲ, ਹਲਕੀ ਰੌਸ਼ਨੀ ਵਾਲੇ ਵਾਤਾਵਰਨ ਲਈ ਲੋ-ਲਾਈਟ ਮੋਡ ਸ਼ਾਮਲ ਹਨ। ਇਸ ਤੋਂ ਇਲਾਵਾ, ਵਟਸਐਪ ਇੱਕ ਅਜਿਹਾ ਟੂਲ ਵੀ ਪ੍ਰਦਾਨ ਕਰਨ ਜਾ ਰਿਹਾ ਹੈ ਜਿਸ ਰਾਹੀਂ ਯੂਜ਼ਰਸ ਵੀਡੀਓ ਕਾਲ ਦੇ ਦੌਰਾਨ ਆਪਣੇ ਬੈਕਗਰਾਊਂਡ ਨੂੰ ਐਡਿਟ ਕਰ ਸਕਣਗੇ। ਗਰੁੱਪ ਕਾਲ ਦੇ ਦੌਰਾਨ ਇਹ ਫੀਚਰ ਕਾਫ਼ੀ ਕੰਮ ਵਾਲਾ ਸਾਬਤ ਹੋ ਸਕਦਾ ਹੈ। ਕੰਪਨੀ ਆਉਣ ਵਾਲੇ ਸਮੇਂ 'ਚ ਡੈਸਕਟਾਪ ਐਪਸ ਲਈ ਵੀ ਇਸ ਫੀਚਰ ਨੂੰ ਰੋਲ ਆਊਟ ਕਰ ਸਕਦੀ ਹੈ।
- ਵਟਸਐਪ ਕਰ ਰਿਹਾ 'ਚੈਟ ਟ੍ਰਾਂਸਫਰ' ਫੀਚਰ 'ਤੇ ਕੰਮ, ਹੁਣ QR ਕੋਡ ਰਾਹੀ ਇਸ ਤਰ੍ਹਾਂ ਕਰ ਸਕੋਗੇ ਚੈਟਾਂ ਨੂੰ ਆਸਾਨੀ ਨਾਲ ਟ੍ਰਾਂਸਫਰ - WhatsApp Chat Transfer Feature
- ਫੋਟੋ ਅਤੇ ਵੀਡੀਓ ਸ਼ੇਅਰਿੰਗ ਲਈ ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਹੁਣ ਕੁਆਲਿਟੀ ਨੂੰ ਲੈ ਕੇ ਚਿੰਤਾ ਕਰਨ ਦੀ ਨਹੀਂ ਲੋੜ - WhatsApp New Feature
- ਵਟਸਐਪ ਨੂੰ ਆਪਣੀ ਪਸੰਦੀਦਾ ਥੀਮ 'ਚ ਕਰ ਸਕੋਗੇ ਇਸਤੇਮਾਲ, ਕੰਪਨੀ ਨੇ ਦਿੱਤੇ ਇਹ ਪੰਜ ਕਲਰ ਆਪਸ਼ਨ - WhatsApp Theme Feature
ਜਲਦ ਰੋਲ ਆਊਟ ਹੋਵੇਗਾ 'AR Call Effects and Filters' ਫੀਚਰ: ਮਿਲੀ ਜਾਣਕਾਰੀ ਅਨੁਸਾਰ 'AR Call Effects and Filters' ਫੀਚਰ ਅਸਲੀ ਟਾਈਮ ਵੀਡੀਓ ਫੀਡ ਦੀ ਜਗ੍ਹਾਂ ਅਵਤਾਰ ਨੂੰ ਇਸਤੇਮਾਲ ਕਰਨ ਵਾਲਾ ਆਪਸ਼ਨ ਵੀ ਦੇਵੇਗਾ। ਇਸ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ। WABetaInfo ਨੇ ਇਸ ਫੀਚਰ ਨੂੰ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ ਐਂਡਰਾਈਡ 2.24.12.14 'ਚ ਦੇਖਿਆ ਹੈ। ਇਸ ਫੀਚਰ ਨੂੰ ਜਲਦ ਹੀ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ।