ਹੈਦਰਾਬਾਦ: ਐਪਲ ਆਪਣੇ ਗ੍ਰਾਹਕਾਂ ਲਈ ਜਲਦ ਹੀ ਐਂਡਵਾਂਸ ਏਅਰਬਡਸ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਐਪਲ ਦੇ ਆਉਣ ਵਾਲੇ ਏਅਰਬਡਸ ਕੈਮਰੇ ਨਾਲ ਲੈਸ ਹੋਣਗੇ। ਇਹ ਆਈਫੋਨ 'ਚ ਇਸਤੇਮਾਲ ਹੋਣ ਵਾਲੀ ਫੇਸ ਆਈਡੀ ਤਕਨਾਲੋਜੀ 'ਤੇ ਕੰਮ ਕਰਨਗੇ। ਕੰਪਨੀ ਆਪਣੇ ਪ੍ਰੋਡਕਟ 'ਚ ਐਂਡਵਾਂਸ ਫੀਚਰਸ ਨੂੰ ਜੋੜਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਕੈਮਰਾ ਵੀ ਇਸ ਦਾ ਹੀ ਹਿੱਸਾ ਹੋਵੇਗਾ।
ਸਾਲ 2026 'ਚ ਸ਼ੁਰੂ ਹੋ ਸਕਦੈ ਉਤਪਾਦਨ: ਕੈਮਰੇ ਵਾਲੇ ਏਅਰਬਡਸ ਦਾ ਵੱਡੇ ਪੱਧਰ 'ਤੇ ਉਤਪਾਦਨ ਸਾਲ 2026 'ਚ ਸ਼ੁਰੂ ਹੋ ਸਕਦਾ ਹੈ। ਕੈਮਰੇ ਵਾਲੇ ਏਅਰਬਡਸ ਯੂਜ਼ਰਸ ਦੇ Spatial Audio ਅਨੁਭਵ ਨੂੰ ਬਿਹਤਰ ਬਣਾਉਣ ਦਾ ਕੰਮ ਕਰਨਗੇ। ਇਸ ਨਾਲ ਐਪਲ ਦੀ ਪਕੜ ਹੋਰ ਵੀ ਮਜ਼ਬੂਤ ਹੋਵੇਗੀ। ਇਨ੍ਹਾਂ ਏਅਰਬਡਸ ਦੇ ਨਾਲ ਯੂਜ਼ਰਸ ਵਿਜਨ ਪ੍ਰੋ ਹੈਡਸੈੱਟ 'ਚ ਸਿਰ ਘੁਮਾਉਣ 'ਤੇ ਵੀ ਸ਼ਾਨਦਾਰ ਆਡੀਓ ਅਨੁਭਵ ਪ੍ਰਾਪਤ ਕਰ ਸਕਣਗੇ।
ਕੰਪਨੀ ਨਵੇਂ ਏਅਰਬਡਸ 'ਚ ਇਨ-ਏਅਰ ਜੈਸਚਰ ਕੰਟਰੋਲ ਵੀ ਪੇਸ਼ ਕਰਨ ਜਾ ਰਹੀ ਹੈ। ਉਤਪਾਦਨ ਲੌਜਿਸਟਿਕਸ ਬਾਰੇ ਗੱਲ ਕਰੀਏ, ਤਾਂ 9to5 ਦੀ ਰਿਪੋਰਟ ਅਨੁਸਾਰ, Foxconn ਨੂੰ ਏਅਰਬਡਸ ਦੇ ਇਨਫਰਾਰੈੱਡ ਕੈਮਰਾ ਮੋਡੀਊਲ ਲਈ ਮੁੱਖ ਸਪਲਾਇਰ ਵਜੋਂ ਚੁਣਿਆ ਗਿਆ ਹੈ। ਏਅਰਬਡਸ ਦੇ ਉਤਪਾਦਨ ਦੀ ਸਾਲਾਨਾ ਸਮਰੱਥਾ 18 ਤੋਂ 20 ਮਿਲੀਅਨ ਯੂਨਿਟ ਹੋ ਸਕਦੀ ਹੈ।
- Jio ਯੂਜ਼ਰਸ ਲਈ ਬੁਰੀ ਖਬਰ! 3 ਜੁਲਾਈ ਤੋਂ ਪਹਿਲਾ ਹੀ Jio ਨੇ ਬੰਦ ਕੀਤੇ ਇਹ ਦੋ ਪ੍ਰੀਪੇਡ ਰੀਚਾਰਜ ਪਲੈਨ - Reliance Jio
- Realme 13 Pro ਸੀਰੀਜ਼ ਜਲਦ ਹੋਵੇਗੀ ਭਾਰਤ 'ਚ ਲਾਂਚ, ਕੰਪਨੀ ਨੇ ਪੋਸਟ ਸ਼ੇਅਰ ਕਰਕੇ ਦਿਖਾਈ ਝਲਕ - Realme 13 Pro Series
- Motorola Razr 50 Ultra ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ 3 ਦਿਨ ਬਾਕੀ, ਲਾਂਚਿੰਗ ਤੋਂ ਪਹਿਲਾ ਜਾਣ ਲਓ ਫੀਚਰਸ ਬਾਰੇ - Moto Razr 50 Ultra Launch Date
ਐਪਲ ਨਵੀਂ ਵਾਚ 'ਤੇ ਵੀ ਕਰ ਰਿਹਾ ਕੰਮ: ਏਅਰਬਡਸ ਤੋਂ ਇਲਾਵਾ, ਕੰਪਨੀ ਐਪਲ ਵਾਚ 10 'ਤੇ ਵੀ ਕੰਮ ਕਰ ਰਹੀ ਹੈ। ਇਹ ਬਲੱਡ ਪ੍ਰੈਸ਼ਰ ਮਾਨਟਰਿੰਗ ਫੀਚਰ ਦੇ ਨਾਲ ਆਵੇਗੀ। ਇਹ ਵਾਚ ਯੂਜ਼ਰਸ ਲਈ ਕੰਮ ਦੀ ਹੋ ਸਕਦੀ ਹੈ, ਕਿਉਕਿ ਇਸ ਨਾਲ ਬਲੱਡ ਪ੍ਰੈਸ਼ਰ ਨੂੰ ਚੈੱਕ ਕੀਤਾ ਜਾ ਸਕੇਗਾ। ਅਜੇ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ 'ਚ ਜਾਣਕਾਰੀ ਸ਼ੇਅਰ ਕੀਤੀ ਜਾ ਸਕਦੀ ਹੈ।