ETV Bharat / technology

iPhone 16 ਤੋਂ ਇਲਾਵਾ ਐਪਲ ਇਵੈਂਟ 'ਚ ਹੋਰ ਵੀ ਕਈ ਸਾਰੇ ਪ੍ਰੋਡਕਟਸ ਹੋ ਸਕਦੈ ਨੇ ਲਾਂਚ - iPhone 16 Launch Date - IPHONE 16 LAUNCH DATE

iPhone 16 Launch Date: iPhone 16 ਸੀਰੀਜ਼ 9 ਸਤੰਬਰ ਨੂੰ ਐਪਲ ਇਵੈਂਟ 'ਚ ਲਾਂਚ ਹੋਣ ਵਾਲੀ ਹੈ। ਇਸ ਇਵੈਂਟ 'ਚ ਸਿਰਫ਼ ਆਈਫੋਨ 16 ਹੀ ਨਹੀਂ ਸਗੋ ਹੋਰ ਵੀ ਕਈ ਪ੍ਰੋਡਕਟਸ ਲਾਂਚ ਹੋਣਗੇ।

iPhone 16 Launch Date
iPhone 16 Launch Date (Twitter)
author img

By ETV Bharat Tech Team

Published : Sep 2, 2024, 1:05 PM IST

ਹੈਦਰਾਬਾਦ: iPhone 16 ਜਲਦ ਹੀ ਭਾਰਤ 'ਚ ਲਾਂਚ ਹੋ ਸਕਦੀ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ 9 ਸਤੰਬਰ ਨੂੰ ਇੱਕ ਲਾਂਚ ਇਵੈਂਟ ਆਯੋਜਿਤ ਹੋਵੇਗਾ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਇਵੈਂਟ 'ਚ ਐਪਲ ਆਪਣੇ ਕਈ ਨਵੇਂ ਪ੍ਰੋਡਕਟਸ ਲਾਂਚ ਕਰ ਸਕਦਾ ਹੈ। ਦੱਸ ਦਈਏ ਕਿ ਆਈਫੋਨ 'ਚ ਬਿਹਤਰ ਕੈਮਰੇ ਅਤੇ ਡਿਜ਼ਾਈਨ 'ਚ ਬਦਲਾਅ ਕੀਤੇ ਜਾ ਸਕਦੇ ਹਨ। ਹਾਲਾਂਕਿ, ਇਸ ਇਵੈਂਟ 'ਚ ਸਿਰਫ਼ iPhone 16 ਹੀ ਨਹੀਂ, ਸਗੋ ਹੋਰ ਵੀ ਕਈ ਪ੍ਰੋਡਕਟਸ ਲਾਂਚ ਕੀਤੇ ਜਾ ਸਕਦੇ ਹਨ।

ਐਪਲ ਦੇ ਇਵੈਂਟ 'ਚ ਲਾਂਚ ਹੋਣ ਵਾਲੇ ਪ੍ਰੋਡਕਟਸ:

iPhone 16: ਐਪਲ ਦੇ ਇਵੈਂਟ 'ਚ iPhone 16 ਲਾਂਚ ਕੀਤਾ ਜਾ ਸਕਦਾ ਹੈ। ਐਪਲ ਦੁਆਰਾ iPhone 16 ਸੀਰੀਜ਼ 'ਚ iPhone 16, iPhone 16 Pro, iPhone 16 Pro Max ਅਤੇ iPhone 16 Plus ਮਾਡਲ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ ਦੇ ਡਿਜ਼ਾਈਨ 'ਚ ਵੀ ਬਦਲਾਅ ਦੇਖਣ ਨੂੰ ਮਿਲਣਗੇ। iPhone 16 ਸੀਰੀਜ਼ 'ਚ ਸਭ ਤੋਂ ਵੱਡਾ ਬਦਲਾਅ ਕੈਮਰਾ ਅਤੇ ਡਿਜ਼ਾਈਨ 'ਚ ਦੇਖਣ ਨੂੰ ਮਿਲੇਗਾ। ਇਨ੍ਹਾਂ ਦੋਨੋ ਆਈਫੋਨਾਂ 'ਚ A18 ਚਿਪ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ iOS 18.1 ਦੇ ਨਾਲ ਆਉਣ ਵਾਲੇ ਸਾਰੇ AI ਫੀਚਰ ਨੂੰ ਚਲਾਉਣ ਦੇ ਯੋਗ ਹੋਵੇਗਾ। ਇਸ ਤੋਂ ਇਲਾਵਾ, iPhone 16 Pro ਅਤੇ iPhone 16 Pro Max 'ਚ ਡਿਜ਼ਾਈਨ ਨੂੰ ਲੈ ਕੇ ਕੋਈ ਬਦਲਾਅ ਨਹੀਂ ਹੋਵੇਗਾ। ਇਨ੍ਹਾਂ ਦੋਨੋ ਆਈਫੋਨਾਂ 'ਚ 6.3 ਇੰਚ ਅਤੇ 6.9 ਇੰਚ ਦੀ ਸਕ੍ਰੀਨ ਮਿਲ ਸਕਦੀ ਹੈ ਅਤੇ ਪ੍ਰੋਸੈਸਰ ਦੇ ਤੌਰ 'ਤੇ A18 Pro ਚਿਪ ਮਿਲ ਸਕਦੀ ਹੈ।

ਐਪਲ ਵਾਚ ਸੀਰੀਜ਼ 10: ਇਸ ਇਵੈਂਟ 'ਚ ਐਪਲ ਵਾਚ ਸੀਰੀਜ਼ 10 ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ। ਨਵੀਂ ਵਾਚ ਸਲਿੱਮ ਬਾਡੀ ਅਤੇ ਪਤਲੇ ਫਰੰਟ ਬੇਜਲ ਦੇ ਨਾਲ ਆ ਸਕਦੀ ਹੈ।

AirPods 4: 9 ਸਤੰਬਰ ਨੂੰ AirPods 4 ਵੀ ਪੇਸ਼ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ। ਇਹ ਏਅਰਫੋਨ ਬਾਜ਼ਾਰ 'ਚ ਨਵੇਂ ਮਿਡ ਰੇਜ ਅਤੇ ਐਂਟਰੀ ਲੈਵਲ ਏਅਰਬਡਸ 4 ਆਪਸ਼ਨਾਂ ਦਾ ਐਲਾਨ ਕਰੇਗਾ। ਇਸ 'ਚ USB C ਪੋਰਟ, ਬਲੂਟੁੱਥ 5.3, H2 ਚਿਪ ਅਤੇ ਨਵੇਂ ਕਲਰ ਪੇਸ਼ ਕੀਤੇ ਜਾ ਸਕਦੇ ਹਨ।

Apple Intelligence: ਕੰਪਨੀ ਆਈਫੋਨ 16 ਅਤੇ ਆਈਫੋਨ 16 ਪ੍ਰੋ ਮਾਡਲ ਲਈ Apple Intelligence ਫੀਚਰ ਦਾ ਐਲਾਨ ਕਰ ਸਕਦੀ ਹੈ।

iOS 18 ਅਤੇ ਹੋਰ ਸਾਫ਼ਟਵੇਅਰ ਅਪਡੇਟ: ਇਵੈਂਟ ਤੋਂ ਕੁਝ ਸਮੇਂ ਬਾਅਦ ਐਪਲ ਆਪਣੇ ਬੀਟਾ ਟੈਸਟ ਦੇ ਆਖਰੀ ਪੜਾਅ 'ਚ iOS 18, iPadOS 18, maxOS 15, watchOS 11, tvOS 18 ਅਤੇ visionOS 2 ਨੂੰ ਵਿਕਸਿਤ ਲਈ ਜਾਰੀ ਕਰੇਗਾ।

ਇਸ ਤਰ੍ਹਾਂ ਦੇਖ ਸਕੋਗੇ ਐਪਲ ਦਾ ਇਵੈਂਟ: ਐਪਲ ਆਪਣੇ ਇਵੈਂਟ ਨੂੰ ਐਪਲ ਇਵੈਂਟ ਵੈੱਬਸਾਈਟ, Youtube ਅਤੇ Apple Tv ਐਪ 'ਤੇ ਸਟ੍ਰੀਮ ਕਰੇਗਾ। ਐਪਲ ਦੇ Youtube ਚੈਨਲ 'ਤੇ ਪਹਿਲਾ ਤੋਂ ਹੀ ਇੱਕ ਇਵੈਂਟ ਸ਼ਡਿਊਲ ਕੀਤਾ ਗਿਆ ਹੈ। ਸਟ੍ਰੀਮ ਸ਼ੁਰੂ ਹੋਣ ਤੋਂ ਪਹਿਲਾ ਅਲਰਟ ਪਾਉਣ ਲਈ 'Notify Me' ਬਟਨ 'ਤੇ ਟੈਪ ਕਰੋ। ਫਿਰ ਤੁਸੀਂ ਥੱਲੇ ਦਿੱਤੇ Youtube ਲਿੰਕ 'ਤੇ ਲਾਈਵ ਇਵੈਂਟ ਦੇਖ ਸਕਦੇ ਹੋ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.