ਹੈਦਰਾਬਾਦ: ਵਟਸਐਪ ਦਾ ਇਸੇਤਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ ਇੱਕ ਹੋਰ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਆਪਣੇ ਫੋਨ ਦੇ ਮੇਨ ਕਾਲ ਲੌਗ 'ਚ ਹੀ ਵਟਸਐਪ ਕਾਲ ਡਿਟੇਲ ਦੇਖ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਵਟਸਐਪ ਕਾਲ ਹਿਸਟਰੀ ਦੇਖਣ ਲਈ ਐਪ ਨੂੰ ਖੋਲਣਾ ਪੈਂਦਾ ਸੀ, ਪਰ ਹੁਣ ਨਵੇਂ ਅਪਡੇਟ ਤੋਂ ਬਾਅਦ ਅਜਿਹਾ ਕਰਨ ਦੀ ਲੋੜ ਨਹੀਂ ਪਵੇਗੀ। ਵਟਸਐਪ ਦੇ ਇਸ ਫੀਚਰ ਬਾਰੇ ਇੱਕ X ਯੂਜ਼ਰ ਨੇ ਜਾਣਕਾਰੀ ਸ਼ੇਅਰ ਕੀਤੀ ਹੈ।
ਵਟਸਐਪ ਕਾਲ ਡਿਟੇਲ ਦੇਖਣਾ ਹੋਵੇਗਾ ਆਸਾਨ: ਵਟਸਐਪ 'ਚ ਆਉਣ ਵਾਲਾ ਇਹ ਫੀਚਰ ਨਵਾਂ ਨਹੀਂ ਹੈ। ਕੰਪਨੀ ਆਈਫੋਨ 'ਚ ਇਸ ਫੀਚਰ ਨੂੰ ਪਹਿਲਾ ਹੀ ਪੇਸ਼ ਕਰ ਚੁੱਕੀ ਹੈ। ਹੁਣ ਇਹ ਫੀਚਰ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ, ਫੋਨ ਦੇ ਕਾਲ ਲੌਗ 'ਚ ਦਿਖਣ ਵਾਲੀਆਂ ਵਟਸਐਪ ਕਾਲਾਂ ਗ੍ਰੀਨ ਵਟਸਐਪ ਟੈਗ ਦੇ ਨਾਲ ਨਜ਼ਰ ਆਉਣਗੀਆਂ। ਇਸ ਨਾਲ ਯੂਜ਼ਰਸ ਨੂੰ ਨਾਰਮਲ ਅਤੇ ਵਟਸਐਪ ਕਾਲ ਦੀ ਪਹਿਚਾਣ ਕਰਨ 'ਚ ਆਸਾਨੀ ਹੋਵੇਗੀ। ਇਸ ਫੀਚਰ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਫੋਨ ਐਪ Skype, ਟੈਲੀਗ੍ਰਾਮ ਅਤੇ ਸਿਗਨਲ ਦੀ ਕਾਲ ਹਿਸਟਰੀ ਵੀ ਨਜ਼ਰ ਆਉਣ ਲੱਗੇਗੀ।
ਵਟਸਐਪ ਯੂਜ਼ਰਸ ਨੂੰ ਮਿਲੇਗਾ ਸਟਿੱਕਰ ਐਡਿਟਰ ਫੀਚਰ: ਇਸ ਤੋਂ ਇਲਾਵਾ, ਵਟਸਐਪ 'ਚ ਜਲਦ ਹੀ ਸਟਿੱਕਰ ਐਡਿਟਰ ਫੀਚਰ ਵੀ ਪੇਸ਼ ਹੋਣ ਵਾਲਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਤਸਵੀਰ ਜਾਂ ਸਟਿੱਕਰ ਨੂੰ ਐਡਿਟ ਕਰ ਸਕਣਗੇ। ਇਸ ਫੀਚਰ ਦੀ ਵਰਤੋ ਕਰਨ ਲਈ ਪਹਿਲਾ ਫੋਟੋ ਨੂੰ ਚੁਣੋ ਅਤੇ ਫਿਰ ਫੋਨ 'ਚ ਡਰਾਇੰਗ ਐਡਿਟਰ ਆਪਣੇ ਆਪ ਖੁਲ੍ਹ ਜਾਵੇਗਾ। ਇਸ 'ਚ ਤਸਵੀਰ ਦੇ ਅੰਦਰ ਸਬਜੈਕਟ ਹਾਈਲਾਈਟ ਨਜ਼ਰ ਆਵੇਗਾ। ਪਸੰਦ ਨਾ ਆਉਣ 'ਤੇ ਤੁਸੀਂ ਐਪ 'ਚ ਦਿੱਤੇ ਗਏ ਸਟਿੱਕਰ ਆਪਸ਼ਨ ਦੇ ਨਾਲ ਤਸਵੀਰ ਨੂੰ ਐਡਿਟ ਕਰ ਸਕੋਗੇ। ਇਸ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਬੀਟਾ ਯੂਜ਼ਰਸ ਲਈ ਵਟਸਐਪ ਬੀਟਾ ਫਾਰ ਐਂਡਰਾਈਡ 2.24.6.5 'ਚ ਆਫ਼ਰ ਕੀਤਾ ਜਾ ਰਿਹਾ ਹੈ।