ਹੈਦਰਾਬਾਦ: ਐਮਾਜ਼ਾਨ ਮਾਨਸੂਨ ਸੇਲ ਦਾ ਅੱਜ ਆਖਰੀ ਦਿਨ ਹੈ। ਇਸ ਸੇਲ 'ਚ ਤੁਸੀਂ ਕਈ ਸਮਾਰਟਫੋਨਾਂ 'ਤੇ ਸ਼ਾਨਦਾਰ ਡਿਸਕਾਊਂਟ ਪਾ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸੇਲ 20 ਜੂਨ ਨੂੰ ਸ਼ੁਰੂ ਹੋਈ ਸੀ। ਸੇਲ ਦੌਰਾਨ ਕਈ ਸਮਾਰਟਫੋਨਾਂ ਨੂੰ ਘੱਟ ਕੀਮਤ ਦੇ ਨਾਲ ਵੇਚਿਆ ਜਾ ਰਿਹਾ ਹੈ। ਇਸ ਲਈ ਜੇਕਰ ਤੁਸੀਂ ਅਜੇ ਤੱਕ ਇਸ ਸੇਲ ਦਾ ਫਾਇਦਾ ਨਹੀਂ ਲਿਆ, ਤਾਂ ਅੱਜ ਤੁਹਾਡੇ ਕੋਲ੍ਹ ਆਖਰੀ ਮੌਕਾ ਹੈ।
Samsung Galaxy M34 5G: ਐਮਾਜ਼ਾਨ ਦੀ ਮਾਨਸੂਨ ਸੇਲ 'ਚ Samsung Galaxy M34 5G ਸਮਾਰਟਫੋਨ 'ਤੇ ਸ਼ਾਨਦਾਰ ਆਫ਼ਰ ਮਿਲ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 25,999 ਰੁਪਏ ਹੈ, ਪਰ ਐਮਾਜ਼ਾਨ 'ਤੇ ਚੱਲ ਰਹੀ ਸੇਲ 'ਚ ਤੁਸੀਂ ਇਸ ਫੋਨ ਨੂੰ 14,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ ਦੀ ਖਰੀਦਦਾਰੀ 'ਤੇ 11,000 ਰੁਪਏ ਦਾ ਫਲੈਟ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ, 727 ਰੁਪਏ ਦੀ EMI 'ਤੇ ਵੀ ਇਸ ਫੋਨ ਨੂੰ ਖਰੀਦਿਆ ਜਾ ਸਕਦਾ ਹੈ।
Samsung Galaxy M34 5G ਦੇ ਫੀਚਰਸ: ਹਰ ਕੋਈ ਸਮਾਰਟਫੋਨ ਖਰੀਦਣ ਤੋਂ ਪਹਿਲਾ ਇਸਦੇ ਫੀਚਰਸ ਬਾਰੇ ਜਾਣਨਾ ਚਾਹੁੰਦਾ ਹੈ, ਤਾਂ ਦੱਸ ਦਈਏ ਕਿ ਇਸ ਫੋਨ 'ਚ 6.5 ਇੰਚ ਦੀ ਸੂਪਰ AMOLED ਡਿਸਪਲੇ ਮਿਲਦੀ ਹੈ, ਜੋ ਕਿ FHD+ਫੁੱਲ HD+Resolution ਨੂੰ ਸਪੋਰਟ ਕਰਦੀ ਹੈ। ਡਿਸਪਲੇ ਦੀ ਪ੍ਰੋਟੈਕਸ਼ਨ ਲਈ ਫੋਨ 'ਚ ਕਾਰਨਿੰਗ ਗੋਰਿਲਾ ਗਲਾਸ 5 ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ 'ਚ Exynos 1280 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਫੋਨ ਦੇ ਬੈਕ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦਾ ਮੇਨ, 8MP ਦਾ ਸੈਕੰਡਰੀ ਅਤੇ 2MP ਦਾ ਕੈਮਰਾ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ USB Type C ਚਾਰਜਿੰਗ ਨੂੰ ਸਪੋਰਟ ਕਰਦੀ ਹੈ।
- Redmi Note 13 Pro 5G ਸਮਾਰਟਫੋਨ ਨਵੇਂ ਕਲਰ ਆਪਸ਼ਨ 'ਚ ਹੋਇਆ ਲਾਂਚ, ਕੀਮਤ ਵੀ ਤੁਹਾਡੇ ਬਜਟ 'ਚ ਹੈ - Redmi Note 13 Pro 5G Scarlet Red
- Realme GT 6 ਸਮਾਰਟਫੋਨ ਦੀ ਸੇਲ ਲਾਈਵ, ਜਾਣੋ ਕੀਮਤ, ਫੀਚਰਸ ਅਤੇ ਡਿਸਕਾਊਂਟ ਬਾਰੇ - Realme GT 6 Sale Live
- OnePlus Nord CE 4 Lite ਸਮਾਰਟਫੋਨ ਦੀ ਸੇਲ ਡੇਟ ਦਾ ਹੋਇਆ ਐਲਾਨ, ਜਾਣੋ ਕੀਮਤ ਅਤੇ ਆਫ਼ਰਸ ਬਾਰੇ - OnePlus Nord CE 4 Lite Sale Date
iQOO Z9x ਸਮਾਰਟਫੋਨ 'ਤੇ ਡਿਸਕਾਊਂਟ: ਐਮਾਜ਼ਾਨ ਦੀ ਮਾਨਸੂਨ ਸੇਲ 'ਚ iQOO Z9x ਸਮਾਰਟਫੋਨ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਨੂੰ ਤੁਸੀਂ ਸੇਲ ਦੌਰਾਨ 12,999 ਰੁਪਏ 'ਚ ਖਰੀਦ ਸਕਦੇ ਹੋ।
Oneplus Nord 3 5G 'ਤੇ ਆਫ਼ਰਸ: ਸੇਲ ਦੌਰਾਨ Oneplus Nord 3 5G ਸਮਾਰਟਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾਇਆ ਜਾ ਸਕਦਾ ਹੈ। ਇਸ ਫੋਨ ਨੂੰ ਤੁਸੀਂ 19,999 ਰੁਪਏ ਦੇ ਖਰੀਦ ਸਕੋਗੇ।
OnePlus 11R 5G 'ਤੇ ਡਿਸਕਾਊਂਟ: ਸੇਲ ਦੌਰਾਨ OnePlus 11R 5G ਸਮਾਰਟਫੋਨ 'ਤੇ ਵੀ ਸ਼ਾਨਦਾਰ ਆਫ਼ਰਸ ਦਿੱਤੇ ਜਾ ਰਹੇ ਹਨ। ਇਸ ਫੋਨ ਨੂੰ ਤੁਸੀਂ 27,999 ਰੁਪਏ ਦੇ ਨਾਲ ਖਰੀਦਣ ਦਾ ਅੱਜ ਆਖਰੀ ਮੌਕਾ ਪਾ ਸਕਦੇ ਹੋ।