ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ AI ਨੂੰ ਲੈ ਕੇ ਟੈਸਟਿੰਗ ਸ਼ੁਰੂ ਕੀਤੀ ਸੀ ਅਤੇ ਹੁਣ ਇੰਸਟਾਗ੍ਰਾਮ ਵੀ AI ਦੀ ਟੈਸਟਿੰਗ ਕਰ ਰਿਹਾ ਹੈ। AI ਨੂੰ ਯੂਜ਼ਰਸ ਸਰਚ ਬਾਰ ਰਾਹੀ ਇਸਤੇਮਾਲ ਕਰ ਸਕਣਗੇ। ਇੰਸਟਾਗ੍ਰਾਮ 'ਚ ਮੈਟਾ AI ਤਸਵੀਰਾਂ ਨੂੰ ਜਨਰੇਟ, ਸਵਾਲਾਂ ਦੇ ਜਵਾਬ ਅਤੇ ਹੋਰਨਾਂ ਚੀਜ਼ਾਂ ਨੂੰ ਕਰਨ 'ਚ ਤੁਹਾਡੀ ਮਦਦ ਕਰੇਗਾ।
ਮੈਟਾ ਨੇ ਇੱਕ ਬਿਆਨ 'ਚ ਦੱਸਿਆ ਹੈ ਕਿ ਮੈਟਾ AI ਦੀ ਅਜੇ ਟੈਸਟਿੰਗ ਕੀਤੀ ਜਾ ਰਹੀ ਹੈ। TechCrunch ਦੀ ਰਿਪੋਰਟ ਅਨੁਸਾਰ, ਮੈਟਾ ਮੇਨ ਸਰਚ ਬਾਰ ਵਿੱਚ AI ਦੀ ਟੈਸਟਿੰਗ ਕਰ ਰਿਹਾ ਹੈ, ਪਰ ਕਈ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ AI DM ਸਰਚ ਬਾਰ ਵਿੱਚ ਦਿਖਾਈ ਦਿੱਤਾ ਹੈ। ਮੈਟਾ AI ਦੇ ਆਈਕਨ 'ਤੇ ਕਲਿੱਕ ਕਰਨ ਨਾਲ ਯੂਜ਼ਰਸ ਨੂੰ ਸਿੱਧਾ ਆਪਣੇ DM ਤੋ AI ਦੇ ਨਾਲ ਗੱਲ ਕਰਨ ਦਾ ਆਪਸ਼ਨ ਮਿਲੇਗਾ।
ਇੰਸਟਾਗ੍ਰਾਮ 'ਚ AI ਦੀ ਮਦਦ ਨਾਲ ਕਰ ਸਕੋਗੇ ਇਹ ਕੰਮ: AI ਦੀ ਮਦਦ ਨਾਲ ਤੁਸੀਂ ਟ੍ਰੈਵਲ, ਗੇਮਾਂ ਜਾਂ ਕਿਸੇ ਫੂਡ ਬਾਰੇ ਜਾਣਕਾਰੀਆਂ ਹਾਸਿਲ ਕਰ ਸਕਦੇ ਹੋ। ਇਸ ਰਾਹੀ ਤੁਸੀਂ ਆਪਣੇ ਕਿਸੇ ਵੀ ਸਵਾਲ ਦਾ ਜਵਾਬ ਪਾ ਸਕਦੇ ਹੋ ਅਤੇ AI ਤੋਂ ਤੁਸੀਂ ਕੋਈ ਵੀ ਨਵੀਂ ਚੀਜ਼ ਸਿੱਖ ਸਕਦੇ ਹੋ। ਇਸਦੇ ਨਾਲ ਹੀ ਤੁਸੀਂ AI ਨੂੰ ਆਪਣੀ ਫੀਡਬੈਕ ਵੀ ਦੇ ਸਕਦੇ ਹੋ।
- ਇੰਸਟਾਗ੍ਰਾਮ ਯੂਜ਼ਰਸ ਲਈ ਆ ਰਿਹਾ 'Nudity Protection' ਫੀਚਰ, 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਲਈ ਹੋਵੇਗਾ ਜ਼ਰੂਰੀ - Instagram Nudity Protection Feature
- ਵਟਸਐਪ ਵੈੱਬ ਯੂਜ਼ਰਸ ਨੂੰ ਜਲਦ ਮਿਲੇਗਾ 'ਸਾਈਡਬਾਰ' ਫੀਚਰ, ਬਦਲਿਆਂ ਨਜ਼ਰ ਆਵੇਗਾ ਲੁੱਕ - WhatsApp Sidebar Feature
- Truecaller ਨੇ ਲਾਂਚ ਕੀਤਾ ਵੈੱਬ ਵਰਜ਼ਨ, ਹੁਣ ਲੈਪਟਾਪ 'ਤੇ ਵੀ ਨੰਬਰ ਸਰਚ ਕਰਨਾ ਹੋਵੇਗਾ ਆਸਾਨ - Truecaller Web Version
ਇਸ ਤਰ੍ਹਾਂ ਕਰ ਸਕੋਗੇ AI ਦੀ ਵਰਤੋ: ਇੰਸਟਾਗ੍ਰਾਮ 'ਤੇ AI ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਇੰਸਟਾਗ੍ਰਾਮ ਨੂੰ ਅਪਡੇਟ ਕਰ ਲਓ। ਫਿਰ ਐਪ ਖੋਲ੍ਹੋ ਅਤੇ ਹੋਮਸਕ੍ਰੀਨ 'ਤੇ ਥੱਲੇ ਨਜ਼ਰ ਆ ਰਹੇ ਸਰਚ ਵਾਲੇ ਬਟਨ 'ਤੇ ਕਲਿੱਕ ਕਰੋ। ਜੇਕਰ ਤੁਹਾਨੂੰ ਇਹ ਸੁਵਿਧਾ ਮਿਲਣੀ ਸ਼ੁਰੂ ਹੋ ਗਈ ਹੈ, ਤਾਂ ਤੁਹਾਨੂੰ ਸਰਚ ਬਾਰ 'ਚ ਇੱਕ ਬਲੂ ਰਿੰਗ ਦਿਖਾਈ ਦੇਵੇਗੀ। ਫਿਰ ਉਸ ਰਿੰਗ 'ਤੇ ਟੈਪ ਕਰੋ ਅਤੇ ਆਪਣਾ ਸਵਾਲ ਪੁੱਛੋ। ਸਵਾਲ ਪੁੱਛਣ ਲਈ ਤੁਸੀਂ ਮਾਈਕ੍ਰੋਫੋਨ ਜਾਂ ਟੈਕਸਟ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ AI ਨੂੰ ਕੁਝ ਰੀਲਸ ਦਿਖਾਉਣ ਲਈ ਵੀ ਕਹਿ ਸਕਦੇ ਹੋ।