ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਸਟੇਟਸ ਅਪਡੇਟ 'ਚ ਕੰਪਨੀ ਨੇ ਨਵਾਂ ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਸਟੇਟਸ ਅਪਡੇਟ 'ਚ 1 ਮਿੰਟ ਦੇ ਵੀਡੀਓ ਸ਼ੇਅਰ ਕਰ ਸਕਦੇ ਹਨ। ਵਟਸਐਪ ਦੇ ਇਸ ਅਪਡੇਟ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। WABetaInfo ਨੇ ਆਪਣੇ ਅਧਿਕਾਰਿਤ X ਅਕਾਊਂਟ 'ਤੇ ਕੀਤੇ ਗਏ ਪੋਸਟ 'ਚ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਹੁਣ ਯੂਜ਼ਰਸ ਇੱਕ ਮਿੰਟ ਦੇ ਵੀਡੀਓ ਨੂੰ ਸਟੇਟਸ ਅਪਡੇਟ 'ਚ ਸ਼ੇਅਰ ਕਰ ਸਕਣਗੇ।
ਇਨ੍ਹਾਂ ਯੂਜ਼ਰਸ ਲਈ ਆਇਆ ਫੀਚਰ: WABetaInfo ਅਨੁਸਾਰ, ਇਹ ਫੀਚਰ ਵਟਸਐਪ ਬੀਟਾ ਫਾਰ iOS 24.10.10.74 'ਚ ਆਇਆ ਹੈ। ਜੇਕਰ ਤੁਸੀਂ ਬੀਟਾ ਯੂੀਜ਼ਰਸ ਹੋ, ਤਾਂ ਇਸ ਫੀਚਰ ਨੂੰ ਟੈਸਟਫਲਾਈਟ ਐਪ 'ਚ ਚੈੱਕ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਯੂਜ਼ਰਸ ਵਟਸਐਪ ਸਟੇਟਸ 'ਚ ਸਿਰਫ਼ 30 ਸਕਿੰਟ ਦਾ ਵੀਡੀਓ ਹੀ ਸ਼ੇਅਰ ਕਰ ਸਕਦੇ ਸੀ, ਪਰ ਹੁਣ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਸਟੇਟਸ 'ਚ 1 ਮਿੰਟ ਤੱਕ ਦੇ ਵੀਡੀਓਜ਼ ਨੂੰ ਸ਼ੇਅਰ ਕਰ ਸਕਣਗੇ। ਕੰਪਨੀ ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕਰ ਸਕਦੀ ਹੈ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਇੱਕ ਨਵਾਂ ਸੁਰੱਖਿਆ ਫੀਚਰ, ਹੁਣ ਇਨ੍ਹਾਂ ਡਿਵਾਈਸਾਂ 'ਤੇ ਵੀ ਲੌਕ ਕਰ ਸਕੋਗੇ ਚੈਟਾਂ - Whatsapp Latest Update
- ਵਟਸਐਪ ਨੇ ਯੂਜ਼ਰਸ ਲਈ ਪੇਸ਼ ਕੀਤਾ 'PassKey' ਫੀਚਰ, ਇਸ ਤਰ੍ਹਾਂ ਕਰ ਸਕੋਗੇ ਇਸਤੇਮਾਲ - WhatsApp PassKey Feature
- ਵਟਸਐਪ ਦੇ ਇਨ੍ਹਾਂ ਯੂਜ਼ਰਸ ਨੂੰ ਜਲਦ ਮਿਲੇਗਾ 'Screen Capture Block' ਫੀਚਰ, ਹੁਣ ਯੂਜ਼ਰਸ ਨਹੀਂ ਲੈ ਸਕਣਗੇ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ - Screen Capture Block Feature
ਪਿੰਨ ਮੈਸੇਜ ਲਈ ਵੀ ਆਇਆ ਨਵਾਂ ਫੀਚਰ: ਇਸ ਤੋਂ ਇਲਾਵਾ, ਕੰਪਨੀ ਪਿੰਨ ਮੈਸੇਜ ਲਈ ਵੀ ਇੱਕ ਨਵਾਂ ਫੀਚਰ ਲੈ ਕੇ ਆਈ ਹੈ। ਇਹ ਫੀਚਰ ਪਿੰਨ ਕੀਤੇ ਗਏ ਮੈਸੇਜ ਨੂੰ ਪ੍ਰੀਵਿਊ ਕਰਨ ਦਾ ਆਪਸ਼ਨ ਦਿੰਦਾ ਹੈ। ਵਟਸਐਪ ਦੇ ਇਸ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। ਇਸ ਫੀਚਰ ਦੀ ਮਦਦ ਨਾਲ ਪਿੰਨ ਮੈਸੇਜ ਪ੍ਰੀਵਿਊ 'ਚ ਮੀਡੀਆ ਕੰਟੈਟ ਦਾ ਥੰਬਨੇਲ ਨਜ਼ਰ ਆਵੇਗਾ। ਇਸ ਨਾਲ ਯੂਜ਼ਰਸ ਨੂੰ ਪਿੰਨ ਮੈਸੇਜ ਨੂੰ ਚੁਣਨ ਲਈ ਬਿਨ੍ਹਾਂ ਫੋਟੋ, ਵੀਡੀਓ ਜਾਂ ਹੋਰ ਮੀਡੀਆ ਫਾਈਲਸ ਦੇ ਪਹਿਚਾਣ ਕਰਨਾ ਆਸਾਨ ਹੋਵੇਗਾ। ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸਕ੍ਰੀਨ 'ਚ ਟਾਪ 'ਤੇ ਪਿੰਨ ਕੀਤੇ ਗਏ ਮੈਸੇਜਾਂ ਲਈ ਥੰਬਨੇਲ ਐਡ ਕਰਨ 'ਤੇ ਯੂਜ਼ਰਸ ਆਸਾਨੀ ਨਾਲ ਉਸਦੇ ਕੰਟੈਕਟ ਨੂੰ ਪ੍ਰੀਵਿਊ ਕਰ ਸਕਣਗੇ। ਇਸ ਲਈ ਹੁਣ ਯੂਜ਼ਰਸ ਨੂੰ ਪਿੰਨ ਮੈਸੇਜ ਵਾਲੇ ਸੈਕਸ਼ਨ 'ਚ ਜਾਣ ਦੀ ਲੋੜ ਨਹੀਂ ਹੋਵੇਗੀ।