ETV Bharat / state

ਰੁਜ਼ਗਾਰ ਲਈ ਵਿਦੇਸ਼ ਗਏ ਨੌਜਵਾਨ ਨਾਲ ਵਰਤਿਆ ਭਾਣਾ, ਜਾਣਾ ਪਿਆ ਜੇਲ੍ਹ - Punjabi youth in Dubai Jail

ਕਪੂਰਥਲਾ ਦੇ ਪਿੰਡ ਹੁਸੈਨਪੁਰ ਦੂਲੋਵਾਲ ਦਾ ਨੌਜਵਾਨ ਸੋਨੀ ਜੋ ਦੁਬਈ 'ਚ ਰੁਜ਼ਗਾਰ ਲਈ ਗਿਆ ਸੀ ਪਰ ਉਥੇ ਚੋਰੀ ਦੇ ਇਲਜ਼ਾਮਾਂ 'ਚ ਫਸ ਗਿਆ ਤੇ ਹੁਣ ਜੇਲ੍ਹ 'ਚ ਬੰਦ ਹੈ। ਇਸ ਨੂੰ ਲੈਕੇ ਪਰਿਵਾਰ ਮਦਦ ਦੀ ਗੁਹਾਰ ਲੲ ਰਿਹਾ ਹੈ।

ਵਿਦੇਸ਼ ਚ ਫਸਿਆ ਪੰਜਾਬੀ ਨੌਜਵਾਨ
ਵਿਦੇਸ਼ ਚ ਫਸਿਆ ਪੰਜਾਬੀ ਨੌਜਵਾਨ (ETV BHARAT)
author img

By ETV Bharat Punjabi Team

Published : May 17, 2024, 11:03 AM IST

ਵਿਦੇਸ਼ ਚ ਫਸਿਆ ਪੰਜਾਬੀ ਨੌਜਵਾਨ (ETV BHARAT)

ਕਪੂਰਥਲਾ: ਆਏ ਦਿਨ ਵਿਦੇਸ਼ ਵਿੱਚ ਫਸੇ ਨੌਜਵਾਨਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਅਜਿਹਾ ਮਾਮਲਾ ਕਪੂਰਥਲਾ ਦੇ ਪਿੰਡ ਹੁਸੈਨਪੁਰ ਦੂਲੋਵਾਲ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੇ ਰਹਿਣ ਵਾਲੇ ਸੋਨੀ ਨਾਮ ਦਾ ਨੌਜਵਾਨ ਜੋ ਪਰਿਵਾਰ ਦੇ ਚੰਗੇ ਭਵਿੱਖ ਖਾਤਿਰ 2018 ਦੇ ਵਿੱਚ ਰੋਜੀ ਰੋਟੀ ਦੀ ਭਾਲ ਲਈ ਦੁਬਈ ਗਿਆ ਸੀ, ਪਰ ਇੱਕ ਚੋਰੀ ਦੇ ਇਲਜ਼ਾਮ ਹੇਠ ਉਹ ਉੱਥੇ ਹੀ ਫਸ ਕੇ ਰਹਿ ਗਿਆ।

ਦੁਬਈ 'ਚ ਫਸਿਆ ਪੰਜਾਬੀ ਨੌਜਵਾਨ: ਦੁਬਈ ਵਿੱਚ ਫਸੇ ਨੌਜਵਾਨ ਸੋਨੀ ਦੇ ਭਰਾ ਵਿਜੈ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਭਰਾ ਰੋਜ਼ੀ ਰੋਟੀ ਦੀ ਭਾਲ ਦੇ ਲਈ 2018 ਦੇ ਵਿੱਚ ਦੁਬਈ ਗਿਆ ਸੀ ਅਤੇ ਉਸ ਕੋਲ ਦੋ ਸਾਲ ਦਾ ਵੀਜ਼ਾ ਸੀ ਅਤੇ ਉਹ ਦੁਬਈ ਦੀ ਇੱਕ ਕੰਪਨੀ ਵਿੱਚ ਵਿੱਚ ਕੰਮ ਕਰਨ ਲਈ ਗਿਆ ਸੀ। ਜਿੱਥੇ ਉਸ ਨੂੰ ਕੁਝ ਸਮਾਂ ਕੰਮ ਕਰਨ ਮਗਰੋਂ ਚਾਰ ਤੋਂ ਪੰਜ ਮਹੀਨੇ ਦੀ ਕੰਪਨੀ ਵੱਲੋਂ ਉਸ ਦੀ ਤਨਖਾਹ ਨਹੀਂ ਦਿੱਤੀ ਗਈ। ਜਿਸ ਦਾ ਨੌਜਵਾਨ ਸੋਨੀ ਵੱਲੋਂ ਵਿਰੋਧ ਵੀ ਕੀਤਾ ਗਿਆ। ਸੋਨੀ ਦੇ ਭਰਾ ਵਿਜੈ ਨੇ ਦੱਸਿਆ ਕਿ ਜਦੋਂ ਸੋਨੀ ਨੇ ਇਸ ਗੱਲ 'ਤੇ ਇਤਰਾਜ ਜਤਾਇਆ ਤਾਂ ਕੰਪਨੀ ਨੇ ਉਸ ਉੱਪਰ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਅਤੇ ਉਸ ਦੇ ਕਾਗਜ਼ਾਤ ਵੀ ਜਬਤ ਕਰ ਲਏ। ਜਿਸ ਤੋਂ ਬਾਅਦ ਸੋਨੀ ਵੱਲੋਂ ਕੰਪਨੀ ਨੂੰ ਛੱਡ ਕੇ ਕਿਤੇ ਹੋਰ ਜਗ੍ਹਾ ਰਹਿਣ ਦਾ ਬੰਦੋਬਸਤ ਕਰ ਲਿਆ ਗਿਆ।

ਰਾਜ ਸਭਾ ਮੈਂਬਰ ਤੋਂ ਮਦਦ ਦੀ ਅਪੀਲ: ਇਸ ਦੇ ਨਾਲ ਹੀ ਭਰਾ ਨੇ ਦੱਸਿਆ ਕਿ ਅਜਿਹੀ ਸੂਰਤ ਵਿੱਚ ਸੋਨੀ ਦੇ ਕੋਲ ਨਾ ਕੰਮ ਕਰਨ ਲਈ ਕੋਈ ਜਗ੍ਹਾ ਸੀ ਅਤੇ ਨਾ ਹੀ ਕੋਈ ਕਮਾਈ ਦਾ ਸਾਧਨ ਸੀ। ਜਿਸ ਕਾਰਨ ਸੋਨੀ ਦਾ ਗੁਜ਼ਾਰਾ ਔਖਾ ਹੋ ਗਿਆ ਅਤੇ ਉਹ ਦਾਣੇ-ਦਾਣੇ ਤੋਂ ਮੁਹਤਾਜ ਹੋ ਗਿਆ। ਵਿਜੈ ਨੇ ਦੱਸਿਆ ਕਿ ਉਸ ਦਾ ਭਰਾ ਫੋਨ 'ਤੇ ਉਹਨਾਂ ਨੂੰ ਦੱਸਦਾ ਰਹਿੰਦਾ ਸੀ ਕਿ ਇੱਥੇ ਉਸ ਦੇ ਹਾਲਾਤ ਬਹੁਤ ਹੀ ਮਾੜੇ ਹਨ ਅਤੇ ਉਹ ਵਾਪਸ ਘਰ ਆਉਣਾ ਚਾਹੁੰਦਾ ਹੈ। ਸੋਨੀ ਦੇ ਭਰਾ ਵਿਜੈ ਨੇ ਦੱਸਿਆ ਕਿ ਸੋਨੀ ਦੀ ਇਸ ਗੱਲ ਤੋਂ ਬਾਅਦ ਉਹ ਵਾਤਾਵਰਨ ਪ੍ਰੇਮੀ ਤੇ ਰਾਜਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੂੰ ਮਿਲੇ ਅਤੇ ਉਹਨਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ।

ਸੀਚੇਵਾਲ ਨੇ ਲੋਕਾਂ ਨੂੰ ਕੀਤੀ ਇਹ ਅਪੀਲ: ਇਸ ਮੌਕੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਹੁਤ ਸਾਰੇ ਨੌਜਵਾਨ ਜੋ ਵਿਦੇਸ਼ ਦੇ ਵਿੱਚ ਇੱਕ ਚੰਗੇ ਭਵਿੱਖ ਦੇ ਲਈ ਜਾਂਦੇ ਤਾਂ ਹਨ ਪਰ ਕਈ ਵਾਰ ਖੁਦ ਦੀ ਨਾ ਸਮਝੀ ਦੇ ਕਾਰਨ ਉਹ ਉੱਥੇ ਹੀ ਫਸ ਕੇ ਰਹਿ ਜਾਂਦੇ ਹਨ। ਜਿਸ ਦਾ ਖਮਿਆਜਾ ਉਹਨਾਂ ਦੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਸੀਚੇਵਾਲ ਨੇ ਅਜਿਹੇ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਵਿਦੇਸ਼ ਵੀ ਜਾਣਾ ਹੈ ਤਾਂ ਉਹ ਸਹੀ ਰਾਹ ਅਪਣਾਉਣ ਅਤੇ ਪੂਰਨ ਤੌਰ 'ਤੇ ਉਸ ਦੀ ਜਾਣਕਾਰੀ ਲੈ ਕੇ ਫਿਰ ਹੀ ਕਿਸੇ ਕੰਪਨੀ ਦੇ ਵਿੱਚ ਅਪਲਾਈ ਕਰਨ ਅਤੇ ਉਥੇ ਰਹਿ ਕੇ ਆਪਣਾ ਕੰਮ ਕਰਨ ਨਹੀਂ ਤਾਂ ਅਜਿਹੇ ਨਤੀਜੇ ਹੀ ਸਾਹਮਣੇ ਆਉਣਗੇ।

ਪੁੱਤ ਦੀ ਉਡੀਕ ਕਰ ਰਹੇ ਮਾਪੇ: ਦੱਸ ਦਈਏ ਕਿ ਸੋਨੀ ਦੇ ਪਰਿਵਾਰ ਦੇ ਵਿੱਚ ਸੋਨੀ ਦੀ ਇੱਕ ਪਤਨੀ ਅਤੇ ਇੱਕ ਨੌ ਸਾਲ ਦੀ ਬੱਚੀ, ਉਸ ਦੇ ਮਾਤਾ ਪਿਤਾ ਤੇ ਉਸਦਾ ਭਰਾ ਉਸਦੀ ਉਡੀਕ ਕਰ ਰਹੇ ਹਨ। ਸੋਨੀ ਦੀ ਮਾਤਾ ਮਿੰਦੋ ਨੇ ਨਮ ਅੱਖਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਉਹ ਇਸ ਆਸ 'ਤੇ ਹੀ ਜਿਉਂਦੇ ਹਨ ਕਿ ਉਨ੍ਹਾਂ ਦਾ ਪੁੱਤਰ ਉਹਨਾਂ ਕੋਲ ਹੁਣ ਵਾਪਿਸ ਆ ਜਾਵੇ। ਉਹਨਾਂ ਕਿਹਾ ਕਿ ਉਸ ਦੀ ਪਤਨੀ ਅਤੇ ਉਸ ਦੀ ਛੋਟੀ ਬੱਚੀ ਜੋ ਕਿ ਪੰਜਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਆਪਣੇ ਪਿਤਾ ਦੀ ਉਡੀਕ ਕਰ ਰਹੀ ਹੈ ਕਿ ਕਦੋਂ ਉਸ ਦੇ ਪਿਤਾ ਘਰ ਵਾਪਸ ਆਉਣਗੇ ਅਤੇ ਉਸ ਨੂੰ ਆਪਣੇ ਗਲ ਨਾਲ ਲਾ ਕੇ ਖਿਡਾਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.