ETV Bharat / state

ਹਾਲੇ ਨਵੇਂ ਵਿਆਹ ਦਾ ਵੀ ਨਹੀਂ ਉਤਰਿਆ ਸੀ ਚਾਅ, ਘਰਵਾਲੀ ਦੀਆਂ ਕਰਤੂਤਾਂ ਨੇ ਖੁਦਕੁਸ਼ੀ ਲਈ ਮਜ਼ਬੂਰ ਕਰਤਾ ਮੁੰਡਾ - young man committed suicide

ਸਮਰਾਲਾ ਅਧੀਨ ਪੈਂਦੇ ਪਿੰਡ ਬਗਲੀ ਕਲਾਂ ਦੇ ਨੌਜਵਾਨ ਨੇ ਆਪਣੀ ਪਤਨੀ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਹਾਲੇ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕ ਲਿਆ।

ਨੌਜਵਾਨ ਨੇ ਕੀਤੀ ਖੁਦਕੁਸ਼ੀ
ਨੌਜਵਾਨ ਨੇ ਕੀਤੀ ਖੁਦਕੁਸ਼ੀ (ETV BHARAT)
author img

By ETV Bharat Punjabi Team

Published : Jun 15, 2024, 10:32 PM IST

ਨੌਜਵਾਨ ਨੇ ਕੀਤੀ ਖੁਦਕੁਸ਼ੀ (ETV BHARAT)

ਖੰਨਾ/ਸਮਰਾਲਾ: ਖੰਨਾ ਦੇ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਬਗਲੀ ਕਲਾਂ ਵਿੱਚ ਇੱਕ ਨੌਜਵਾਨ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਕਿ 21 ਸਾਲਾ ਹੁਸਨਪ੍ਰੀਤ ਸਿੰਘ ਨੇ ਆਪਣੇ ਘਰ ਵਿੱਚ ਫਾਹਾ ਲੈ ਲਿਆ। ਖੁਦਕੁਸ਼ੀ ਦਾ ਕਾਰਨ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨਾ ਵੀ ਦੱਸਿਆ ਗਿਆ। ਖੁਦਕੁਸ਼ੀ ਨੋਟ 'ਚ ਸਹੁਰੇ ਸਮੇਤ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਜਿਸ ਕਾਰਨ ਥਾਣਾ ਸਮਰਾਲਾ ਦੀ ਪੁਲਿਸ ਨੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਵਨੀਤ ਕੌਰ (ਮ੍ਰਿਤਕ ਦੀ ਪਤਨੀ), ਸੁਖਦੇਵ ਸਿੰਘ (ਸਹੁਰਾ), ਸੁਖਜੀਵਨ ਕੌਰ (ਸੱਸ), ਜਸਪ੍ਰੀਤ ਸਿੰਘ (ਸਾਲਾ) ਵਾਸੀ ਕਰੌਦੀਆਂ ਅਤੇ ਸਨਮ (ਪਤਨੀ ਦਾ ਪ੍ਰੇਮੀ) ਵਾਸੀ ਦਾਊਮਾਜਰਾ ਵਜੋਂ ਹੋਈ ਹੈ।

ਇਨਸਾਫ਼ ਲਈ ਥਾਣੇ ਪੁੱਜਿਆ ਮ੍ਰਿਤਕ ਦਾ ਸਾਰਾ ਪਿੰਡ: ਹਸਨਪ੍ਰੀਤ ਸਿੰਘ ਦੇ ਪਿਤਾ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਸਮਰਾਲਾ ਥਾਣਾ ਦੇ ਵਿੱਚ ਇਕੱਠ ਕੀਤਾ ਗਿਆ। ਪਿੰਡ ਵਾਸੀ ਅਤੇ ਮਾਪਿਆਂ ਵੱਲੋਂ ਥਾਣਾ ਪਹੁੰਚੇ ਹਸਨਪ੍ਰੀਤ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਉਹਨਾਂ ਕਿਹਾ ਕਿ ਬੇਸ਼ੱਕ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ। ਪ੍ਰੰਤੂ ਹਾਲੇ ਤੱਕ ਹਸਨਪ੍ਰੀਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ: ਇਸ ਮੌਕੇ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਬਗਲੀ ਕਲਾਂ ਨੇ ਦੱਸਿਆ ਕਿ ਉਸ ਦੇ ਲੜਕੇ ਹੁਸਨਪ੍ਰੀਤ ਸਿੰਘ ਦਾ ਵਿਆਹ ਕਰੀਬ ਤਿੰਨ ਮਹੀਨੇ ਪਹਿਲਾਂ ਕਰੌਦੀਆਂ ਦੀ ਰਵਨੀਤ ਕੌਰ ਨਾਲ ਹੋਇਆ ਸੀ। ਰਵਨੀਤ ਕੌਰ ਨੇ ਕੈਨੇਡਾ ਜਾਣਾ ਸੀ। ਵਿਆਹ ਤੋਂ ਬਾਅਦ ਹੁਸਨਪ੍ਰੀਤ ਸਿੰਘ ਦੇ ਸਹੁਰੇ ਵਾਲੇ ਉਸਦੇ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ। ਜਦੋਂ ਰਵਨੀਤ ਕੌਰ ਗਰਭਵਤੀ ਹੋ ਗਈ ਤਾਂ ਉਸ ਨੂੰ ਆਪਣੇ ਪੇਕੇ ਘਰ ਲਿਜਾਇਆ ਗਿਆ ਅਤੇ ਗਰਭਪਾਤ ਕਰਵਾ ਦਿੱਤਾ ਗਿਆ। ਜਦੋਂ ਉਸਦੇ ਪੁੱਤਰ ਨੇ ਆਪਣੇ ਸਹੁਰੇ ਪਰਿਵਾਰ ਨੂੰ ਪੁੱਛਿਆ ਤਾਂ ਉਸ ਦਾ ਜਵਾਬ ਮਿਲਿਆ ਕਿ ਰਵਨੀਤ ਨੇ ਹਾਲੇ ਕੈਨੇਡਾ ਜਾਣਾ ਹੈ। ਬਲਵਿੰਦਰ ਅਨੁਸਾਰ ਉਸ ਦੀ ਨੂੰਹ ਰਵਨੀਤ ਉਸਦੇ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ।

ਸੁਸਾਈਡ ਨੋਟ 'ਚ ਖੋਲ੍ਹੇ ਰਾਜ: ਹੁਸਨਪ੍ਰੀਤ ਨੇ ਆਪਣੇ ਮੋਬਾਈਲ ਵਿੱਚ ਇੱਕ ਸੁਸਾਈਡ ਨੋਟ ਲਿਖਿਆ ਅਤੇ ਵਿਆਹ ਦੀ ਫੋਟੋ ਦੇ ਪਿੱਛੇ ਆਪਣੇ ਮੋਬਾਈਲ ਦਾ ਪਾਸਵਰਡ ਲਿਖਿਆ। ਸੁਸਾਈਡ ਨੋਟ ਫੋਨ ਦੇ ਨੋਟਪੈਡ 'ਚ ਲਿਖਿਆ ਗਿਆ। ਹੁਸਨਪ੍ਰੀਤ ਨੇ ਲਿਖਿਆ ਕਿ ਉਸ ਦੀ ਪਤਨੀ ਰਵਨੀਤ ਕੌਰ ਦਾ ਦਾਊਮਾਜਰਾ ਦੇ ਸਨਮ ਨਾਲ ਪ੍ਰੇਮ ਸਬੰਧ ਚੱਲ ਰਿਹਾ ਹੈ। ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਉਸ ਦੇ ਸਹੁਰੇ ਵਾਲੇ ਵੀ ਉਸ ਨੂੰ ਬਹੁਤ ਤੰਗ ਕਰਦੇ ਸਨ। ਇਸ ਸਭ ਤੋਂ ਦੁਖੀ ਹੋ ਕੇ ਉਹ ਖੁਦਕੁਸ਼ੀ ਕਰਨ ਲੱਗਾ ਹੈ।

ਪੁਲਿਸ ਨੇ ਮਾਮਲਾ ਕੀਤਾ ਦਰਜ: ਥਾਣਾ ਸਮਰਾਲਾ ਦੇ ਐੱਸਐੱਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਉਸਦੇ ਬੇਟੇ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਤਨੀ ਦੇ ਨਾਲ-ਨਾਲ ਸੱਸ, ਸਹੁਰਾ, ਸਾਲੇ ਅਤੇ ਲੜਕੀ ਦਾ ਪ੍ਰੇਮੀ ਦੱਸੇ ਜਾਂਦੇ ਸਨਮ ਨੂੰ ਵੀ ਨਾਮਜ਼ਦ ਕੀਤਾ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਸਿਵਲ ਹਸਪਤਾਲ ਸਮਰਾਲਾ ਵਿਖੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.