ਅੰਮ੍ਰਿਤਸਰ : ਅੱਜ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਜਿੱਥੇ ਵੱਖ-ਵੱਖ ਜਗ੍ਹਾ ਦੇ ਉੱਤੇ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਉੱਥੇ ਹੀ ਅੰਮ੍ਰਿਤਸਰ ਵਿਖੇ ਦਿੱਲੀ ਮੁੱਖ ਮਾਰਗ ਤੇ ਸਥਿਤ ਢਿੱਲਵਾਂ ਟੋਲ ਪਲਾਜ਼ਾ ਵਿਖੇ ਟੋਲ ਮੈਨੇਜਰ ਸੰਜੇ ਠਾਕੁਰ ਦੀ ਅਗਵਾਈ ਹੇਠ ਟੋਲ ਸਟਾਫ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਸੜਕ ਸੁਰੱਖਿਆ ਫੋਰਸ ਵਾਹਨ ਤੇ ਤੈਨਾਤ ਇੰਚਾਰਜ ਏ.ਐਸ.ਆਈ. ਕੁਲਦੀਪ ਸਿੰਘ ਵੀ ਆਪਣੇ ਜਵਾਨਾਂ ਨਾਲ ਮੌਜੂਦ ਦਿਖਾਈ ਦਿੱਤੇ, ਜਿਨ੍ਹਾਂ ਵੱਲੋਂ ਟੋਲ ਸਟਾਫ ਨਾਲ ਸਹਿਯੋਗ ਕਰਦਿਆਂ ਵੱਖ ਵੱਖ ਕਿਸਮਾਂ ਦੇ ਰੁੱਖ ਲਗਾ ਕੇ ਇਹ ਦਿਨ ਮਨਾਇਆ ਗਿਆ।
ਬੀਆਬਾਨ ਵਿੱਚ ਕਿਤੇ ਛਾਂ ਨਹੀਂ ਲੱਭੇਗੀ : ਇਸ ਦੌਰਾਨ ਗੱਲਬਾਤ ਕਰਦੇ ਹੋਏ ਟੋਲ ਮੈਨੇਜਰ ਸੰਜੇ ਠਾਕੁਰ ਅਤੇ ਐਸ.ਐਸ.ਐੱਫ. ਇੰਚਾਰਜ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਹੈ ਅਤੇ ਹਰ ਇੱਕ ਮਨੁੱਖ ਨੂੰ ਪੰਜ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਇਸ ਮੁਹਿੰਮ ਤਹਿਤ ਫਲਦਾਰ, ਫੁੱਲਦਾਰ, ਛਾਂਦਾਰ ਰੁੱਖ ਅਤੇ ਬੂਟੇ ਲਗਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ 45 ਤੋਂ 50 ਡਿਗਰੀ ਦੌਰਾਨ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਵੀ ਅਸੀਂ ਆਉਣ ਵਾਲੇ ਭਵਿੱਖ ਬਾਰੇ ਨਾ ਸੋਚਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਧਰਤੀ ਬੰਜਰ ਹੋ ਜਾਵੇਗੀ। ਲੋਕ ਬਾਰੇ ਪੀਣ ਯੋਗ ਪਾਣੀ ਨੂੰ ਤਰਸਣਗੇ ਅਤੇ ਬੀਆਬਾਨ ਵਿੱਚ ਕਿਤੇ ਛਾਂ ਨਹੀਂ ਲੱਭੇਗੀ।
ਵਾਤਾਵਰਨ ਨੂੰ ਸਾਫ ਸੁਥਰਾ ਰੱਖ ਸਕੀਏ: ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਵਿਅਕਤੀ ਆਪਣਾ-ਆਪਣਾ ਫਰਜ਼ ਸਮਝਦੇ ਹੋਏ ਸਿਰਫ ਅੱਜ ਦੇ ਦਿਨ ਹੀ ਨਹੀਂ ਬਲਕਿ ਮਹੀਨੇ ਅਨੁਸਾਰ ਰੂਟੀਨ ਬਣਾਵੇ ਅਤੇ ਉੱਤਮ ਸੇਵਾਵਾਂ ਵਿੱਚੋਂ ਇੱਕ ਗਿਣੇ ਜਾਂਦੇ ਹਨ, ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਰੁੱਖ ਜਰੂਰ ਲਗਾਵੇ ਜਾਣ ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖ ਸਕੀਏ ਅਤੇ ਪੂਰੀ ਮਨੁੱਖਤਾਂ ਨੂੰ ਆਕਸੀਜਨ ਪ੍ਰਦਾਨ ਹੋ ਸਕੇ।
- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਹਾਰਨ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਰਬਾਰ ਸਾਹਿਬ ਹੋਏ ਨਤਮਸਤਕ - Punjab Elections Result 2024
- ਲੁਧਿਆਣਾ ਨੇੜੇ ਨੈਸ਼ਨਲ ਹਾਈਵੇ ਫਿਰੋਜ਼ਪੁਰ ਰੋਡ 'ਤੇ ਵਾਪਰਿਆ ਹਾਦਸਾ, ਚੌਲਾਂ ਨਾਲ ਭਰਿਆ ਟਰੱਕ ਪਲਟਿਆ ਤੇ ਲੱਖਾਂ ਦਾ ਹੋਇਆ ਨੁਕਸਾਨ - road accident
- ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ 'ਚ ਚੱਲੀਆਂ ਅੰਨੇਵਾਹ ਗੋਲੀਆਂ, ਇਲਾਕੇ ਵਿੱਚ ਫੈਲਿਆ ਦਹਿਸ਼ਤ ਦਾ ਮਾਹੌਲ - Shots fired between the two sides