ETV Bharat / state

ਨਰਾਇਣ ਸਿੰਘ ਚੌੜਾ ਦੀ ਪੱਗ ਉਤਾਰਨ ਦਾ ਮਾਮਲਾ: ਅਕਾਲ ਤਖ਼ਤ ਸਾਹਿਬ ਪਹੁੰਚੀ ਦਲ ਖਾਲਸਾ, ਦਫਤਰ ਬੰਦ ਦੇਖ ਕੇ ਦੀਵਾਰ 'ਤੇ ਹੀ ਚਿਪਾਇਆ ਮੰਗ ਪੱਤਰ - SHRI AKAL TAKHT SAHIB

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ 'ਤੇ ਜਿੰਦਰਾ ਲੱਗਾ ਹੋਣ ਕਰਕੇ ਮਜਬੂਰਨ ਬੱਸ ਉਨ੍ਹਾਂ ਵੱਲੋਂ ਆਪਣਾ ਮੰਗ ਪੱਤਰ ਬਾਹਰ ਦੀਵਾਰ 'ਤੇ ਹੀ ਚਿਪਕਾਉਣਾ ਪਿਆ।

NARAYAN SINGH CHAUDA TURBAN
ਦਫਤਰ ਬੰਦ ਦੇਖਕੇ ਦੀਵਾਰ 'ਤੇ ਹੀ ਚਿਪਾਇਆ ਮੰਗ ਪੱਤਰ (ETV Bharat (ਅੰਮ੍ਰਿਤਸਰ, ਪੱਤਰਕਾਰ))
author img

By ETV Bharat Punjabi Team

Published : Dec 8, 2024, 7:38 PM IST

ਅੰਮ੍ਰਿਤਸਰ: ਪਿਛਲੇ ਦਿਨ ਹੀ ਦਰਬਾਰ ਸਾਹਿਬ ਦੇ ਬਾਹਰ ਸਿੱਖ ਆਗੂ ਨਾਰਾਇਣ ਸਿੰਘ ਚੌੜਾ ਵੱਲੋਂ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਦੇ ਉੱਪਰ ਕੀਤੇ ਹਮਲੇ ਤੋਂ ਬਾਅਦ ਨਰਾਇਣ ਸਿੰਘ ਚੌੜਾ ਦੀ ਅਕਾਲੀ ਆਗੂ ਵੱਲੋਂ ਦਸਤਾਰ ਉਤਾਰੀ ਗਈ ਸੀ। ਉਸ ਦੇ ਰੋਸ ਵਜੋਂ ਅੱਜ ਦਲ ਖਾਲਸਾ ਦੇ ਇੱਕ ਵਫਦ ਵੱਲੋਂ ਇੱਕ ਮੰਗ ਪੱਤਰ ਲੈ ਕੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕਤਰੇ 'ਤੇ ਪਹੁੰਚੇ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ 'ਤੇ ਜਿੰਦਰਾ ਲੱਗਾ ਹੋਣ ਕਰਕੇ ਮਜ਼ਬੂਰਨ ਬੱਸ ਉਨ੍ਹਾਂ ਵੱਲੋਂ ਆਪਣਾ ਮੰਗ ਪੱਤਰ ਬਾਹਰ ਦੀਵਾਰ 'ਤੇ ਹੀ ਚਿਪਕਾਉਣਾ ਪਿਆ।

ਦਫਤਰ ਬੰਦ ਦੇਖਕੇ ਦੀਵਾਰ 'ਤੇ ਹੀ ਚਿਪਾਇਆ ਮੰਗ ਪੱਤਰ (ETV Bharat (ਅੰਮ੍ਰਿਤਸਰ, ਪੱਤਰਕਾਰ))

ਵਿਅਕਤੀ ਖਿਲਾਫ ਬਣਦੀ ਧਾਰਮਿਕ ਸਜਾ ਲਗਾਈ ਜਾਵੇ

ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਬੜੀ ਤਰਾਸਦੀ ਦੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਸਕੱਤਰੇਤ 'ਤੇ ਮੰਗ ਪੱਤਰ ਲੈਣ ਵਾਲਾ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਨਹੀਂ ਮਿਲਿਆ ਅਤੇ ਮਜਬੂਰੀ ਦੇ ਵਿੱਚ ਉਹ ਆਪਣਾ ਮੰਗ ਪੱਤਰ ਦੀਵਾਰ 'ਤੇ ਚਿਪਕਾ ਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਨਰਾਇਣ ਸਿੰਘ ਚੌੜਾ ਦੀ ਦਸਤਾਰ ਅਕਾਲੀ ਆਗੂ ਵੱਲੋਂ ਉਤਾਰੀ ਗਈ ਹੈ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕਰਦਿਆਂ ਹਾਂ ਕਿ ਉਸ ਵਿਅਕਤੀ ਖਿਲਾਫ ਬਣਦੀ ਧਾਰਮਿਕ ਸਜਾ ਲਗਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਐਸਜੀਪੀਸੀ ਮੈਂਬਰ ਤੇ ਅਕਾਲੀ ਦਲ ਦੇ ਨੇਤਾ ਬੋਲ ਰਹੇ ਹਨ ਕਿ ਨਰਾਇਣ ਸਿੰਘ ਚੌੜਾ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਉਹ ਬਿਲਕੁਲ ਗਲਤ ਹੈ।

ਨਰਾਇਣ ਸਿੰਘ ਚੌੜਾ ਦੀ ਪੱਗ ਉਤਰਨ ਦਾ ਮਾਮਲਾ

ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਨੇ ਉਸ ਵਿਅਕਤੀ ਦੇ ਹਮਲਾ ਕੀਤਾ ਹੈ। ਜਿਸ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਵਿੱਚ ਸਾਜ਼ਿਸ਼ ਕੀਤੀ ਸੀ ਅਤੇ ਸੁਖਬੀਰ ਬਾਦਲ ਨੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਵਾਉਣ ਅਤੇ ਬੇਅਦਬੀ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਜਿਸ ਦੀ ਉਨ੍ਹਾਂ ਨੇ ਕਬੂਲਨਾਮਾ ਵੀ ਕੀਤਾ ਹੈ ਅਤੇ ਰੋਸ ਵਜੋਂ ਨਰਾਇਣ ਸਿੰਘ ਚੌੜਾ ਨੇ ਸੁਖਬੀਰ ਬਾਦਲ ਤੇ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਐਸਜੀਪੀਸੀ ਮੈਂਬਰਾਂ ਦਾ ਕਹਿਣਾ ਹੈ ਕਿ 9 ਦਿਸੰਬਰ ਨੂੰ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਨਰਾਇਣ ਸਿੰਘ ਚੌੜਾ ਦੀ ਪੱਗ ਉਤਰਨ ਦੇ ਮਾਮਲੇ 'ਚ ਵੀ ਵਿਚਾਰ ਕੀਤਾ ਜਾਏਗਾ ਅਤੇ ਹੁਣ ਦਲ ਖਾਲਸਾ 9 ਦਸੰਬਰ ਤੋਂ ਬਾਅਦ ਹੀ ਆਪਣਾ ਸੰਘਰਸ਼ ਦਾ ਐਲਾਨ ਕਰੇਗਾ।

ਮਾਫੀ ਨਹੀਂ ਮੰਗਦਾ ਤਾਂ ਕੌਮ ਖੁਦ ਉਸ ਨੂੰ ਸਜ਼ਾ ਦੇਵੇਗੀ

ਇੱਥੇ ਦੱਸਣ ਯੋਗ ਹੈ ਕਿ ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਸੇਵਾ ਦੇ ਦੌਰਾਨ ਨਰਾਇਣ ਸਿੰਘ ਚੌੜਾ ਵੱਲੋਂ ਗੋਲੀ ਚਲਾ ਕੇ ਉਨ੍ਹਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਦੌਰਾਨ ਇੱਕ ਅਕਾਲੀ ਦਲ ਦੇ ਆਗੂ ਵੱਲੋਂ ਵੀ ਨਰਾਇਣ ਸਿੰਘ ਚੌੜਾ ਦੀ ਪੱਗ ਲਾਹ ਦਿੱਤੀ ਗਈ ਸੀ। ਜਿਸ ਤੋਂ ਬਾਅਦ ਦਲ ਖਾਲਸਾ ਵੱਲੋਂ ਤਾੜਨਾ ਕਰਦੇ ਹੋਏ ਉਸ ਅਕਾਲੀ ਦਲ ਦੇ ਆਗੂ ਨੂੰ ਕਿਹਾ ਗਿਆ ਸੀ ਕਿ ਉਹ ਜਨਤਕ ਤੌਰ 'ਤੇ ਆਪਣੀ ਮਾਫੀ ਮੰਗੇ ਜੇਕਰ ਉਹ ਆਪਣੀ ਮਾਫੀ ਨਹੀਂ ਮੰਗਦਾ ਤਾਂ ਕੌਮ ਖੁਦ ਉਸ ਨੂੰ ਸਜ਼ਾ ਦੇਵੇਗੀ। ਜਿਸ ਨੂੰ ਲੈ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਥੇਦਾਰ ਨੂੰ ਮਿਲਣ ਵਾਸਤੇ ਦਲ ਖਾਲਸਾ ਦੇ ਆਗੂ ਪਹੁੰਚੇ ਤੇ ਉਨ੍ਹਾਂ ਵੱਲੋਂ ਬਿਰੰਗ ਹੀ ਵਾਪਸ ਮੁੜਨਾ ਪਿਆ।

ਮੰਗ ਪੱਤਰ ਦੀਵਾਰ ਦੇ ਨਾਲ ਚਿਪਕਾ ਗਏ

ਹਾਲਾਂਕਿ ਦਲ ਖਾਲਸਾ ਵੱਲੋਂ ਆਪਣਾ ਮੰਗ ਪੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦੀਵਾਰ ਦੇ ਨਾਲ ਚਿਪਕਾ ਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ 'ਤੇ ਵੀ ਉਨ੍ਹਾਂ ਵੱਲੋਂ ਸਵਾਲ ਚੁੱਕਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਜਰੂਰ ਉਨ੍ਹਾਂ ਦਾ ਮੰਗ ਪੱਤਰ ਲੈਣਾ ਚਾਹੀਦਾ ਸੀ। ਹੁਣ ਵੇਖਣਾ ਹੋਵੇਗਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਉੱਤੇ ਲਗਾਏ ਗਏ। ਇਸ ਤਰ੍ਹਾਂ ਮੰਗ ਪੱਤਰ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕਿਸ ਤਰ੍ਹਾਂ ਦਾ ਆਦੇਸ਼ ਜਾਰੀ ਕੀਤਾ ਜਾਂਦਾ ਹੈ ਪਰ ਦਲ ਖਾਲਸਾ ਵੱਲੋਂ ਆਪਣਾ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਬਕਾ ਕਿ ਇੱਕ ਵਿਲੱਖਣ ਸ਼ੁਰੂਆਤ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.