ਅੰਮ੍ਰਿਤਸਰ: ਔਰਤ, ਖਵਾਇਸ਼ਾਂ ਅਤੇ ਜ਼ਿੰਦਗੀ ਦੀ ਅਜੀਬ ਦਾਸਤਾਨ ਹੈ। ਕੁੱਝ ਰਲਵੇਂ-ਮਿਲਵੇਂ ਕਿੱਸੇ ਅਤੇ ਕਹਾਣੀਆਂ ਦੀ ਕਿਤਾਬ ਹੈ। ਇਸੇ ਕਿਤਾਬ 'ਤੇ ਔਰਤਾਂ ਆਪਣੀ ਕਿਸਮਤ ਅਤੇ ਮੰਜ਼ਲ ਦੇ ਰਸਤੇ ਖੁਦ ਲਿਖਦੀਆਂ ਹਨ। ਇੱਕ ਅਜਿਹੀ ਹੀ ਖਾਸ ਸਖ਼ਸ਼ੀਅਤ ਅੰਮ੍ਰਿਤਸਰ ਦਿਹਾਤੀ ਇਲਾਕੇ ਥਾਣਾ ਭਿੰਡੀ ਸੈਦਾਂ ਦੀ ਮਨਪ੍ਰੀਤ ਕੌਰ ਹੈ। ਮਨਪ੍ਰੀਤ ਕੌਰ ਪੇਸ਼ੇ ਵੱਜੋਂ ਪੰਜਾਬ ਪੁਲਿਸ 'ਚ ਬਤੌਰ ਏਐੱਸਆਈ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਦੇਸ਼ ਅਤੇ ਪੰਜਾਬ ਦੀ ਸੇਵਾ ਕਰ ਰਹੀ ਹੈ।
ਘਰ ਅਤੇ ਡਿਊਟੀ: ਮਨਪ੍ਰੀਤ ਕੌਰ ਨੇ ਕੌਮਾਂਤਰੀ ਔਰਤ ਦਿਹਾੜੇ 'ਤੇ ਈਟੀਵੀ ਭਾਰਤ ਨਾਲ ਗੱਲ ਕਰਦੇ ਆਖਿਆ ਕਿ ਉਸ ਦੇ ਪਤੀ ਵੀ ਪੰਜਾਬ ਪੁਲਿਸ ਵਿੱਚ ਡਿਊਟੀ ਕਰਦੇ ਹਨ ਅਤੇ ਦੋ ਬੱਚੇ ਹਨ । ਉਨਾਂ੍ਹ ਆਖਿਆ ਕਿ ਇੱਕ ਪਾਸੇ ਘਰ ਦੇ ਫ਼ਰਜ ਅਤੇ ਦੂਜੇ ਪਾਸੇ ਨੌਕਰੀ ਦੀ ਜ਼ਿੰਮੇਵਾਰੀ ਮੌਢਿਆਂ 'ਤੇ ਹੈ ਪਰ ਇਸ ਸਭ ਦੇ ਵਿਚਕਾਰ ਕਦੇ ਵੀ ਉਸ ਨੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ । ਮਨਪ੍ਰੀਤ ਨੇ ਆਪਣੇ ਫ਼ਰਜ਼ ਅਤੇ ਜ਼ਿੰਮੇਵਾਰੀਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਹੈ।
ਅੱਗੇ ਵੱਧਣ ਦਾ ਮੌਕਾ: ਏਐਸਆਈ ਮਨਪ੍ਰੀਤ ਕੌਰ ਨੇ ਕਿਹਾ ਕਿ ਕੁੜੀਆਂ ਨੂੰ ਕਿਸੇ ਤੋਂ ਵੀ ਘੱਟ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਿੱਥੇ ਔਰਤ ਘਰ ਨੂੰ ਚਲਾਉਣਾ, ਵਸਾਉਣਾ ਅਤੇ ਮੁਸੀਬਤਾਂ ਤੋਂ ਬਚਾਉਣਾ ਆਉਂਦਾ ਹੈ। ਉੱਥੇ ਹੀ ਔਰਤ ਆਪਣੇ ਦੇਸ਼ ਨੂੰ ਚਲਾੳੇੁਣ ਅਤੇ ਆਪਣੇ ਸੂਬੇ ਨੂੰ ਦੁਸ਼ਮਣਾਂ ਤੋਂ ਬਚਾਉਣ ਦਾ ਹੌਂਸਲਾ ਵੀ ਰੱਖਦੀ ਹੈ। ਸਾਡੇ ਕੋਲ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਅਤੇ ਔਰਤਾਂ ਨੇ ਜਿੰਨ੍ਹਾਂ 'ਤੇ ਪਰਿਵਾਰ, ਸੂਬਾ, ਦੇਸ਼ ਹੀ ਨਹੀਂ ਬਲਕਿ ਵਿਦੇਸ਼ੀਆਂ ਨੂੰ ਵੀ ਮਾਣ ਹੈ। ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਵੀ ਇੱਕ ਔਰਤ ਹੀ ਹੈ ਜੋ ਦੇਸ਼ ਦੀ ਕਮਾਨ ਨੂੰ ਆਪਣਾ ਹੱਥਾਂ 'ਚ ਲੈ ਕੇ ਬਹੁਤ ਹੀ ਸਮਝਦਾਰੀ ਨਾਲ ਚਲਾ ਰਹੇ ਹਨ।
- ਏਐਸਆਈ ਸੁਨੀਤਾ ਰਾਣੀ ਨਿਭਾ ਰਹੀ ਸਰਕਾਰੀ-ਸਾਮਾਜਿਕ ਸੇਵਾ; ਹੁਣ ਤੱਕ ਕੀਤਾ 4 ਹਜ਼ਾਰ ਲਾਵਾਰਿਸ ਲਾਸ਼ਾਂ ਦਾ ਸਸਕਾਰ, ਅੱਗੇ ਵੀ ਜਾਰੀ ਰਹੇਗੀ ਸੇਵਾ
- ਅੰਤਰਰਾਸ਼ਟਰੀ ਮਹਿਲਾ ਦਿਵਸ 2024: ਇਹ ਹਨ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਮਹਿਲਾ ਸਿਆਸਤਦਾਨ
- 'ਮੇਰੀ ਮੰਜ਼ਿਲ ਔਖੀ ਹੈ, ਮੁਸ਼ਕਿਲਾਂ ਨੂੰ ਕਹਿ ਦਿਓ ਮੇਰਾ ਹੌਂਸਲਾ ਬੜਾ ਹੈ', ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਭਾਰਤੀ ਪਰਬਤਾਰੋਹੀਆਂ 'ਤੇ ਵਿਸ਼ੇਸ਼
ਚੰਗੇ ਸੰਸਕਾਰ: ਉਨ੍ਹਾਂ ਆਖਿਆ ਕਿ ਮੇਰੇ ਦੋ ਬੱਚੇ ਹਨ। ਜਿੰਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਦੀ ਕੋਸ਼ਿਸ਼ ਕਰਦੀ ਹਾਂ। ਕਿਉਂਕਿ ਵਿਚਾਰ ਹੀ ਇੱਕ ਅਜਿਹਾ ਬੀਜ ਨੇ ਜੋ ਇੱਕ ਵਿਅਕਤੀ ਦੇ ਕਿਰਦਾਰ, ਰਵੱਈਏ ਅਤੇ ਸਖ਼ਸ਼ੀਅਤ ਨੂੰ ਬਿਆਨ ਕਰਦੇ ਹਨ। ਇਸ ਲਈ ਜਿਸ ਤਰ੍ਹਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਸੰਸਕਾਰ ਦਿੰਦੇ ਹਨ, ਉਸੇ ਤਰ੍ਹਾਂ ਦਾ ਬੱਚੇ ਦਾ ਵਿਕਾਸ ਹੁੰਦਾ ਹੈ।ਬੱਚੇ ਵੱਡਿਆਂ ਨੂੰ ਦੇਖ ਕੇ ਹੀ ਸਿੱਖਦੇ ਹਨ।ਉਨ੍ਹਾਂ ਆਖਿਆ ਕਿ ਕੁੜੀਆਂ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ ਤਾਂ ਕਿ ਉਹ ਘਰ, ਪਰਿਵਾਰ, ਸਮਾਜ ਦਾ ਚੰਗੀ ਤਰ੍ਹਾਂ ਵਿਕਾਸ ਕਰ ਸਕਣ।