ETV Bharat / state

ਅੰਮ੍ਰਿਤਸਰ 'ਚ ਮਹਿਲਾ ਵਕੀਲ ਨੇ ਲਾਇਆ ਕਮਿਸ਼ਨਰ ਦੇ ਘਰ ਬਾਹਰ ਧਰਨਾ, ਕਿਹਾ- ਖਰਾਬ ਹੁੰਦੇ ਅਕਸ ਲਈ ਨਹੀਂ ਮਿਲ ਰਿਹਾ ਇਨਸਾਫ - Women lawyers staged dharna

ਇੱਕ ਯੂਟਿਊਬਰ ਖਿਲਾਫ ਅਕਸ ਖਰਾਬ ਕਰਨ ਨੂੰ ਲੈਕੇ ਮਹਿਲਾ ਵਕੀਲ ਨੇ ਅੰਮ੍ਰਿਤਸਰ ਵਿਖੇ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਾ ਦਿੱਤਾ ਹੈ। ਮਿਹਲਾ ਵਕੀਲ ਨੇ ਕਿਹਾ ਕਿ ਪੁਲਿਸ ਇੱਕ ਯੁਟਿਉਬਰ ਦੇ ਕਹਿਣ 'ਤੇ ਮੈਨੂੰ ਤੰਗ ਕਰ ਰਹੀ ਹੈ,ਪਰ ਮੇਰੇ ਮਾਮਲੇ ਦੀ ਡੇਢ ਸਾਲ ਤੋਂ ਸੁਣਵਾਈ ਨਹੀਂ ਕਰ ਰਹੀ।

Women lawyers staged a sit-in outside the police commissioner's house in Amritsar
ਅੰਮ੍ਰਿਤਸਰ 'ਚ ਮਹਿਲਾ ਵਕੀਲ ਨੇ ਲਾਇਆ ਕਮਿਸ਼ਨਰ ਦੇ ਘਰ ਬਾਹਰ ਧਰਨਾ
author img

By ETV Bharat Punjabi Team

Published : Apr 16, 2024, 2:03 PM IST

ਅੰਮ੍ਰਿਤਸਰ 'ਚ ਮਹਿਲਾ ਵਕੀਲ ਨੇ ਲਾਇਆ ਕਮਿਸ਼ਨਰ ਦੇ ਘਰ ਬਾਹਰ ਧਰਨਾ

ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਇੱਕ ਮਹਿਲਾ ਵਕੀਲ ਵੱਲੋਂ ਪੁਲਿਸ ਕਮੀਸ਼ਨਰ ਦੇ ਘਰ ਬਾਹਰ ਧਰਨਾ ਲਾਇਆ ਗਿਆ। ਮਾਮਲਾ ਇੱਕ ਯੁਟਿਊਬਰ ਖਿਲਾਫ ਅਕਸ ਖਰਾਬ ਕਰਨ ਨੂੰ ਲੈਕੇ ਹੈ। ਜਿਸ ਦੀ ਸੁਣਵਾਈ ਨਾ ਹੋਣ ਕਰਕੇ ਪੀੜੀਤ ਮਹਿਲਾ ਵਕੀਲ ਰਵਨੀਤ ਕੌਰ ਨੇ ਇਹ ਮੋਰਚਾ ਖੋਲਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਬਾਹਰ ਇਕ ਮਹਿਲਾ ਵਕੀਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੋਸਲ ਮੀਡੀਆ 'ਤੇ ਉਸਦਾ ਨਾਮ ਅਤੇ ਫੇਮ ਖਰਾਬ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਅੱਜ ਉਸ ਵੱਲੋਂ ਇਹ ਸਭ ਕਰਨਾ ਪੈ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਝੁਠਾ ਪਰਚਾਰ: ਮਹਿਲਾ ਵਕੀਲ ਰਵਨੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਫੋਟੋ ਇੱਕ ਯੂਟੂਬਰ ਵੱਲੋਂ ਸ਼ੌਸਲ ਮੀਡੀਆ 'ਤੇ ਪਾ ਉਸਦੇ ਵੱਲੋ ਕੀਤੇ ਕੇਸਾਂ ਨੂੰ ਝੂਠਾ ਦੱਸਿਆ ਜਾ ਰਿਹਾ ਹੈ ਅਤੇ ਜਦੋਂ ਇਸ ਸੰਬਧੀ ਉਸ ਵੱਲੋ ਸ਼ਿਕਾਇਤ ਕਰ 228-A ਦੇ ਤਹਿਤ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਤਾਂ ਡੇਢ ਸਾਲ ਦੇ ਸਘਰੰਸ਼ ਤੋਂ ਬਾਅਦ ਵੀ ਉਸਦੀ ਸ਼ਿਕਾਇਤ ਉੱਪਰ ਪੁਲਿਸ ਕੋਈ ਕਾਰਵਾਈ ਨਹੀ ਕਰ ਰਹੀ। ਬਲਕਿ ਪੁਲਿਸ ਮੈਨੂੰ ਹੀ ਤੰਗ ਕਰ ਰਹੀ ਹੈ। ਜਿਸ ਸੰਬਧੀ ਉਹ ਥਾਣਾ ਇਸਲਾਮਾਬਾਦ ਦੇ ਚੱਕਰ ਕੱਟ ਕੱਟ ਥੱਕ ਗਈ ਹੈ। ਉਹਨਾਂ ਕਿਹਾ ਕਿ ਉਥੋਂ ਦੀ ਪੁਲਿਸ ਵੱਲੋਂ ਹਰ ਵਾਰ ਕਾਰਵਾਈ ਦਾ ਆਸ਼ਵਾਸਨ ਤਾਂ ਦਿੱਤਾ ਜਾਂਦਾ ਹੈ, ਪਰ ਕਾਰਵਾਈ ਦੇ ਸਿਰਫ ਖਾਨਾ ਪੂਰਤੀ ਕਰਦਿਆ ਮੈਨੂੰ ਕਿਸੇ ਤਰਾਂ ਦਾ ਇਨਸਾਫ ਨਹੀ ਦਿੱਤਾ ਜਾਂਦਾ। ਜਿਸਦੇ ਚਲਦੇ ਮਜਬੂਰਨ ਅੱਜ ਮੈਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀ ਰਿਹਾਇਸ਼ ਬਾਹਰ ਧਰਨਾ ਲਾਉਣਾ ਪੈ ਰਿਹਾ ਹੈ।

ਪੁਲਿਸ ਨੇ ਦਿੱਤਾ ਆਸ਼ਵਾਸਨ : ਇਸ ਸੰਬਧੀ ਜਾਣਕਾਰੀ ਦਿੰਦਿਆ ਐਸਐਚਓ ਮਜੀਠਾ ਰੋਡ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨਾਲ ਗੱਲ ਹੋ ਗਈ ਹੈ। ਉਹਨਾ ਦੇ ਕਹੇ ਮੁਤਾਬਿਕ ਮਾਮਮਲੇ ਦੀ ਜਾਂਚ ਕਰਕੇ ਪਰਚਾ ਦਰਜ ਕੀਤਾ ਜਾਵੇਗਾ ਅਤੇ ਜਿਸ ਦੇ ਖਿਲਾਫ ਉਹਨਾਂ ਨੇ ਪਰਚਾ ਦਰਜ ਕਰਨ ਦੀ ਗੱਲ ਆਖੀ ਹੈ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਹਿਲਾ ਵਕੀਲ ਨੂੰ ਥੋੜਾ ਹੌਂਸਲਾ ਰੱਖਣ ਦੀ ਲੋੜ ਹੈ ਕਿਉਕਿ ਇਹਨਾਂ ਵੱਲੋਂ ਵੱਡੀ ਤਦਾਦ ਵਿੱਚ ਦਰਖਾਸਤਾਂ ਦੀਆਂ ਫਾਇਲਾਂ ਤਿਆਰ ਕੀਤੀਆ ਗਈਆ ਹਨ। ਜਿਸਦੀ ਪੜਤਾਲ ਵਿੱਚ ਸਮਾਂ ਲੱਗਦਾ ਹੈ। ਪੁਲਿਸ ਵੱਲੋਂ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.