ਬਠਿੰਡਾ: ਅਕਸਰ ਸਰਕਾਰੀ ਬੱਸ 'ਚ ਮਹਿਲਾਵਾਂ ਅਤੇ ਬੱਸ ਕੰਡਕਟਰ ਦੀ ਤਕਰਾਰਬਾਜ਼ੀ ਦੀ ਵੀਡੀਓ ਸਾਹਮਣੇ ਆਉਂਦੀ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਤੋਂ ਵੀ ਸਾਹਮਣੇ ਆਇਆ ਹੈ, ਜਿਥੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਰਸਾ ਜਾ ਰਹੀ ਪੰਜਾਬ ਰੋਡਵੇਜ਼ ਬੱਸ ਦੇ ਕੰਡਕਟਰ ਨਾਲ ਗਾਲੀ ਗਲੋਚ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਮਹਿਲਾ ਅਤੇ ਉਸ ਦੇ ਪੁਲਿਸ ਮੁਲਾਜ਼ਮ ਬੇਟੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਹਿਲਾ ਵਲੋਂ ਕੰਡਕਟਰ ਨਾਲ ਬਹਿਸ: ਇਸ ਸਬੰਧੀ ਕੰਡਕਟਰ ਗੁਰਜੰਟ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਗੋਨਿਆਣਾ ਮੰਡੀ ਪਹੁੰਚੇ ਸਨ, ਇਸ ਦੌਰਾਨ ਇੱਕ ਔਰਤ ਛਿੰਦਰਪਾਲ ਕੌਰ ਵੱਲੋਂ ਬੱਸ ਵਿੱਚ ਚੜਨ ਨੂੰ ਲੈ ਕੇ ਉਸ ਨਾਲ ਗਾਲੀ ਗਲੋਚ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ ਕਿ ਉਸ ਦਾ ਬੇਟਾ ਪੁਲਿਸ ਮੁਲਾਜ਼ਮ ਹੈ। ਉਹ ਉਸ ਖਿਲਾਫ ਛੇੜਛਾੜ ਅਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰਵਾਏਗੀ।
ਮਹਿਲਾ ਦੇ ਮੁਲਾਜ਼ਮ ਪੁੱਤ ਵਲੋਂ ਧਮਕੀਆਂ: ਉਥੇ ਹੀ ਬੱਸ ਵਿੱਚ ਸਵਾਰ ਹੋਰ ਮਹਿਲਾ ਸਵਾਰੀਆਂ ਵੱਲੋਂ ਵੀ ਛਿੰਦਰ ਪਾਲ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਵੱਲੋਂ ਗਾਲੀ ਗਲੋਚ ਜਾਰੀ ਰੱਖਿਆ ਗਿਆ। ਜਿਸ ਤੋਂ ਬਾਅਦ ਉਹਨਾਂ ਵੱਲੋਂ ਬੱਸ ਥਾਣਾ ਨਹੀਆਂ ਵਾਲਾ ਵਿੱਚ ਰੋਕ ਦਿੱਤੀ ਗਈ। ਇਸ ਦੌਰਾਨ ਕੰਡਕਟਰ ਗੁਰਜੰਟ ਸਿੰਘ ਦਾ ਬੀਪੀ ਵੱਧਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਮਹਿਲਾ ਛਿੰਦਰਪਾਲ ਕੌਰ ਦੇ ਬੇਟੇ ਪੁਲਿਸ ਮੁਲਾਜ਼ਮ ਗੁਰਸਹਿਜ ਸਿੰਘ ਵੱਲੋਂ ਕੰਡਕਟਰ ਨੂੰ ਧਮਕੀਆਂ ਦਿੱਤੀਆਂ ਗਈਆਂ।
ਪੁਲਿਸ ਨੇ ਕੀਤਾ ਮਾਮਲਾ ਦਰਜ: ਪੁਲਿਸ ਨੇ ਬੱਸ ਕੰਡਕਟਰ ਗੁਰਜੰਟ ਸਿੰਘ ਦੀ ਸ਼ਿਕਾਇਤ 'ਤੇ ਮਹਿਲਾ ਅਤੇ ਉਸ ਦੇ ਪੁਲਿਸ ਮੁਲਾਜ਼ਮ ਬੇਟੇ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਪੱਖ ਅਨੁਸਾਰ ਸਖ਼ਤ ਐਕਸ਼ਨ ਲਿਆ ਜਾਵੇਗਾ।
- ਮਾਨਸੂਨ ਤੋਂ ਪਹਿਲਾਂ ਸਰਦੂਲਗੜ੍ਹ ਦੇ ਲੋਕਾਂ ਨੇ ਕਿਹਾ, ਨਹੀਂ ਹੋਈ ਘੱਗਰ ਦੀ ਸਫਾਈ ਤੇ ਨਾ ਪ੍ਰਸ਼ਾਸਨ ਨੇ ਕੀਤੀ ਮੀਟਿੰਗ - Cleaning of Ghaggar river
- ਖੁਸ਼ਖਬਰੀ...ਪੰਜਾਬ 'ਚ ਜਲਦ ਹੀ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, ਮੌਸਮ 'ਚ ਹੋਣ ਵਾਲਾ ਹੈ ਵੱਡਾ ਬਦਲਾਅ, ਹੋਵੇਗਾ ਠੰਡਾ-ਠਾਰ - Weather update
- ਮਾਨ ਸਰਕਾਰ ਕੱਢਣ ਜਾ ਰਹੀ ਬੰਪਰ ਪੁਲਿਸ ਭਰਤੀ, ਨਾਲ ਨਸ਼ੇ ਨੂੰ ਰੋਕਣ ਲਈ ਵੀ ਜਾਰੀ ਕੀਤਾ ਇਹ ਹੁਕਮ... - Announcement of ten thousand posts