ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਲੀਆਂ ਵਿਖੇ ਮੰਜਪੁਰ 'ਚ ਵਿਆਹੁਤਾ ਅੋਰਤ ਵੱਲੋਂ ਨਜ਼ਾਇਜ ਸਬੰਧਾਂ ਦੇ ਚੱਲਦੇ ਪਤੀ ਦਾ ਕਤਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਆਹੁਤਾ ਔਰਤ ਜਸਵਿੰਦਰ ਕੌਰ ਦੇ ਗੈਰ ਮਰਦਾਂ ਨਾਲ ਨਾਜ਼ਾਇਜ ਸਬੰਧ ਸਨ, ਜਿਨ੍ਹਾਂ ਕਰਕੇ ਪਤੀ-ਪਤਨੀ 'ਚ ਅਕਸਰ ਹੀ ਝਗੜਾ ਰਹਿੰਦਾ ਸੀ। ਇਸ ਝਗੜੇ ਕਾਰਨ ਹੀ ਉਕਤ ਔਰਤ ਨੇ ਬੀਤੀ ਰਾਤ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਯੋਜਨਾਂ ਬਣਾਈ ਅਤੇ ਘਰ 'ਚ ਸੁੱਤੇ ਪਏ ਪਤੀ ਸੁਖਦੇਵ ਸਿੰਘ ਨੂੰ ਮਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਉਸ ਨੂੰ ਸਿਰਹਾਣੇ ਨਾਲ ਮੂੰਹ-ਸਿਰ ਘੁੱਟ ਕੇ ਕਤਲ ਕੀਤਾ ਗਿਆ ਹੈ।
ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ 'ਤੇ ਤੇਜਿੰਦਰ ਸਿੰਘ ਬੱਲ ਚੌਂਕੀ ਇੰਚਾਰਜ ਨੇ ਉਕਤ ਔਰਤ ਅਤੇ ਉਸਦੇ ਦੋ ਆਸ਼ਕ ਕਾਤਲਾਂ, ਜਿੰਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁਤਰ ਪੂਰਨ ਸਿੰਘ ਵਾਸੀ ਪਿੰਡ ਭੁੱਲਰ ਬੇਟ, ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਨੇ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਸੁਖਬੀਰ ਬਾਲਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿੱਖੀ ਚਿੱਠੀ, ਨਿਮਾਣੇ ਸਿੱਖ ਨੂੰ ਵੱਜੋਂ ਕਾਰਵਾਈ ਦੀ ਕੀਤੀ ਅਪੀਲ
ਅਸਤੀਫਾ ਦੇਣ ਤੋਂ ਬਾਅਦ ਖੁੱਲ੍ਹ ਕੇ ਬੋਲੇ ਅਨਿਲ ਜੋਸ਼ੀ, ਸਾਜਿਸ਼ਾਂ ਦੀ ਸ਼ਿਕਾਰ ਹੋਈ ਅਕਾਲੀ ਦਲ, ਰਹਿਣਾ ਹੋਇਆ ਮੁਸ਼ਕਿਲ
ਭਰਾ ਨੇ ਦਿੱਤੀ ਜਾਣਕਾਰੀ
ਜ਼ਿਕਰਯੋਗ ਹੈ ਕਿ ਪਤੀ ਦਾ ਕਤਲ ਕਰਨ ਵਾਲੀ ਔਰਤ ਨੇ ਇਸ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਔਰਤ ਦੀ ਧੀ ਨੇ ਇਸ ਮਾਮਲੇ ਦੀ ਸਾਰੀ ਜਾਣਕਾਰੀ ਰਿਸ਼ਤੇਦਾਰਾਂ ਨੂੰ ਦਿੱਤੀ। ਇਸ ਵਿੱਚ ਉਕਤ ਮਹਿਲਾ ਦੇ ਭਰਾ ਨੇ ਹੀ ਆਪਣੀ ਭੈਣ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ। ਉਥੇ ਹੀ ਪੁਲਿਸ ਨੇ ਕਾਰਵਾਈ ਕਰਦਿਆਂ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ। ਜਿਸ 'ਤੇ ਤੇਜਿੰਦਰ ਸਿੰਘ ਬੱਲ ਚੌਂਕੀ ਇੰਚਾਰਜ ਨੇ ਉਕਤ ਔਰਤ ਅਤੇ ਉਸਦੇ ਦੋ ਆਸ਼ਕ ਕਾਤਲਾਂ, ਜਿੰਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁਤਰ ਪੂਰਨ ਸਿੰਘ ਵਾਸੀ ਪਿੰਡ ਭੁੱਲਰ ਬੇਟ, ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।