ਬਠਿੰਡਾ : ਇਨੀ ਦਿਨੀ ਪੰਜਾਬ ਦੀ ਸਭ ਤੋਂ ਹੋਟ ਸੀਟ ਮੰਨੀ ਜਾ ਰਹੀ ਬਠਿੰਡਾ ਲੋਕ ਸਭਾ ਸੀਟ ਲਈ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅੱਜ ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਪਹੁੰਚੇ ਅੱਤ ਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕੇਦਰ ਅਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੋਵੇਂ ਹੀ ਸਰਕਾਰਾਂ ਵਿਰੋਧੀ ਹਨ। ਕੇਂਦਰ ਸਰਕਾਰ ਵੱਲੋਂ ਲਗਾਤਾਰ ਪੰਜਾਬ ਨਾਲ ਧਰੋ ਕਮਾਇਆ ਜਾ ਰਿਹਾ ਹੈ।
ਕਾਂਗਰਸ ਦਾ ਹੀ ਪ੍ਰਧਾਨ ਮੰਤਰੀ ਬਣੇਗਾ : ਉਹਨਾਂ ਕਿਹਾ ਕਿ ਐਮਐਸਪੀ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ ਅਤੇ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸੰਵਿਧਾਨ ਨੂੰ ਬਦਲਿਆ ਜਾ ਸਕੇ। ਇੰਡੀਆ ਗਠਜੋੜ 'ਤੇ ਬੋਲਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਇਹ ਗਠਜੋੜ ਹੋਇਆ ਸੀ ਤਾਂ ਇਹ ਸਮਝੌਤਾ ਹੋਇਆ ਸੀ ਕਿ ਕਾਂਗਰਸ ਦਾ ਹੀ ਪ੍ਰਧਾਨ ਮੰਤਰੀ ਬਣੇਗਾ ਜਦੋਂ ਕਾਂਗਰਸ ਦਾ ਹੀ ਪ੍ਰਧਾਨ ਮੰਤਰੀ ਬਣਨਾ ਹੈ ਤਾਂ ਮਤਦਾਨ ਕਰਨ ਵਾਲੇ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਬਜਾਏ ਕਿਉਂ ਨਾ ਸਿੱਧਾ ਕਾਂਗਰਸ ਨੂੰ ਸਪੋਰਟ ਕਰਨ, ਜਿਸ ਦੀ ਕੇਂਦਰ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ।
- ਗਰਮੀ ਨੇ ਦਿਖਾਇਆ ਆਪਣਾ ਕਹਿਰ, 43 ਡਿਗਰੀ ਤੱਕ ਪਹੁੰਚਿਆ ਪਾਰਾ, ਜਾਣੋ ਅਗਲੇ 24 ਘੰਟਿਆਂ 'ਚ ਕਿਹੋ ਜਿਹਾ ਰਹੇਗਾ ਮੌਸਮ - the mercury reached 43 degrees
- ਆਖ਼ਿਰ ਕਿਉਂ ਮੁੜਨਾ ਪਿਆ ਰਾਣਾ ਸੋਢੀ ਨੂੰ ਪਿੰਡ ਮਰਾੜ੍ਹ ਤੋਂ ਬੇਰੰਗ, ਜਾਣੋ ਕਾਰਨ.... - Rana Sodhi opposition in villages
- ਹਰਸਿਮਰਤ ਕੌਰ ਨੇ 'ਆਪ' ਸਰਕਾਰ 'ਤੇ ਕੱਸਿਆ ਵਿਅੰਗ, ਕਿਹਾ- ਆਪਸ 'ਚ ਮਿਲੇ ਹੋਏ ਨੇ 'ਆਪ' ਤੇ ਕਾਂਗਰਸੀ, ਪੰਜਾਬ ਦੀ ਜਨਤਾ ਨੂੰ ਕਰ ਰਹੇ ਨੇ ਗੁੰਮਰਾਹ - Big statement of Harsimrat Kaur
ਰਵਨੀਤ ਸਿੰਘ ਬਿੱਟੂ ਨੂੰ ਲੋਕ ਨਹਿੰਗਾ ਦੇ ਬਾਟੇ ਵਾਂਗੂ ਮਾਜ ਕੇ ਰੱਖ ਦੇਣਗੇ : ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ 'ਤੇ ਬੋਲਦਿਆਂ ਕਿਹਾ ਕਿ ਇਸ ਦਾ ਭਾਜਪਾ ਨੂੰ ਕੋਈ ਲਾਭ ਨਹੀਂ ਹੋਵੇਗਾ। ਉਲਟਾ ਪ੍ਰਧਾਨ ਮੰਤਰੀ ਨੂੰ ਪੰਜਾਬ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਸੁਖਪਾਲ ਸਿੰਘ ਖਹਿਰਾ ਵੱਲੋਂ ਪ੍ਰਵਾਸੀਆਂ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਇਸ ਬਿਆਨ ਨਾਲ ਸਹਿਮਤ ਨਹੀਂ ਹਨ। ਉਹ ਸੁਖਪਾਲ ਸਿੰਘ ਖਹਿਰਾ ਦੇ ਆਪਣੇ ਵਿਚਾਰ ਹਨ। ਲੁਧਿਆਣਾ ਲੋਕ ਸਭਾ ਸੀਟ ਸੰਬੰਧੀ ਉਹਨਾਂ ਕਿਹਾ ਕਿ ਰਾਜਾ ਵੜਿੰਗ ਉਥੋਂ ਜਿੱਤ ਰਹੇ ਹਨ ਅਤੇ ਲੁਧਿਆਣਾ ਵਾਸੀ ਰਵਨੀਤ ਸਿੰਘ ਬਿੱਟੂ ਨੂੰ ਨਹਿੰਗਾ ਦੇ ਬਾਟੇ ਵਾਂਗੂ ਮਾਜ ਕੇ ਰੱਖ ਦੇਣਗੇ ਅਤੇ ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ।