ETV Bharat / state

ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਵਿਰਸਾ ਸਿੰਘ ਵਲਟੋਹਾ, ਸਰਕਾਰ ਨੂੰ ਕੀਤੀ ਇਹ ਅਪੀਲ - ਬੰਦੀ ਸਾਥੀਆਂ ਨੂੰ ਪੰਜਾਬ ਜੇਲਾਂ ਚ ਸ਼ਿਫਟ

ਅੰਮ੍ਰਿਤਸਰ ਵਿਖੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤ ਪਾਲ ਸਿੰਘ ਤੇ ਉਹਨਾਂ ਦੇ ਬੰਦੀ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕਰਨ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਪਰਿਵਾਰਕ ਮੈਂਬਰਾਂ ਦੇ ਹੱਕ ਵਿੱਚ ਅੱਜ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਪਹੁੰਚੇ।

Virsa Singh Valtoha, who came to meet the family of Amritpal Singh, made this appeal
ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਵਿਰਸਾ ਸਿੰਘ ਵਲਟੋਹਾ,ਸਰਕਾਰ ਨੂੰ ਕੀਤੀ ਇਹ ਅਪੀਲ
author img

By ETV Bharat Punjabi Team

Published : Feb 27, 2024, 5:37 PM IST

ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਵਿਰਸਾ ਸਿੰਘ ਵਲਟੋਹਾ,ਸਰਕਾਰ ਨੂੰ ਕੀਤੀ ਇਹ ਅਪੀਲ

ਅੰਮ੍ਰਿਤਸਰ: ਅਸਾਮ ਦੀ ਜੇਲ੍ਹਾਂ ਵਿੱਚ ਬੰਦ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤ ਪਾਲ ਸਿੰਘ ਤੇ ਉਹਨਾਂ ਦੇ ਬੰਦੀ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕਰਨ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਪਰਿਵਾਰਕ ਮੈਂਬਰਾਂ ਦੇ ਹੱਕ ਵਿੱਚ ਅੱਜ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਪਹੁੰਚੇ। ਉਹਨਾਂ ਕਿਹਾ ਕਿ ਇੱਕ ਸਿੱਖ, ਜਿਹੜਾ ਧਰਮ ਦੀ ਖਾਤਿਰ ਆਪਣੀ ਅਵਾਜ਼ ਬੁਲੰਦ ਕਰਦਾ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਜਬਰ ਹੁੰਦਾ ਹੈ ਜਾਂ ਸਰਕਾਰਾਂ ਉਸ 'ਤੇ ਜਬਰ ਕਰਦੀਆਂ ਹਨ ਉੱਥੇ ਸਿੱਖ ਪੰਥ ਨੂੰ ਇਕੱਠਿਆ ਹੋਣਾ ਚਾਹੀਦਾ ਹੈ।

ਕੇਸ ਪਾਓ ਪਰ ਪੰਜਾਬ ਵਿੱਚ ਰੱਖੋ: ਇਸ ਦੇ ਨਾਲ ਹੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇੱਕ ਸਾਲ ਹੋ ਚੱਲਿਆ ਹੈ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਡਿਬਲੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਏ ਨੂੰ ਉਹਨਾਂ 'ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਜੇਲ ਵਿੱਚ ਭੇਜ ਦਿੱਤਾ। ਉਹਨਾਂ ਕਿਹਾ ਕਿ ਐਨਐਸਏ ਲਾਉਣ ਵਾਲਿਆਂ ਨੂੰ ਤੇ ਡਿਬਲੂਗੜ ਜੇਲ੍ਹ 'ਚ ਸੁੱਟਣਾ ਜਰੂਰੀ ਹੈ। ਉਹਨਾਂ ਨੂੰ ਪੰਜਾਬ ਦੀ ਜੇਲ 'ਚ ਵੀ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਜਿਹੜੇ ਵੀ ਇਸ ਰੋਜ ਧਰਨੇ ਵਿੱਚ ਸ਼ਾਮਿਲ ਹੋ ਰਹੇ ਹਨ ਸਾਰਿਆਂ ਦੀ ਇੱਕੋ ਹੀ ਮੰਗ ਹੈ। ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ, ਕੇਸ ਚਲਾਣੇ ਹੈ, ਤੁਸੀਂ ਚਲਾਓ ਪਰ ਇਸ ਦੇ ਬਾਵਜੂਦ ਵੀ ਤੁਸੀਂ ਨਹੀਂ ਮੰਨਦੇ ਤੇ ਇਸ ਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦੇ ਹੋ।

ਜੇਲ ਦੇ ਅੰਦਰ ਭੁੱਖ ਹੜਤਾਲ 'ਤੇ ਬੈਠੇ ਅੰਮ੍ਰਿਤਪਾਲ ਸਿੰਘ: ਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੀ ਸਿੱਖਾਂ ਨੂੰ ਜਲੀਲ ਕਰਦੀਆਂ ਆਈਆਂ ਹਨ, ਤੁਸੀਂ ਸਿੱਖਾਂ ਨੂੰ ਕੀ ਮਹਿਸੂਸ ਕਰਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਇਹ ਮੰਗ ਮੰਨ ਲੈਂਦੇ ਹੋ ਤੇ ਤੁਸੀਂ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਦੇ ਹੋ ਤੇ ਤੁਹਾਡਾ ਕੁਝ ਡਿਬਰੂਗੜ੍ਹ ਨਹੀਂ। ਉਹਨਾਂ ਕਿਹਾ ਕਿ 16 ਤਰੀਕ ਤੋਂ ਭਾਈ ਅੰਮ੍ਰਿਤ ਪਾਲ ਤੇ ਉਹਨਾਂ ਦੇ ਸਾਥੀ ਜੇਲ ਦੇ ਅੰਦਰ ਭੁੱਖ ਹੜਤਾਲ 'ਤੇ ਬੈਠੇ ਹਨ ਦੂਸਰੇ ਬੰਨਣ ਉਹਨਾਂ ਦੇ ਪਰਿਵਾਰਾਂ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਦੋ ਹਫਤੇ ਹੋ ਚੱਲੇ ਹਨ ਸਰੀਰ ਵਿੱਚ ਕਿੰਨੀ ਕੁ ਸਮਰੱਥਾ ਰਹਿ ਜਾਂਦੀ ਹੈ । ਪਰ ਸਰਕਾਰਾਂ ਦੇ ਕੰਨ 'ਤੇ ਜੂਨ ਤੱਕ ਨਹੀਂ ਸਰਕ ਰਹੀ। ਇਸ ਨੂੰ ਗੰਭੀਰਤਾ ਦੇ ਨਾਲ ਸਰਕਾਰਾਂ ਨੂੰ ਵਿਚਾਰ ਕਰਨ ਦੀ ਲੋੜ ਹੈ, ਉਹਨਾਂ ਕਿਹਾ ਕਿ ਜਿਹੜੀਆਂ ਏਜੰਸੀਆਂ ਇਸ ਉੱਤੇ ਧਿਆਨ ਰੱਖੀਆਂ ਹਨ ਉਹਨਾਂ ਨੂੰ ਮਨੁੱਖਤਾ ਵੱਲ ਵੇਖ ਕੇ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.