ETV Bharat / state

ਵਿਰਸਾ ਸਿੰਘ ਵਲਟੋਹਾ ਦੇ ਬਹੁਤ ਵੱਡੇ ਇਲਜ਼ਾਮ, ਕਿਹਾ ਮੈਨੂੰ... - VALTOHA VS JATHEDAR

ਵਿਰਸਾ ਸਿੰਘ ਵਲਟੋਹਾ ਨੇ ਆਪਣੇ ਟਵੀਟ 'ਚ ਅਜਿਹੀ ਗੱਲ ਦਾ ਖੁਲਾਸਾ ਕੀਤਾ ਜਿਸ ਨੂੰ ਪੜ੍ਹ ਕੇ ਹਰ ਕੋਈ ਦੰਗ ਰਹਿ ਗਿਆ।

ਵਿਰਸਾ ਸਿੰਘ ਵਲਟੋਹਾ ਦੇ ਬਹੁਤ ਵੱਡੇ ਇਲਜ਼ਾਮ
ਵਿਰਸਾ ਸਿੰਘ ਵਲਟੋਹਾ ਦੇ ਬਹੁਤ ਵੱਡੇ ਇਲਜ਼ਾਮ (etv bharat)
author img

By ETV Bharat Punjabi Team

Published : Oct 28, 2024, 9:01 AM IST

ਹੈਦਰਾਬਾਦ: ਪਿਛਲੇ ਦਿਨਾਂ ਤੋਂ ਵਿਰਸਾ ਸਿੰਘ ਵਲਟੋਹਾ ਖੂਬ ਚਰਚਾ 'ਚ ਹਨ। ਇਸ ਦਾ ਜਥੇਦਾਰਾਂ ਦੀ ਕਾਰਗੁਜ਼ਾਰੀ 'ਤੇ ਉਂਗਲ ਚੁੱਕਣਾ ਹੈ। ਹੁਣ ਵਲਟੋਹਾ ਨੇ ਇੱਕ ਅਜਿਹੀ ਨਵੀਂ ਪੋਸਟ ਕਰਕੇ ਹਰ ਪਾਸੇ ਮਾਹੌਲ ਨੂੰ ਗਰਮ ਕਰ ਦਿੱਤਾ ਹੈ। ਵਲਟੋਹਾ ਦੀ ਨਵੀਂ ਪੋਸਟ ਨੇ ਇੱਕ ਹੋਰ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਿਖਆ, ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬ ਕੀਤੇ ਸਿੱਖ ਸਾਹਮਣੇ ਕਿਸੇ "ਜਥੇਦਾਰ ਸਾਹਿਬ" ਵੱਲੋਂ ਤਲਖੀ ਵਿੱਚ ਆਕੇ ਭੈਣ ਚੋ.. ਅਤੇ ਸਾਲਾ ਸ਼ਬਦ ਦੀ ਵਰਤੋਂ ਕਰਨਾ ਕੀ ਜਾਇਜ ਹੈ ? (ਸਬੂਤ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜਾਰੀ ਕੀਤੀ ਜਾਵੇ

ਜਥੇਦਾਰ ਉੱਤ ਵੱਡੇ ਇਲਜ਼ਾਮ

ਦਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਵਿਰਸਾ ਸਿੰਘ ਨੇ ਇਲਜ਼ਾਮ ਲਗਾਏ ਹੋਣ, ਪਰ ਇਸ ਵਾਰ ਤਾਂ ਉਨ੍ਹਾਂ ਨੇ ਸਿੱਧਾ ਹੀ ਗਾਲਾਂ ਕੱਢਣ ਅਤੇ ਅਪਸ਼ਬਦ ਬੋਲਣ ਦੇ ਇਲਜ਼ਾਮ ਲਗਾ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਤਲਬੀ ਵਾਲੇ ਦਿਨ ਦੀ ਵੀਡੀਓਗ੍ਰਾਫੀ ਵੀ ਜਾਰੀ ਕਰਨ ਦੀ ਮੰਗ ਕੀਤੀ ਹੈ। ਵਲਟੋਹਾ ਨੇ ਇਸ ਦੌਰਾਨ ਇੱਕ ਹੋਰ ਪੋਸਟ ਸਾਂਝੀ ਕਰਦਿਆਂ ਲਿਿਖਆ, ਸਤਿਕਾਰਯੋਗ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਤਿਕਾਰ ਸਹਿਤ ਬੇਨਤੀ ਰੂਪੀ ਸਵਾਲ ਹੈ ਕਿ ਕੀ ਹੁਣ ਬੀਜੇਪੀ ਆਗੂ ਆਰ.ਪੀ ਸਿੰਘ ਵਿਰੁੱਧ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਿਰਦਾਰਕੁਸ਼ੀ ਕਰਨ ਵਿਰੁੱਧ ਕਾਰਵਾਈ ਕੀਤੀ ਜਾਵੇਗੀ ?

ਵਾਰ ਪਲਟਵਾਰ

ਗੌਰਤਲਬ ਹੈ ਕਿ ਕਿ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਕੱਢਣ ਦੇ ਆਦੇਸ਼ ਜਾਰੀ ਕਰਨ ਵੇਲੇ ਦੋ ਤਖ਼ਤਾਂ ਦੇ ਜਥੇਦਾਰਾਂ ਨੇ ਉਨ੍ਹਾਂ ਨੂੰ ‘ਧਮਕੀਆਂ’ ਮਿਲਣ ਦੇ ਇਲਜ਼ਾਮ ਲਾਏ ਗਏ। ਇਸ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਇਹ ਕਹਿੰਦਿਆਂ ਅਸਤੀਫ਼ਾ ਦਿੱਤਾ ਸੀ ਕਿ, "ਮੇਰੀ ਜਾਤ ਤੱਕ ਪਰਖੀ ਗਈ, ਮੇਰੀਆਂ ਧੀਆਂ ਬਾਰੇ ਬੋਲਿਆ ਗਿਆ।" ਹੁਣ ਵੇਖਣਾ ਹੋਵੇਗਾ ਕਿ ਇੰਨ੍ਹਾਂ ਇਲਜ਼ਾਮਾਂ ਤੋਂ ਬਾਅਦ ਜਥੇਦਾਰਾਂ ਵੱਲੋਂ ਕੀ ਆਖਿਆ ਜਾਵੇਗਾ ਅਤੇ ਕੀ ਵੀਡੀਓ ਜਾਰੀ ਕੀਤੀ ਜਾਵੇ।ਇਹ ਤਾਂ ਆਉਣਾ ਵਾਲਾ ਸਮਾਂ ਹੀ ਦੱਸੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.