ਲੁਧਿਆਣਾ: ਲੋਕ ਸਭਾ ਚੋਣਾਂ ਨੂੰ ਲੈਕੇ ਜਿਥੇ ਲੁਧਿਆਣਾ ਵਿੱਚ ਅੱਜ ਰਾਜਾ ਵੜਿੰਗ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ, ਉੱਥੇ ਹੀ ਅੱਜ ਲੁਧਿਆਣਾ ਵਿੱਚ ਰਹਿੰਦੇ ਸੈਂਕੜੇ ਹੀ 1984 ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਰਾਜਾ ਵੜਿੰਗ ਦਾ ਡੱਟ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਰਾਜਾ ਵੜਿੰਗ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਅਤੇ ਹੱਥਾਂ ਦੇ ਵਿੱਚ ਰਾਜਾ ਵੜਿੰਗ ਦੇ ਪੋਸਟਰ ਲੈ ਕੇ 1984 ਸਿੱਖ ਪੀੜਿਤ ਵੜਿੰਗ ਦਾ ਜ਼ਬਰਦਸਤ ਵਿਰੋਧ ਕਰਦੇ ਹੋਏ ਵਿਖਾਈ ਦਿੱਤੇ। ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਹੀ 1984 ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਕਲੀਨ ਚਿੱਟ ਦਿੱਤੀ ਸੀ। ਇੱਥੋਂ ਤੱਕ ਕਿ ਉਹਨਾਂ ਦੀ ਪਤਨੀ ਨੇ ਇਹ ਤੱਕ ਕਹਿ ਦਿੱਤਾ ਕਿ ਪੰਜਾਬ ਕਾਂਗਰਸ ਕੋਲ ਬਾਬੇ ਨਾਨਕ ਦਾ ਪੰਜਾ ਹੈ, ਜਦੋਂ ਕਿ ਇਸ ਪੰਜੇ ਨੇ ਹੀ 1984 ਦੇ ਵਿੱਚ ਸਿੱਖ ਕਤਲੇਆਮ ਕਰਵਾਇਆ ਸੀ।
ਰਾਜਾ ਵੜਿੰਗ ਨੂੰ ਦਿਖਾਈਆਂ ਕਾਲੀਆਂ ਝੰਡੀਆਂ: ਇਸ ਦੌਰਾਨ 1984 ਸਿੱਖ ਦੰਗਾ ਪੀੜਿਤ ਵੈਲਫੇਅਰ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਉਹੀ ਸ਼ਖਸ ਹੈ, ਜਿਸ ਨੇ ਜਦੋਂ ਕਮਲ ਨਾਥ ਦਾ ਨਾਂ ਸਾਹਮਣੇ ਆਇਆ ਸੀ ਤਾਂ ਉਸ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਸੀ ਕਿ ਕਮਲਨਾਥ 1984 ਸਿੱਖ ਵਿਰੋਧੀ ਦੰਗਿਆਂ ਦੇ ਵਿੱਚ ਸ਼ਾਮਿਲ ਨਹੀਂ ਸੀ। ਸੁਰਜੀਤ ਸਿੰਘ ਨੇ ਕਿਹਾ ਕਿ ਜਿਹੜੇ ਸਿੱਖ ਕੌਮ ਦੇ ਲੋਕ ਰਾਜਾ ਵੜਿੰਗ ਦੀ ਮਦਦ ਕਰ ਰਹੇ ਹਨ ਤੇ ਅੱਜ ਰਾਜਾ ਵੜਿੰਗ ਦੇ ਰੋਡ ਸ਼ੋਅ ਦੇ ਵਿੱਚ ਉਸ ਦਾ ਸਾਥ ਦੇ ਰਹੇ ਹਨ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਕਾਂਗਰਸੀਆਂ ਦਾ ਸਾਥ ਨਹੀਂ ਦੇਣਾ ਚਾਹੀਦਾ, ਖਾਸ ਕਰਕੇ ਰਾਜਾ ਵੜਿੰਗ ਵਰਗੇ ਦਾ ਜਿਸ ਨੇ ਕਿ 1984 ਸਿੱਖ ਕਤਲੇਆਮ ਦੇ ਵਿੱਚ ਸ਼ਾਮਲ ਕਥਿਤ ਮੁਲਜਮਾਂ ਨੂੰ ਹੀ ਕਲੀਨ ਚਿੱਟ ਦੇ ਦਿੱਤੀ।
ਕਤਲੇਆਮ ਦੇ ਦੋਸ਼ੀਆਂ ਨੂੰ ਦਿੱਤੀ ਕਲੀਨ ਚਿੱਟ: ਸੁਰਜੀਤ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਦੀ ਐਂਟਰੀ ਲੁਧਿਆਣੇ ਦੇ ਵਿੱਚ ਬੰਦ ਕੀਤੀ ਜਾਵੇਗੀ, ਜਿੱਥੇ-ਜਿੱਥੇ ਉਹ ਚੋਣ ਪ੍ਰਚਾਰ ਲਈ ਜਾਣਗੇ 1984 ਸਿੱਖ ਦੰਗਾ ਪੀੜਿਤ ਉਹਨਾਂ ਦਾ ਡੱਟ ਕੇ ਵਿਰੋਧ ਕਰਨਗੇ। ਉਹਨਾਂ ਕਿਹਾ ਕਿ ਉਹ ਅੱਜ ਵੀ ਇਨਸਾਫ ਦੇ ਲਈ ਦਰ-ਦਰ ਦੀਆਂ ਠੋਕਰਾ ਖਾ ਰਹੇ ਹਨ, ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ। ਕਈ 1984 ਕਤਲੇਆਮ ਕਰਵਾਉਣ ਵਾਲੇ ਕਾਂਗਰਸ ਦੇ ਆਗੂ ਹਾਲੇ ਵੀ ਬਾਹਰ ਘੁੰਮ ਰਹੇ ਹਨ, ਜਿਨ੍ਹਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਨਹੀਂ ਪਹੁੰਚਾਇਆ ਗਿਆ ਹੈ ਅਤੇ ਸਾਡਾ ਦਰਦ ਹਾਲੇ ਵੀ ਖਤਮ ਨਹੀਂ ਹੋਇਆ ਹੈ।
ਇਨਸਾਫ਼ ਲਈ ਅੱਜ ਵੀ ਭਟਕ ਰਹੇ: ਉਹਨਾਂ ਨੇ ਕਿਹਾ ਕਿ ਸਾਡੇ ਨਾਲ ਅੱਜ ਉਹ ਪੀੜਿਤ ਆਏ ਹਨ, ਜਿਨਾਂ ਦੇ ਆਪਣਿਆਂ ਨੂੰ 1984 ਸਿੱਖ ਕਤਲੇਆਮ ਦੇ ਵਿੱਚ ਸ਼ਰੇਆਮ ਮਾਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਗੁਰਦੁਆਰਾ ਰਕਾਬਗੰਜ ਦੇ ਨੇੜੇ ਤਿੰਨ ਸਿੱਖਾਂ ਨੂੰ ਗੋਲੀ ਮਾਰ ਦਿੱਤੀ ਗਈ ਪਰ ਅੱਜ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ ਹੈ, ਜਿਸ ਕਰਕੇ ਅਸੀਂ ਰਾਜਾ ਵੜਿੰਗ ਦਾ ਵਿਰੋਧ ਕਰਾਂਗੇ।
- ਅੰਮ੍ਰਿਤਸਰ ਤੋਂ AICC ਦੇ ਨੈਸ਼ਨਲ ਪ੍ਰਧਾਨ ਵਰਿੰਦਰ ਫੁੱਲ ਨੇ ਕਾਂਗਰਸ ਉਮੀਦਵਾਰ ਗੁਰਜੀਤ ਔਜਲਾ ਦੀ ਟਿਕਟ ਦਾ ਕੀਤਾ ਵਿਰੋਧ - Virender Phul target Gurjit Aujla
- ਵਿਰੋਧੀਆਂ ਦੇ ਕਿਲੇ ਨੂੰ ਸੰਨ੍ਹ ਲਾ ਰਹੇ CM ਮਾਨ! ਅਕਾਲੀ ਦਲ ਤੇ ਕਾਂਗਰਸ ਦੇ ਇੰਨ੍ਹਾਂ ਲੀਡਰਾਂ ਨੂੰ ਪਾਰਟੀ 'ਚ ਕੀਤਾ ਸ਼ਾਮਲ - Lok Sabha Elections
- ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਹੈਰੋਇਨ ਸਣੇ 3 ਤਸਕਰ ਕੀਤੇ ਕਾਬੂ - Ferozepur police arrest 3 smuggler