ਪੰਜਾਬ ਦੇ ਮਸ਼ਹੂਰ ਇੰਡਸਟਰੀ ਗਰੁੱਪ ਦੇ ਮਾਲਕ ਨਾਲ ਵੱਜੀ 7 ਕਰੋੜ ਦੀ ਠੱਗੀ, ਅੰਗਰੇਜ਼ੀ ਬੋਲ ਕੇ ਕੀਤਾ ਵੱਡਾ ਕਾਰਾ, ਬਿਜਸਮੈਨ ਦੀਆਂ ਖੁੱਲ੍ਹੀਆਂ ਰਹਿ ਗਈਆਂ ਅੱਖਾਂ.... - Vardhman Group Owner Cheat 7 Crore - VARDHMAN GROUP OWNER CHEAT 7 CRORE
VARDHMAN GROUP OWNER CHEAT 7 CRORE : ਕੀ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ, ਕੀ ਤੁਹਾਨੂੰ ਵੀ ਕੋਈ ਵਾਰ-ਵਾਰ ਫੋਨ ਕਰਕੇ ਕੇਸ ਦਰਜ ਕਰਨ ਦੀ ਗੱਲ ਆਖ ਰਿਹਾ ਹੈ ਤਾਂ ਸਾਵਧਾਨ ਕਿਉਂਕਿ ਕਿ ਇਹ ਤੁਹਾਡੇ ਅਤੇ ਤਹਾਡੇ ਪਰਿਵਾਰ ਲਈ ਬਹੁਤ ਹੀ ਖ਼ਤਰਨਾਕ ਹੋ ਸਕਦਾ ਹੈ। ਜਾਨਣ ਲਈ ਪੜ੍ਹੋ ਪੂਰੀ ਖਬਰ...
Published : Sep 29, 2024, 9:11 PM IST
|Updated : Sep 30, 2024, 10:43 AM IST
ਲੁਧਿਆਣਾ: ਸਾਈਬਰ ਠੱਗੀਆਂ ਦੀਆਂ ਖ਼ਬਰਾਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਪਰ ਲੁਧਿਆਣਾ 'ਚ ਇੱਕ ਅਜਿਹੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਦਰਅਸਲ ਠੱਗਾਂ ਨੇ ਲੁਧਿਆਣਾ ਦੇ ਇੱਕ ਮਸ਼ਹੂਰ ਵਪਾਰੀ ਨੂੰ ਠੱਗਿਆ ਹੈ। ਠੱਗਾਂ ਨੇ ਲੁਧਿਆਣਾ ਦੀ ਮਸ਼ਹੂਰ ਟੈਕਸਟਾਈਲ ਸਪਿਿਨੰਗ ਕੰਪਨੀ ਵਰਧਮਾਨ ਗਰੁੱਪ ਦੇ ਚੇਅਰਮੈਨ ਐਸਪੀ ਓਸਵਾਲ ਨਾਲ 7 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਜਾਣਕਾਰੀ ਅਨੁਸਾਰ ਵਰਧਮਾਨ ਗਰੁੱਪ ਦੇ ਚੇਅਰਮੈਨ ਐਸਪੀ ਓਸਵਾਲ ਨੂੰ ਫਰਜ਼ੀ ਵਾਰੰਟ ਭੇਜ ਕੇ ਉਸ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਅਤੇ ਗ੍ਰਿਫਤਾਰ ਕਰਨ ਲਈ ਧੋਖਾ ਦਿੱਤਾ ਗਿਆ ਸੀ। ਐਸਪੀ ਓਸਵਾਲ ਨੇ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਠੱਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Commendable work by @Ludhiana_Police in cracking an inter-state cyber fraud gang. Two persons have been arrested from #Guwahati, with the help of @assampolice, and seven more persons nominated. A recovery of ₹5.25 crore, along with ATM cards and mobile phones, marks the… pic.twitter.com/3glYE6jHb4
— DGP Punjab Police (@DGPPunjabPolice) September 30, 2024
ਪੰਜਾਬ ਡੀਜੀਪੀ ਦਾ ਟਵੀਟ
ਅੰਤਰ-ਰਾਜੀ ਸਾਈਬਰ ਫਰਾਡ ਗਿਰੋਹ ਨੂੰ ਨੱਥ ਪਾਉਣ ਲਈ ਲੁਧਿਆਣਾ ਪੁਲਿਸ ਦਾ ਸ਼ਲਾਘਾਯੋਗ ਕੰਮ, ਅਸਾਮ ਪੁਲਿਸ ਦੀ ਮਦਦ ਨਾਲ ਗੁਹਾਟੀ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਸੱਤ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ₹5.25 ਕਰੋੜ ਦੀ ਰਿਕਵਰੀ, ATM ਕਾਰਡਾਂ ਅਤੇ ਮੋਬਾਈਲ ਫੋਨਾਂ ਦੇ ਨਾਲ, I4C ਡੇਟਾ ਦੇ ਅਨੁਸਾਰ ਭਾਰਤ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ।
ਪੁਲਿਸ ਦੇ ਸ਼ਾਨਦਾਰ ਕੰਮ ਨੂੰ ਮਾਨਤਾ ਦਿੰਦੇ ਹੋਏ, ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਅਟੁੱਟ ਸਮਰਪਣ ਲਈ ਡਾਇਰੈਕਟਰ ਜਨਰਲ ਦੀ ਸ਼ਲਾਘਾ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪ੍ਰਾਪਤੀ ਸਾਈਬਰ ਕ੍ਰਾਈਮ ਦੇ ਖਿਲਾਫ ਲੜਾਈ ਵਿੱਚ ਇੱਕ ਮਜ਼ਬੂਤ ਮਿਸਾਲ ਅਤੇ ਇੱਕ ਉੱਚ ਪੱਟੀ ਸਥਾਪਤ ਕਰਦੀ ਹੈ।
ਠੱਗਾਂ ਨੇ ਕਿੰਝ ਵਛਾਇਆ ਜਾਲ
ਐਸਪੀ ਓਸਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਦੱਸਿਆ ਕਿ "ਹਾਲ ਹੀ ਵਿੱਚ ਉਨ੍ਹਾਂ ਦੇ ਮੋਬਾਈਲ 'ਤੇ ਇੱਕ ਕਾਲ ਆਈ ਸੀ। ਮੁਲਜ਼ਮ ਨੇ ਦੱਸਿਆ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਸੁਪਰੀਮ ਕੋਰਟ ਵੱਲੋਂ ਉਸ ਦੇ ਨਾਂ 'ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੀ ਜਾਇਦਾਦ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਠੱਗਾਂ ਨੇ ਸੁਪਰੀਮ ਕੋਰਟ ਦੇ ਨਾਲ-ਨਾਲ ਈਡੀ, ਸੀਬੀਆਈ, ਕਸਟਮ ਵਿਭਾਗ ਦਾ ਹਵਾਲਾ ਦਿੱਤਾ"
ਠੱਗਾਂ ਨੇ ਅੰਗਰੇਜ਼ੀ 'ਚ ਕੀਤੀ ਗੱਲ
ਪੀੜਤ ਐਸਪੀ ਓਸਵਾਲ ਨੇ ਪੁਲਿਸ ਨੂੰ ਦੱਸਿਆ ਕਿ "ਇੱਕ ਦਿਨ ਠੱਗਾਂ ਨੇ ਉਸ ਨੂੰ ਵੀਡੀਓ ਕਾਲ ਕੀਤੀ, ਜਿਸ ਵਿੱਚ ਇੱਕ ਮੁਲਜ਼ਮ ਵੀਡੀਓ ਕਾਲ 'ਤੇ ਸੀ। ਮੁਲਜ਼ਮ ਉਨ੍ਹਾਂ ਨਾਲ ਅੰਗਰੇਜ਼ੀ ਵਿੱਚ ਗੱਲ ਕਰ ਰਿਹਾ ਸੀ। ਗੱਲ ਕਰਨ ਦਾ ਢੰਗ ਵੀ ਅਜਿਹਾ ਸੀ ਕਿ ਉਹ ਕਾਫੀ ਪੜ੍ਹਿਆ-ਲਿਖਿਆ ਜਾਪਦਾ ਸੀ। ਉਹ ਵਾਰ-ਵਾਰ ਵਰਧਮਾਨ ਗਰੁੱਪ ਅਤੇ ਉਨ੍ਹਾਂ ਦਾ ਨਾਂ ਲੈ ਰਿਹਾ ਸੀ।
ਸੁਪਰੀਮ ਕੋਰਟ ਦਾ ਫਰਜ਼ੀ ਹੁਕਮ-ਵਾਰੰਟ ਭੇਜਿਆ
ਮੁਲਜ਼ਮਾਂ ਨੇ ਐਸਪੀ ਓਸਵਾਲ ਨੂੰ ਫੋਨ ਕਰਕੇ ਕਿਹਾ "ਕਿ ਉਨ੍ਹਾਂ ਦਾ ਨਾਂ ਵੀ ਉਸ ਕੇਸ ਵਿੱਚ ਸ਼ਾਮਿਲ ਹੈ ਜਿਸ ਵਿੱਚ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ। ਜਦੋਂ ਉਹ ਨਹੀਂ ਮੰਨਿਆ ਤਾਂ ਸੁਪਰੀਮ ਕੋਰਟ ਨੇ ਉਸ ਦੀ ਜਾਇਦਾਦ ਸੀਲ ਕਰਨ ਦੇ ਹੁਕਮ ਦੇ ਨਾਲ-ਨਾਲ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਵੀ ਭੇਜ ਦਿੱਤੇ। ਜਿਸ ਤੋਂ ਬਾਅਦ ਉਸਨੂੰ ਥੋੜਾ ਭਰੋਸਾ ਹੋਇਆ ਅਤੇ ਹੌਲੀ-ਹੌਲੀ ਠੱਗਾਂ ਨੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ"
ਠੱਗਾਂ ਨੇ ਮੰਗੇ 7 ਕਰੋੜ
ਜਦੋਂ ਵਰਧਮਾਨ ਦੇ ਮਾਲਕ ਐਸਪੀ ਓਸਵਾਲ ਨੂੰ ਯਕੀਨ ਹੋ ਗਿਆ ਕਿ ਉਸਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ, ਤਾਂ ਉਸਨੇ ਠੱਗਾਂ ਤੋਂ ਸੁਰੱਖਿਆ ਦੀ ਮੰਗ ਕੀਤੀ। ਜਿਸ ਤੋਂ ਬਾਅਦ ਬਦਮਾਸ਼ ਠੱਗਾਂ ਨੇ ਉਸ ਨੂੰ ਬਚਾਉਣ ਅਤੇ ਕੇਸ ਵਿੱਚੋਂ ਬਾਹਰ ਕਰਾਉਣ ਲਈ 7 ਕਰੋੜ ਰੁਪਏ ਦੀ ਮੰਗ ਕੀਤੀ। ਐਸਪੀ ਓਸਵਾਲ ਨੇ ਮੁਲਜ਼ਮਾਂ ਨੂੰ ਪੈਸੇ ਦੇ ਦਿੱਤੇ।
ਠੱਗਾਂ ਨੂੰ ਸਰਕਾਰੀ ਏਜੰਸੀਆਂ ਬਾਰੇ ਜਾਣਕਾਰੀ ਸੀ
ਐਸਪੀ ਓਸਵਾਲ ਨੇ ਦੱਸਿਆ ਕਿ ਬਦਮਾਸ਼ ਠੱਗਾਂ ਨੂੰ ਦੇਸ਼ ਦੀਆਂ ਸਰਕਾਰੀ ਏਜੰਸੀਆਂ ਬਾਰੇ ਪੂਰੀ ਜਾਣਕਾਰੀ ਸੀ। ਉਸ ਨੂੰ ਕਾਨੂੰਨ ਦੀ ਵੀ ਚੰਗੀ ਜਾਣਕਾਰੀ ਸੀ। ਠੱਗਾਂ ਨੇ ਉਸ ਨੂੰ ਕੇਸ ਤੋਂ ਬਚਾਉਣ ਦਾ ਵਾਅਦਾ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ। ਉਹ ਉਨ੍ਹਾਂ ਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਤੁਸੀਂ ਵਰਧਮਾਨ ਗਰੁੱਪ ਦੇ ਮਾਲਕ ਹੋ ਅਤੇ ਦੇਸ਼ 'ਚ ਤੁਹਾਡੀ ਵੱਖਰੀ ਪਛਾਣ ਹੈ।
ਬਦਨਾਮੀ ਦਾ ਦਿੱਤਾ ਡਰ
"ਠੱਗਾਂ ਨੇ ਉਸ ਨੂੰ ਮਾਣਹਾਨੀ ਦਾ ਡਰ ਦਿਖਾਉਂਦੇ ਹੋਏ ਕਿਹਾ ਕਿ ਸੁਰੱਖਿਆ ਚਾਹੀਦੀ ਹੈ ਤਾਂ ਦੇਖ ਲਓ, ਨਹੀਂ ਤਾਂ ਤੁਹਾਡੀ ਮਰਜ਼ੀ ਹੈ, ਗ੍ਰਿਫੇਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਇਸ ਨਾਲ ਤੁਹਾਡੀ ਕੰਪਨੀ ਦਾ ਨਾਮ ਬਦਨਾਮ ਹੋਵੇਗਾ। ਠੱਗ ਉਸ ਨੂੰ ਅਦਾਲਤ ਵੱਲੋਂ ਜਾਰੀ ਹੁਕਮਾਂ ਅਤੇ ਗ੍ਰਿਫ਼ਤਾਰੀ ਵਾਰੰਟਾਂ ਬਾਰੇ ਵਾਰ-ਵਾਰ ਦੱਸ ਰਹੇ ਸਨ। ਉਹ ਉਸੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਕਿਰਪਾ ਕਰਕੇ ਜਾਂਚ ਵਿੱਚ ਸਾਡੇ ਨਾਲ ਸਹਿਯੋਗ ਕਰੋ। ਅਸੀਂ ਤੁਹਾਨੂੰ ਅਤੇ ਕੰਪਨੀ ਨੂੰ ਬਦਨਾਮ ਨਹੀਂ ਹੋਣ ਦੇਵਾਂਗੇ। ਕਿਉਂਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਇੱਕ ਸਤਿਕਾਰਯੋਗ ਵਿਅਕਤੀ ਹੋ। ਐਸਪੀ ਓਸਵਾਲ ਨੇ ਦੱਸਿਆ ਕਿ ਬਦਮਾਸ਼ ਠੱਗ ਦਿੱਲੀ ਪੁਲਿਸ ਦਾ ਨਾਮ ਲੈ ਕੇ ਵੀ ਮਦਦ ਲੈ ਰਹੇ ਸਨ"- ਐਸਪੀ ਓਸਵਾਲ
ਕਿੰਝ ਫੜਿਆ ਠੱਗ
ਸ਼ਿਕਾਇਤ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 48 ਘੰਟਿਆਂ ਦੇ ਅੰਦਰ ਹੀ ਇਸ ਮਾਮਲੇ ਨੂੰ ਟਰੇਸ ਕਰਕੇ ਗੁਹਾਟੀ ਤੋਂ ਦੋ ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਦੋ ਹੋਰ ਠੱਗ ਵੀ ਇਸ ਵਿੱਚ ਸ਼ਾਮਿਲ ਹਨ। ਜਿੰਨਾਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜਲਦੀ ਹੀ ਲੁਧਿਆਣਾ ਪੁਲਿਸ ਸਾਰਾ ਮਾਮਲਾ ਮੀਡੀਆ ਸਾਹਮਣੇ ਦੱਸੇਗੀ। ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਨੇ ਕਾਬੂ ਕੀਤੇ ਸ਼ਾਤਿਰ ਠੱਗ ਕੋਲੋਂ 6 ਕਰੋੜ ਰੁਪਏ ਬਰਾਮਦ ਕੀਤੇ ਹਨ। ਕਾਬੂ ਕੀਤੇ ਠੱਗ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਇਹ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।
ਮੁਲਜ਼ਮਾਂ ਤੋਂ ਕੀ-ਕੀ ਬਰਾਮਦ ਹੋਇਆ?
ਦੱਸ ਦੇਈਏ ਕਿ ਵਰਧਮਾਨ ਗਰੁੱਪ ਦੇ ਮਾਲਕ ਐਸਪੀ ਓਸਵਾਲ ਨੂੰ ਕੇਂਦਰ ਸਰਕਾਰ ਵੱਲੋਂ ਸਾਲ 2010 ਵਿੱਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਰਧਮਾਨ ਗਰੁੱਪ ਦੇਸ਼ ਦੀਆਂ ਮਸ਼ਹੂਰ ਕੰਪਨੀਆਂ ਵਿੱਚੋਂ ਇੱਕ ਹੈ। ਅੱਜ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਇਸ ਗਰੁੱਪ ਦੀਆਂ ਕਈ ਸ਼ਾਖਾਵਾਂ ਹਨ। ਪੁਲਿਸ ਨੇ ਦੱਸਿਆ ਕਿ ਆਸਾਮ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਦਿੱਲੀ ਦੇ 7 ਮੁਲਜ਼ਮਾਂ ਨੂੰ ਟਰੇਸ ਕਰਨ ਵਿੱਚ ਵੀ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਬਾਕੀ ਦੀ ਰਿਕਵਰੀ ਕੀਤੀ ਜਾਵੇਗੀ। ਇਸ ਮਾਮਲੇ 'ਚ ਸਾਈਬਰ ਕ੍ਰਾਈਮ ਪੁਲਿਸ ਹੁਣ ਤੱਕ 5 ਕਰੋੜ 25 ਲੱਖ ਰੁਪਏ ਦੀ ਲਗਭਗ ਦੀ ਰਿਕਵਰੀ ਕਰ ਚੁੱਕੀ ਹੈ ਜੋ ਕਿ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਾਈਬਰ ਕ੍ਰਾਈਮ ਸੈਲ ਵੱਲੋਂ ਕੀਤੀ ਰਿਕਵਰੀ ਹੈ। ਇਸ ਦੌਰਾਨ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 6 ਏ.ਟੀ.ਐਮ ਅਤੇ ਤਿੰਨ ਮੋਬਾਈਲ ਵੀ ਬਰਾਮਦ ਕੀਤੇ ਹਨ। ਜਿਨ੍ਹਾਂ ਤੋਂ ਉਮੀਦ ਹੈ ਕਿ ਹੋਰ ਜਾਣਕਾਰੀ ਪੁਲਿਸ ਨੂੰ ਮਿਲ ਸਕੇਗੀ।
ਪੁਲਿਸ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਮੁਲਜ਼ਮਾਂ ਵੱਲੋਂ ਨਕਲੀ ਸੀਬੀਆਈ ਦਾ ਅਧਿਕਾਰੀ ਬਣ ਕੇ ਇਹ ਠੱਗੀ ਮਾਰੀ ਗਈ ਅਤੇ ਟਰੇਸ ਕੀਤੇ ਗਏ ਮੁਲਜ਼ਮ ਵਿੱਚੋਂ ਜ਼ਿਆਦਾਤਰ ਆਸਾਮ ਦੇ ਰਹਿਣ ਵਾਲੇ ਹੀ ਹਨ। ਮੁਲਜ਼ਮ ਡਿਜੀਟਲ ਅਰੈਸਟ ਕਰਨ ਦਾ ਦਾਵਾ ਕਰਕੇ ਇਹ ਠੱਗੀਆਂ ਮਾਰਦੇ ਸਨ, ਪੁਲਿਸ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ।
- ਲੁਧਿਆਣਾ ਦੇ ਉਦਯੋਗਪਤੀ ਨਾਲ 1 ਕਰੋੜ ਰੁਪਏ ਦੀ ਸਾਈਬਰ ਠੱਗੀ, ਦਿੱਲੀ ਪੁਲਿਸ ਮੁਲਾਜ਼ਮ ਬਣ ਕੇ ਠੱਗਾਂ ਨੇ ਬਣਾਇਆ ਨਿਸ਼ਾਨਾ - Ludhiana industrialist cyber fraud
- ਵਿਦੇਸ਼ਾਂ 'ਚ ਫੈਲਿਆ ਸਾਈਬਰ ਕ੍ਰਾਈਮ ਦਾ ਜਾਲ, ਭਾਰਤੀ ਸਿਮ ਕਾਰਡ ਦੀ ਵਰਤੋਂ ਕਰਕੇ ਵਿਦੇਸ਼ੀ ਧਰਤੀ 'ਤੇ ਠੱਗੀ! - Cyber Crime
- ਜੰਡਿਆਲਾ ਗੁਰੂ ਦੇ ਪੈਟਰੋਲ ਪੰਪ 'ਤੇ ਅਣਪਛਾਤੇ ਲੋਕ ਹਜ਼ਾਰਾਂ ਦਾ ਤੇਲ ਪਵਾ ਕੇ ਹੋਏ ਰਫੂਚੱਕਰ - Jandiala Guru Petrol Pump