ਉੱਤਰ ਪ੍ਰਦੇਸ਼: ਅਕਸਰ ਹੀ ਡਿਜੀਟਲ ਅਰੈਸਟ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਪਰ ਗੋਰਖਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੇ ਸਭ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਦਿੱਤਾ। ਦਰਅਸਲ ਇੱਕ ਨਕਲੀ ਪੁਲਿਸ ਵਾਲੇ ਨੇ ਕੁੜੀ ਦੇ ਸਾਰੇ ਕੱਪੜੇ ਲੁਹਾ ਲਏ। ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਆਖਿਰ ਇੰਜੀਨੀਅਰਿੰਗ ਦੀ ਵਿਦਿਆਰਥਣ ਕਿਵੇਂ ਉਸ ਦੇ ਜਾਲ 'ਚ ਫਸੀ?
ਫਰਜ਼ੀ ਬੈਂਕ ਤੇ ਪੁਲਿਸ ਅਧਿਕਾਰੀ ਨੇ ਕੀਤਾ ਫੋਨ
ਤੁਹਾਨੂੰ ਦੱਸ ਦਈਏ ਕਿ ਇਕ ਇੰਜੀਨੀਅਰਿੰਗ ਦੀ ਵਿਦਿਆਰਥਣ ਨੂੰ ਬੈਂਕ ਅਧਿਕਾਰੀ ਨੇ ਫੋਨ ਕੀਤਾ। ਅਧਿਕਾਰੀ ਨੇ ਕੁੜੀ ਨੂੰ ਧਮਕਾਇਆ ਅਤੇ ਕਿਹਾ-ਤੂੰ ਕਰਜ਼ਾ ਲਿਆ ਹੈ, ਜੋ ਕਿ ਨਹੀਂ ਚੁਕਾਇਆ। ਅਜਿਹੇ ‘ਚ ਤੁਹਾਡੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹਾਲੇ ਉਹ ਵਿਦਿਆਰਥਣ ਕੁੱਝ ਸਮਝ ਪਾਉਂਦੀ ਕਿ ਉਸ ਨੂੰ ਇੱਕ ਵੀਡੀਓ ਕਾਲ ਆਉਂਦੀ ਹੈ। ਉਹ ਵੀਡੀਓ ਕਾਲ ਕਿਸੇ ਹੋਰ ਦੀ ਨਹੀਂ ਬਲਕਿ ਇੱਕ ਪੁਲਿਸ ਵਾਲੇ ਦੀ ਹੁੰਦੀ ਹੈ। ਪੁਲਿਸ ਵਾਲਾ ਵਿਦਿਆਰਥਣ ਨੂੰ ਆਖਦਾ ਹੈ ਕਿ "ਤੁਹਾਨੂੰ ਹੈਦਰਾਬਾਦ ਆ ਕੇ ਜ਼ਮਾਨਤ ਲੈਣੀ ਪਵੇਗੀ। ਜ਼ਮਾਨਤ ਲਈ ਪੈਸੇ ਆਨਲਾਈਨ ਭੇਜੋ ਅਤੇ ਛਾਤੀ ‘ਤੇ ਬਣੇ ਟੈਟੂ ਸਮੇਤ ਆਪਣਾ ਪੂਰਾ ਸਰੀਰ ਦਿਖਾਓ ਤਾਂ ਜੋ ਤੁਹਾਡੀ ਪਹਿਚਾਣ ਹੋ ਸਕੇ"।
ਛਾਤੀ ‘ਤੇ ਬਣਿਆ ਟੈਟੂ ਦਿਖਾਓ
ਜਦੋਂ ਵਿਦਿਆਰਥਣ ਨੇ ਇਹ ਸਭ ਸੁਣਿਆ ਤਾਂ ਉਸ ਨੇ ਡਰ ਕਿ ਆਖਿਆ ਮੈਂ ਇੰਨੀ ਜਲਦੀ ਨਹੀਂ ਆ ਸਕਦੀ ਪਰ ਹੈਦਰਾਬਾਦ ਤੋਂ ਫੋਨ ਕਰਨ ਵਾਲੇ ਨੇ ਕਿਹਾ ਜੇਕਰ ਤੁਸੀਂ ਨਹੀਂ ਆ ਸਕਦੇ ਤਾਂ ਆਨਲਾਈਨ ਆਪਣੀ ਜ਼ਮਾਨਤ ਕਰਵਾ ਲਓ ਪਰ ਇਸ ਲਈ ਤੁਹਾਨੂੰ 38000 ਰੁਪਏ ਦੇਣਗੇ ਹੋਣਗੇ। ਤੁਸੀਂ ਪੈਸੇ ਟਰਾਂਸਫਰ ਕਰੋ ਮੈਂ ਜਮਾਨਤ ਕਰਵਾ ਦੇਵਾਂਗਾ। ਡਰੀ ਹੋਈ ਕੁੜੀ ਨੇ ਪੈਸੇ ਟਰਾਂਸਫਰ ਕੀਤੇ ਉਸ ਨੂੰ ਲੱਗਿਆ ਹੁਣ ਉਹ ਮੁਸੀਬਤ ਚੋਂ ਨਿਕਲ ਜਾਵੇਗੀ ਪਰ ਉਸ ਨੂੰ ਨਹੀਂ ਪਤਾ ਕਿ ਅਸਲੀ ਮੁਸੀਬਤ 'ਚ ਤਾਂ ਉਹ ਹੁਣ ਫਸ ਗਈ ਹੈ। ਫੋਨ ਵਾਲੇ ਪੁਲਿਸ ਅਧਿਕਾਰੀ ਨੇ ਆਖਿਆ ਤੁਹਾਨੂੰ ਇੱਕ ਹੋਰ ਕੰਮ ਕਰਨਾ ਪਵੇਗਾ। ਤੁਸੀਂ ਆਪਣੀ ਛਾਤੀ 'ਤੇ ਬਣਿਆ ਟੈਟੂ ਦਿਖਾਓ ਤਾਂ ਹੀ ਤੁਹਾਡੀ ਪਛਾਣ ਹੋ ਸਕੇਗੀ ਨਹੀਂ ਤਾਂ ਪੁਲਿਸ ਨੂੰ ਮਜ਼ਬੂਰਨ ਤੁਹਾਡੇ ਖਿਲਾਫ਼ ਕਾਰਵਾਈ ਕਰਨੀ ਪਵੇਗੀ।
ਵਿਦਿਆਰਥਣ ਨੇ ਉਤਾਰੇ ਕੱਪੜੇ
ਮਜ਼ਬੂਰੀ 'ਚ ਫਸੀ ਕੁੜੀ ਨੂੰ ਕੁੱਝ ਵੀ ਸਮਝ ਨਹੀਂ ਆ ਰਿਹਾ ਸੀ। ਆਖਿਰ ਉਸ ਨੇ ਆਪਣੇ ਕੱਪੜੇ ਉਤਾਰ ਦਿੱਤੇ ਤੇ ਉਹ ਵਿਅਕਤੀ ਆਪਣੀ ਚਾਲ 'ਚ ਕਾਮਯਾਬ ਹੋ ਗਿਆ। ਜਿਵੇਂ ਹੀ ਕੁੜੀ ਨੇ ਆਪਣੇ ਕੱਪੜੇ ਉਤਾਰੇ ਤਾਂ ਕੁੱਝ ਹੀ ਮਿੰਟਾਂ ਬਾਅਦ ਫੋਨ ਕੱਟਿਆ ਗਿਆ, ਫਿਰ ਤੋਂ ਫੋਨ ਆਇਆ ਤਾਂ ਵੀਡੀਓ ਕਾਲ ਵਾਲੇ ਵਿਅਕਤੀ ਨੇ ਆਖਿਆ ਕਿ ਤੇਰੀ ਅਸ਼ਲੀਲ ਵੀਡੀਓ ਬਣਾ ਲਈ ਗਈ ਹੈ; ਹੁਣ ਤੁਸੀਂ ਜਲਦੀ ਤੋਂ ਜਲਦੀ 100000 ਰੁਪਏ ਭੇਜੋ ਨਹੀਂ ਤਾਂ ਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਵੇਗੀ ਤੇ ਤੁਸੀਂ ਕਿਸੇ ਨੂੰ ਵੀ ਆਪਣਾ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿਣਾ। ਜਦੋਂ ਕੁੜੀ ਨੇ ਆਖਿਆ ਕਿ ਮੈਂ ਪੈਸੇ ਨਹੀਂ ਦੇ ਸਕਦੀ ਤਾਂ ਉਸ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਤੇ ਫੋਨ ਕੱਟਿਆ ਗਿਆ।
ਮੈਂ ਕੋਈ ਕਰਜ਼ਾ ਨਹੀਂ ਲਿਆ
ਪੀੜਤ ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਕੋਈ ਕਰਜ਼ਾ ਨਹੀਂ ਲਿਆ, ਫਿਰ ਮੇਰੇ ਖਿਲਾਫ਼ ਕੇਸ ਕਿਉਂ ਦਰਜ ਕੀਤਾ? ਫੋਨ ਵਾਲੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਇਹ ਤਾਂ ਮੈਨੂੰ ਨਹੀਂ ਪਤਾ। ਹੁਣ ਤਾਂ ਤੁਹਾਡੇ ਖਿਲਾਫ਼ ਕੇਸ ਦਰਜ ਹੋ ਗਿਆ ਹੈ। ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਤੁਸੀਂ ਜਾਂ ਬੈਂਕ ਵਾਲੇ ਸੱਚ ਕੋਣ ਬੋਲ ਰਿਹਾ ਹੈ। ਤੁਹਾਨੂੰ ਦੋਵਾਂ ਨੂੰ ਅਦਾਲਤ 'ਚ ਪੇਸ਼ ਹੋਣਾ ਹੋਵੇਗਾ।
ਪੀੜਤ ਹਿੰਮਤ ਕਰ ਪਹੁੰਚੀ ਥਾਣੇ
ਹੁਣ ਹੋਰ ਬਰਦਾਸ਼ਤ ਨਾ ਕਰਦੀ ਹੋਈ ਪੀੜਤ ਨੇ ਹਿੰਮਤ ਜੁਟਾਈ ਅਤੇ ਇਸ ਮਾਮਲੇ ਦੀ ਸੂਚਨਾ ਕੈਂਟ ਪੁਲਿਸ ਨੂੰ ਦਿੱਤੀ। ਕੈਂਟ ਪੁਲਿਸ ਨੇ ਤੁਰੰਤ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। "ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ। ਇਸ ਸਬੰਧੀ ਸਖ਼ਤ ਕਾਰਵਾਈ ਯਕੀਨੀ ਤੌਰ 'ਤੇ ਕੀਤੀ ਜਾਵੇਗੀ। ਲੜਕੀ ਨੂੰ ਡਰਨ ਦੀ ਲੋੜ ਨਹੀਂ, ਪੁਲਿਸ ਨੇ ਉਸ ਦਾ ਸਾਥ ਦੇਣ ਦਾ ਵਾਅਦਾ ਕੀਤਾ।" ਯੋਗਿੰਦਰ ਸਿੰਘ, ਸੀਓ ਕੈਂਟ
ਪੁਲਿਸ ਦੀ ਅਪੀਲ
ਆਖਿਰ 'ਚ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਰਜ਼ੀ ਫੋਨ ਕਾਲਾਂ ਅਤੇ ਵੀਡੀਓ ਕਾਲਾਂ ਤੋਂ ਬਚਾਉਣ ਕਿੳਂਕਿ ਕਿ ਸਾਈਬਰ ਠੱਗ ਅੱਜਕੱਲ੍ਹ ਕਈ ਖਤਰਨਾਕ ਹੱਥਕੰਡੇ ਅਜ਼ਮਾ ਰਹੇ ਹਨ। ਜਿਸ ਵਿੱਚ ਲੋਕ ਉਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ। ਪੁਲਿਸ ਨੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਦੀ ਤੁਰੰਤ ਸੂਚਨਾ ਦੇਣ ਦੀ ਅਪੀਲ ਵੀ ਕੀਤੀ ਹੈ। ਜਾਣੇ-ਅਣਜਾਣੇ ਵਿੱਚ ਕਿਸੇ ਵੀ ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਤੋਂ ਬਚਣ ਲਈ ਵੀ ਕਿਹਾ।