ਹੈਦਰਾਬਾਦ ਡੈਸਕ: ਅਕਸਰ ਹੀ ਹਰਸਿਮਰਤ ਬਾਦਲ 'ਤੇ ਤੰਜ ਕੱਸਣ ਵਾਲੇ ਰਵਨੀਤ ਬਿੱਟੂ ਦੇ ਹੁਣ ਸੁਰ ਹੀ ਬਦਲ ਗਏ। ਤੁਹਾਨੂੰ ਯਾਦ ਹੋਵੇਗਾ ਜਦੋਂ ਵੀ ਕਦੇ ਹਰਸਿਮਰਤ ਅਤੇ ਬਿੱਟੂ ਆਹਮੋ-ਸਾਹਮਣੇ ਹੋਏ ਨੇ ਦੋਵਾਂ 'ਚ ਅਕਸਰ ਤਿੱਖੀ ਬਹਿਸਬਾਜ਼ੀ ਵੇਖਣ ਨੂੰ ਮਿਲੀ ਹੈ ਪਰ ਰਵਨੀਤ ਬਿੱਟੂ ਦੇ ਇਸ ਬਿਆਨ ਨੇ ਸਭ ਨੂੰ ਸੋਚਾਂ 'ਚ ਪਾ ਕੇ ਰੱਖ ਦਿੱਤਾ। ਕੇਂਦਰੀ ਮੰਤਰੀ ਬਿੱਟੂ ਨੇ ਆਖਿਆ ਕਿ ਹਰਸਿਮਰਤ ਕੌਰ ਬਾਦਲ ਤਾਂ ਬਹੁਤ ਚੰਗੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਆਖਿਰ ਬਿੱਟੂ ਨੇ ਅਜਿਹਾ ਬਿਆਨ ਕਿਉਂ ਦਿੱਤਾ?
ਬਿੱਟੂ ਵੱਲੋਂ ਹਰਸਿਮਰਤ ਬਾਦਲ ਦੀ ਤਾਰੀਫ਼
ਦਰਅਸਲ ਕਾਂਗਸਰੀ ਅਤੇ 'ਆਪ' ਦੇ ਆਗੂਆਂ 'ਤੇ ਤੰਜ ਕੱਸਦੇ ਹੋਏ ਰਵਨੀਤ ਬਿੱਟੂ ਨੇ ਆਖ ਦਿੱਤਾ ਕਿ ਇੰਨ੍ਹਾਂ ਨਾਲੋਂ ਤਾਂ ਹਰਸਿਮਰਤ ਬਾਦਲ ਹੀ ਚੰਗੀ ਹੈ। ਬਿੱਟੂ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਵਿਰੋਧੀਆਂ 'ਤੇ ਨਿਸ਼ਾਨੇ ਸਾਧਦੇ ਆਖਿਆ ਕਿ " ਹਰਿਆਣਾ 'ਚ ਤਾਂ ਮੁੱਖ ਮੰਤਰੀ ਨੇ 23 ਫ਼ਸਲਾਂ 'ਤੇ ਐਮਐਸਪੀ ਦੇ ਦਿੱਤੀ, ਪਰ ਪੰਜਾਬ 'ਚ 95 ਐਮਐਲਏ ਵਾਲੀ ਸਰਕਾਰ ਦੇ ਵਿਧਾਇਕ ਮੁੱਖ ਮੰਤਰੀ ਨੂੰ ਪੁੱਛਣ ਕਿ ਉਹ ਕਦੋਂ 23 ਫ਼ਸਲਾਂ 'ਤੇ ਐਮਐਸਪੀ ਦਾ ਐਲਾਨ ਕਰਨਗੇ। ਬਿੱਟੂ ਨੇ ਆਖਿਆ ਕਿ ਰੋਜ਼ ਸਦਨ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਸਾਂਸਦਾਂ ਨੇ ਇੱਕ ਦਿਨ ਵੀ ਕਿਸਾਨਾਂ ਬਾਰੇ ਸਦਨ 'ਚ ਗੱਲ ਨਹੀਂ ਕੀਤੀ, ਉਨ੍ਹਾਂ ਦਾ ਕੋਈ ਵੀ ਮੁੱਦਾ ਸਦਨ 'ਚ ਨਹੀਂ ਚੁੱਕਿਆ, ਉਨ੍ਹਾਂ ਨਾਲੋਂ ਤਾਂ ਹਰਸਿਮਰਤ ਕੌਰ ਬਾਦਲ ਹੀ ਚੰਗੀ ਹੈ ਜਿਸ ਨੇ ਸਮਾਂ ਮਿਲਣ 'ਤੇ ਕਿਸਾਨਾਂ ਦੀ ਗੱਲ ਕੀਤੀ"।
"ਮੈਂ ਸਵਾ ਸਾਲ ਅੰਦੋਲਨ 'ਚ ਰਿਹਾ"
ਮੀਡੀਆ ਨਾਲ ਗੱਲ ਕਰਦੇ ਕੇਂਦਰ ਮੰਤਰੀ ਨੇ ਆਖਿਆ ਜਦੋਂ ਪਹਿਲਾ ਕਿਸਾਨੀ ਅੰਦੋਲਨ ਸੀ ਮੈਂ ਸਵਾ ਸਾਲ ਅੰਦੋਲਨ 'ਚ ਸ਼ਾਮਿਲ ਸੀ ਪਰ ਹੁਣ ਕਾਂਗਰਸੀ ਹੋਣ ਤਾਂ 'ਆਪ' ਵਿਧਾਇਕ ਇੱਕ ਵੀ ਧਰਨੇ 'ਚ ਜਾ ਕੇ ਕਿਸਾਨਾਂ ਨਾਲ ਨਹੀਂ ਬੈਠੇ। ਇਸ ਤੋਂ ਬਿੱਟੂ ਨੇ ਇੱਥੋਂ ਤੱਕ ਆਖ ਦਿੱਤਾ ਕਿ ਕੁੱਝ ਲੋਕ ਡੱਲੇਵਾਲ ਨਾਲ ਫੋਟੋਆਂ ਖਿੱਚਵਾਉਣ ਲਈ ਜਾਂਦੇ ਹਨ। ਕਾਬਲੇਜ਼ਿਕਰ ਹੈ ਕਿ ਇਸੇ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਚੋਣਾਂ ਦੇ ਆਏ ਨਤੀਜਿਆਂ 'ਤੇ ਵੀ ਆਪਣਾ ਬਿਆਨ ਦਿੱਤਾ ਅਤੇ ਕਿਹਾ ਕਿ ਜਿਆਦਾ ਬੋਲਣ ਵਾਲਿਆਂ ਨਾਲ ਅਜਿਹਾ ਹੀ ਹੁੰਦਾ ਹੈ।
- ਵੇਖੋ ਕਿਵੇਂ ਤਾਸ਼ ਦੇ ਪੱਤਿਆਂ ਵਾਂਗ ਦੇਖਦੇ-ਦੇਖਦੇ ਹੀ ਡਿੱਗ ਗਈ ਇਮਾਰਤ? ਲੜਕੀ ਅਤੇ ਲੜਕੇ ਦੀ ਮੌਤ, ਜਾਣੋ ਕਿਸ ਦੀ ਗਲਤੀ ਕਾਰਨ ਵਾਪਰਿਆ ਹਾਦਸਾ?
- ਕਿਸਾਨੀ ਅੰਦੋਲਨ 'ਚ 'ਨਵੀਂ' ਜਾਨ!, ਖੇਤੀਬਾੜੀ ਕਮੇਟੀ ਵੱਲੋਂ ਵੀ ਐਮਐਸਪੀ ਦੀ ਸਿਫ਼ਾਰਿਸ਼, ਕੀ ਹੁਣ ਝੁਕੇਗੀ ਸਰਕਾਰ !
- ਵਲਟੋਹਾ ਦਾ ਗਿਆਨੀ ਹਰਪ੍ਰੀਤ ਸਿੰਘ ਮੁੜ ਵੱਡਾ ਇਲਜ਼ਾਮ, ਇੱਕ ਹੋਰ ਵੀਡੀਓ ਜਾਰੀ ਕਰਕੇ ਕਹਿ ਦਿੱਤੀਆਂ ਵੱਡੀਆਂ, ਤੁਸੀਂ ਵੀ ਸੁਣੋ ਕੀ ਕਿਹਾ...