ਅੰਮ੍ਰਿਤਸਰ : ਰੂਹਾਨੀਅਤ ਦਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀ ਹੈ। ਉੱਥੇ ਹੀ ਲੋਕ ਸਭਾ ਚੋਣਾਂ ਦੇ ਦੌਰਾਨ ਵੱਡੇ ਰਾਜਨੀਤਿਕ ਚਿਹਰੇ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਆ ਕੇ ਮੱਥਾ ਟੇਕ ਰਹੇ ਹਨ। ਇਹਨਾਂ ਵਿਚ ਹੀ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅੱਜ ਆਪਣੀ ਪਤਨੀ ਤੇ ਭਾਜਪਾ ਦੇ ਨੇਤਾਵਾਂ ਦੇ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਮੌਕੇ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨ ਤੋਂ ਬਾਅਦ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਕਈ ਸਾਲਾਂ ਬਾਅਦ ਮੱਥਾ ਟੇਕਣ ਆਏ: ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਯੂਸ਼ ਗੋਇਲ ਨੇ ਕਿਹਾ ਕਿ ਉਹ ਕਈ ਸਾਲਾਂ ਬਾਅਦ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ ਉਹਨਾਂ ਕਿਹਾ ਕਿ ਉਹ ਕਰੋਨਾ ਕਾਲ ਦੌਰਾਨ ਵੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਨਹੀਂ ਸੀ ਆ ਸਕੇ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਰੂਹ ਨੂੰ ਬੜਾ ਹੀ ਸਕੂਨ ਮਿਲਿਆ ਹੈ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਦੇ ਅੰਦਰ ਜਦੋਂ ਮੱਥਾ ਟੇਕ ਰਹੇ ਸਨ ਤਾ ਉਸ ਸਮੇਂ ਜੋ ਕੀਰਤਨ ਚੱਲ ਰਿਹਾ ਸੀ। ਉਹ ਕੀਰਤਨ ਸੁਣ ਕੇ ਉਹਨਾਂ ਨੂੰ ਜ਼ਿੰਦਗੀ 'ਚ ਅਗਾਂਹ ਵਧੂ ਸੰਦੇਸ਼ ਵੀ ਮਿਲਿਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਲੱਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ 1984 ਦੇ ਢੈਢੇਰੀ ਹੋਏ ਅਕਾਲ ਤਖਤ ਸਾਹਿਬ ਦੇ ਮਾਡਲ ਦੇ ਦਰਸ਼ਨ ਕੀਤੇ।
- ਅੰਮ੍ਰਿਤਸਰ 'ਚ ਸੀਐੱਮ ਮਾਨ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ 'ਚ ਕਰਨਗੇ ਪ੍ਰਚਾਰ, ਸੁਪਰੀਮੋ ਕੇਜਰੀਵਾਲ ਦੇ ਪਹੁੰਚਣ ਦੀ ਵੀ ਉਮੀਦ -
- ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਅੱਜ ਪ੍ਰਚਾਰ ਲਈ ਪਹੁੰਚਣਗੇ ਅੰਮ੍ਰਿਤਸਰ, ਜਾਣੋ ਚੋਣ ਯਾਤਰਾ ਦਾ ਪੂਰਾ ਸ਼ਡਿਊਲ
- ਸਿੱਖ ਕੌਮ ਦੇ ਜ਼ਖਮਾਂ ਨੂੰ ਅੱਲ੍ਹਾ ਕਰਦਾ ਹੈ ਇਹ ਖ਼ਾਸ ਮਾਡਲ, ਦੇਖ ਕੇ ਸੰਗਤ ਦੀਆਂ ਭਰੀਆਂ ਅੱਖਾਂ - Model of Sri Akal Takhat Sahib
ਤੁਹਾਨੂੰ ਦੱਸ ਦਈਏ ਕਿ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਉਸ ਨੂੰ ਲੈ ਕੇ ਅੱਜ ਉਹ ਅੰਮ੍ਰਿਤਸਰ ਵਿੱਚ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਉੱਥੇ ਹੀ ਉਹਨਾਂ ਦੇ ਨਾਲ ਦਿੱਲੀ ਤੋਂ ਹੀ ਮਨਿੰਦਰ ਸਿੰਘ ਸਿਰਸਾ ਵੀ ਨਾਲ ਅੰਮ੍ਰਿਤਸਰ ਪੁੱਜੇ। ਉਹਨਾਂ ਕਿਹਾ ਕਿ ਇੱਥੇ ਆ ਕੇ ਮੈਨੂੰ ਬਹੁਤ ਹੀ ਸ਼ਾਂਤੀ ਤੇ ਸਕੂਨ ਮਿਲਿਆ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ।