ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਚੋਰ ਅਤੇ ਪੁਲਿਸ ਦਰਮਿਆਨ ਖੇਡ ਲਗਾਤਾਰ ਜਾਰੀ ਹੈ, ਇਸ ਦੌਰਾਨ ਜਿੱਥੇ ਲੁਟੇਰੇ ਲੁੱਟ ਖੋਹ ਕਰਕੇ ਪੁਲਿਸ ਤੋਂ ਬਚਣ ਲਈ ਫ਼ਰਾਰ ਹੋਣ ਦੀ ਅਣਥੱਕ ਕੋਸ਼ਿਸ਼ ਕਰਦੇ ਹਨ, ਪਰ ਉੱਥੇ ਹੀ ਪੁਲਿਸ ਵੱਲੋਂ ਲਗਾਤਾਰ ਮੁਸਤੈਦੀ ਵਰਤਦੇ ਹੋਏ ਅਜਿਹੇ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦੇਣੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀ, ਜਿੱਥੇ ਅਣਪਛਾਤੇ ਲੁਟੇਰਿਆਂ ਵੱਲੋਂ ਇੱਕ ਮਨੀ ਐਕਸਚੇਂਜਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਕਦੀ ਲੁੱਟੀ ਗਈ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੜੀ ਦਰ ਕੜੀ ਜੋੜ ਕੇ ਕੰਮ ਕਰਦਿਆਂ ਜਿੱਥੇ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉੱਥੇ ਨਾਲ ਹੀ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੇ ਗਏ ਲੱਖਾਂ ਰੁਪਏ ਵੀ ਬਰਾਮਦ ਕਰ ਲਏ ਗਏ ਹਨ।
30 ਲੱਖ ਦੀ ਲੁੱਟ: ਬੀਤੇ ਦਿਨੀ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਅਧੀਨ ਇਲਾਕੇ ਦੇ ਵਿੱਚ ਮਨੀ ਐਕਸਚੇਂਜਰ ਦੀ ਦੁਕਾਨ ਦੇ ਉੱਪਰ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ ਅਤੇ ਉਸ ਦੇ ਵਿੱਚ 30 ਲੱਖ ਰੁਪਏ ਦੀ ਲੁੱਟ ਦੁਕਾਨ 'ਤੇ ਹੀ ਹੋਈ ਸੀ। ਜਿਸ ਤੋਂ ਬਾਅਦ ਮਨੀ ਐਕਸਚੇਂਜਰ ਦੀ ਦੁਕਾਨ ਤੇ ਹੋਈ 30 ਲੱਖ ਦੀ ਲੁੱਟ ਦੇ ਸਬੰਧੀ ਥਾਣਾ ਦੀ ਡਵੀਜਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਟੀਮ ਵੱਲੋਂ ਮੁਕੱਦਮਾ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ 24 ਘੰਟੇ ਅੰਦਰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
6 ਜੂਨ ਨੂੰ ਮੁਲਜਮਾਂ ਨੂੰ ਮੌਕਾ ਮਿਲਿਆ: ਪੁਲਿਸ ਨੇ ਕਾਬੂ ਕੀਤੇ ਕਥਿਤ ਮੁਲਜਮਾਂ ਦੀ ਪਛਾਣ ਸ਼ਿਵਮ ਕੁਮਾਰ, ਦੀਪਕ ਮਹਿਰਾ ਉਰਫ ਗੋਰੂ ਅਤੇ ਵਿਸ਼ੁ ਵਜੋਂ ਦੱਸੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਲਜ਼ਮ ਕੋਲੋਂ 29 ਲੱਖ 50 ਹਜਾਰ ਰੂਪਏ ਨਗਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ, ਜੋ ਕਿ ਇਨ੍ਹਾਂ ਨੇ ਲੁੱਟ ਖੋਹ ਕੀਤੇ ਪੈਸਿਆ ਵਿੱਚੋਂ ਹੀ ਖਰੀਦਿਆ ਜਾਂਦਾ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੁਕਾਨਦਾਰ ਕੁਲਵੰਤ ਸਿੰਘ ਦੀ ਦੁਕਾਨ ਤੇ ਪਿਛਲੇ ਅੱਠ ਸਾਲਾਂ ਤੋਂ ਕੰਮ ਕਰਦਾ ਲੜਕਾ ਦੀਪਕ ਮਹਿਰਾ ਉਰਫ ਗੋਰੂ ਹੀ ਇਸ ਵਾਰਦਾਤ ਦਾ ਮਾਸਟਰ ਮਾਇੰਡ ਹੈ ਤੇ ਦੁਕਾਨ ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਪਿਛਲੇ ਡੇਢ ਮਹੀਨੇ ਤੋਂ ਚੱਲ ਰਹੀ ਸੀ ਅਤੇ 6 ਜੂਨ ਨੂੰ ਮੁਲਜਮਾਂ ਨੂੰ ਮੌਕਾ ਮਿਲਿਆ, ਕਿਉਂਕਿ ਉਸ ਦਿਨ ਚਾਰ ਵਿੱਚੋਂ ਤਿੰਨ ਕਰਮਚਾਰੀ ਦੁਕਾਨ 'ਤੇ ਨਹੀਂ ਆਏ ਸਨ ਅਤੇ ਸਿਰਫ ਮੁਲਜ਼ਮ ਦੀਪਕ ਹੀ ਦੁਕਾਨ 'ਤੇ ਆਇਆ ਸੀ।
ਸੀਸੀਟੀਵੀ ਦੀ ਟਰੇਸਿੰਗ ਤੋਂ ਬਚਣ ਲਈ: ਦੀਪਕ ਨੇ ਸ਼ਿਵਮ ਅਤੇ ਵਿਸ਼ੂ ਨੂੰ ਉਸ ਦਿਨ ਨਕਦੀ ਦੀ ਭਾਰੀ ਆਮਦ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਮੁਲਜਮਾਂ ਨੇ ਸੀਸੀਟੀਵੀ ਦੀ ਟਰੇਸਿੰਗ ਤੋਂ ਬਚਣ ਲਈ, ਸਨੈਚਰਾਂ ਨੇ ਆਪਣਾ ਮੋਟਰਸਾਈਕਲ ਛੱਡ ਦਿੱਤਾ ਅਤੇ ਇੱਕ ਨਵਾਂ ਮੋਟਸਾਈਕਲ ਖਰੀਦਿਆ ਅਤੇ ਇਹ ਪੰਜਾਬ ਤੋਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਸਨ। ਜਿੰਨਾਂ ਨੂੰ ਕਿ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛ-ਗਿਛ ਕੀਤੀ ਜਾਵੇਗੀ।
- ਖਾਲੀ ਟਰੱਕ ਵਿੱਚੋਂ ਪ੍ਰਵਾਸੀ ਦੀ ਲਾਸ਼ ਬਰਾਮਦ, ਪਰਿਵਾਰ ਨੇ ਕਤਲ ਦਾ ਸ਼ੱਕ ਕੀਤਾ ਜ਼ਾਹਿਰ - dead body recovered in Barnala
- ਪੰਜਾਬ ਦੇ ਡਾ. ਜਗਜੋਤ ਸਿੰਘ ਰੂਬਲ ਨੇ ਪੀਐਮ ਮੋਦੀ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਹਰ ਪਾਸੇ ਹੋ ਰਹੀ ਹੈ ਚਰਚਾ - Special gift for PM Modi
- ਪੰਜਾਬ 'ਚ ਲਗਾਤਾਰ ਘੱਟਦਾ ਜਾ ਰਿਹਾ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ, ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕਰਨ ਲਈ PAU ਵੱਲੋਂ ਉਪਰਾਲਾ - Direct sowing of paddy