ਚੰਡੀਗੜ੍ਹ : ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਭਾਜਪਾ ਨੇ ਕਮਰ ਕੱਸ ਲਈ ਹੈ। ਇੱਕ ਪਾਸੇ ਵਿਰੋਧੀ ਪਾਰਟੀਆਂ ਦੇ ਆਗੂ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ, ਤਾਂ ਦੂਜੇ ਪਾਸੇ ਭਾਜਪਾ ਵੱਲੋਂ ਪੱਬਾਂ ਭਰ ਹੁੰਦੇ ਹੋਏ ਅਗਲੀ ਰਣਨੀਤੀ ਉਲੀਕਣ ਲਈ ਪਾਰਟੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਹੀ ਤਹਿਤ ਅੱਜ ਚੰਡੀਗੜ੍ਹ ਵਿਖੇ ਭਾਜਪਾ ਦਫਤਰ ਵਿੱਚ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਹੁਣ ਲਗਾਤਰ ਕਈ ਮੀਟਿੰਗਾਂ ਭਾਜਪਾ ਵੱਲੋਂ ਕੀਤੀਆਂ ਜਾਣਗੀਆਂ। ਜਿਸ ਦੀ ਅਗਵਾਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪ੍ਰਦੇਸ਼ ਪ੍ਰਭਾਰੀ ਵਿਜੇ ਰੁਪਾਣੀ ਕਰਨਗੇ। ਇਸ ਮੌਕੇ ਕੋ-ਪ੍ਰਭਾਰੀ ਡਾ ਨਰੇਂਦਰ ਸਿੰਘ ਰੈਨਾ ਵੀ ਮੌਜੂਦ ਰਹਿਣਗੇ।
- " class="align-text-top noRightClick twitterSection" data="">
ਕਾਂਗਰਸ ਅਤੇ ਆਪ ਆਗੂ ਹੋਏ ਭਾਜਪਾ 'ਚ ਸ਼ਾਮਿਲ: ਜ਼ਿਕਰਯੋਗ ਹੈ ਕਿ ਹਾਲ ਹੀ ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਨਾਲ ਹੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਅਜੇ ਹੋਰ ਵੀ ਲੰਬੀ ਸੂਚੀ ਤਿਆਰ ਹੈ। ਜੋ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ। ਦੱਸਣਯੋਗ ਹੈ ਕਿ ਜਿੱਥੇ ਦੋ ਦਿਨ ਪਹਿਲਾਂ ਲੁਧਿਆਣਾ ਤੋਂ ਕਾਂਗਰਸੀ ਐਮ ਪੀ ਰਵਨੀਤ ਬਿੱਟੂ ਨੇ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ ਦਾ ਪੱਲਾ ਫੜਿਆ, ਊਥੇ ਹੀ ਬੀਤੇ ਕੱਲ੍ਹ ਜਲੰਧਰ ਤੋਂ ਐਮਪੀ ਸੁਸ਼ੀਲ ਰਿੰਕੂ ਅਤੇ ਐਮ ਐਲ ਏ ਸ਼ੀਤਲ ਅੰਗੁਰਾਲ ਨੇ ਵੀ ਭਾਜਪਾ 'ਚ ਸ਼ਾਮਿਲ ਹੋ ਕੇ ਹਰ ਇੱਕ ਨੁੰ ਹੈਰਾਨ ਕਰ ਦਿੱਤਾ। ਜਿਸ ਤੋਂ ਬਾਅਦ ਇਹਨਾਂ ਦੋਨਾਂ ਖਿਲਾਫ ਜਲੰਧ੍ਰ ਵਿੱਚ ਹੰਗਾਮਾ ਵੀ ਹੋਇਆ ਅਤੇ ਲੋਕਾਂ ਨੇ ਗੱਦਾਰ ਕਹਿ ਕੇ ਨਾਅਰੇ ਲਗਾਏ।
- ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ 'ਆਪ' ਪਾਰਟੀ ਦੀ ਕੀਤੀ ਸ਼ਿਕਾਇਤ, ਸਖ਼ਤ ਕਾਰਵਾਈ ਦੀ ਮੰਗ - BJP complained about AAP
- ਹੁਣ ਪੰਜਾਬ 'ਚ ਸ਼ਰਾਬ ਨੀਤੀ 'ਤੇ ਸਿਆਸਤ; ਵਿਰੋਧੀਆਂ ਦਾ ਸਵਾਲ - ਸੰਗਰੂਰ ਸ਼ਰਾਬ ਕਾਂਡ ਦਾ ਜ਼ਿੰਮੇਵਾਰ ਕੌਣ, ਦੁੱਚਿਤੀ 'ਚ ਕਾਂਗਰਸ - Punjab Excise Policy
- ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਦੇ ਭਾਜਪਾ 'ਚ ਜਾਣ ਮਗਰੋਂ ਸੀਐੱਮ ਮਾਨ ਦਾ ਤੰਜ, ਕਿਹਾ-ਬੇਸ਼ਰਮਾਂ ਦਾ ਨੀਵੀਂ ਪਾਕੇ ਵੀ ਸਰ ਜਾਂਦਾ - CM Manns political attack
ਜ਼ਿਕਰਯੋਗ ਹੈ ਕਿ ਜਲੰਧਰ ਵਿਚ ਹੋਏ ਹੰਗਾਮ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਉਸ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਛੱਡ ਭਾਜਪਾ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਘਰ ਦੇ ਬਾਹਰ ਆਪਸੀ ਰੰਜਿਸ਼ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਧਾਰਨਾ ਪ੍ਰਦਰਸ਼ਨ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਇਸ ਲਈ ਇਨ੍ਹਾਂ ਸਾਰੇ ਪ੍ਰਦਰਸ਼ਨਕਾਰੀਆਂ ਉੱਤੇ ਕਾਨੂੰਨੀ ਕਾਰਵਾਈ ਜਾ ਦੀ ਮੰਗ ਵੀ ਕੀਤੀ ਜਾ ਰਹੀ ਹੈ।