ਬਠਿੰਡਾ : "ਕਾਰਪੋਰੇਟ ਭਜਾਓ ਅਤੇ ਭਾਰਤੀ ਹਾਕਮੋ ਵਿਸ਼ਵ ਵਪਾਰ ਸੰਸਥਾ ਚੋਂ ਬਾਹਰ ਆਓ" ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਬਠਿੰਡਾ ਵੱਲੋਂ ਮਿੰਨੀ ਸਕੱਤਰੇਤ ਅੱਗੇ ਰੈਲੀ ਕਰਨ ਤੋਂ ਬਾਅਦ ਕਚਹਿਰੀ ਚੌਂਕ 'ਤੇ ਜਾ ਕੇ ਕਾਰਪਰੇਟਾਂ ਅਤੇ ਵਿਸਵ ਵਪਾਰ ਸੰਸਥਾ ਦਾ ਪੁਤਲਾ ਫੂਕਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਔਰਤ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ ਨੇ ਕਿਹਾ ਕਿ ਅੰਗਰੇਜ਼ਾਂ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਸੰਘਰਸ਼ੀ ਲੋਕਾਂ ਵੱਲੋਂ 9 ਅਗਸਤ ਨੂੰ ਭਾਰਤ ਛੱਡੋ ਦਾ ਨਾਅਰਾ ਦਿੱਤਾ ਸੀ।
ਲੋਕਾਂ ਨੂੰ ਸਸਤੀਆਂ ਜਾਂ ਮੁਫਤ ਸਹੂਲਤਾਂ ਪ੍ਰਦਾਨ: ਪਰ ਹੁਣ 1947 ਤੋਂ ਬਾਅਦ ਅੰਗਰੇਜ਼ਾਂ ਦੇ ਪਰਦੇ ਪਿੱਛੇ ਹੋਣ 'ਤੇ ਦੇਸ਼ ਵਿੱਚ ਅਨੇਕਾਂ ਵਿਦੇਸ਼ੀ ਕੰਪਨੀਆਂ ਖੇਤੀ ਤੇ ਹੋਰ ਖੇਤਰਾਂ ਵਿੱਚ ਵਪਾਰ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਲੁੱਟ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੇ ਦੇਸ਼ ਦੀ ਖੇਤੀ ਖੇਤਰ ਅਤੇ ਹੋਰ ਖੇਤਰਾਂ ਵਿੱਚੋਂ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਸਾਡਾ ਖੇਤੀ ਧੰਦਾ ਲਾਹੇਵੰਦ ਹੋ ਸਕੇ। ਦੇਸ਼ ਦੇ ਕੁੱਲ ਜਨਤਕ ਅਦਾਰੇ ਲੋਕਾਂ ਨੂੰ ਸਸਤੀਆਂ ਜਾਂ ਮੁਫਤ ਸਹੂਲਤਾਂ ਪ੍ਰਦਾਨ ਕਰਨ।
ਦੂਜੇ ਦੇਸ਼ਾਂ 'ਚ ਵਪਾਰ ਕਰਕੇ ਪਛੜੇ ਮੁਲਕ: ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਵਿਸਵ ਵਪਾਰ ਸੰਸਥਾ ਜੋ ਕਿ ਸਾਮਰਾਜੀ ਮੁਲਕਾਂ, ਅਮੀਰ ਘਰਾਣਿਆਂ ਅਤੇ ਦੇਸੀ - ਵਿਦੇਸੀ ਕੰਪਨੀਆਂ ਨੂੰ ਦੂਜੇ ਦੇਸ਼ਾਂ 'ਚ ਵਪਾਰ ਕਰਕੇ ਪਛੜੇ ਮੁਲਕਾਂ ਦੇ ਆਰਥਿਕ ਸੋਮਿਆਂ ਦੀ ਲੁੱਟ ਕਰਨ ਲਈ ਨੀਤੀਆਂ ਬਣਾ ਕੇ ਰਾਹ ਪੱਧਰਾ ਕਰਦੀ ਆ ਰਹੀ ਹੈ। ਉਸ ਦਾ ਭਾਰਤ ਮੈਂਬਰ ਹੈ।
ਪੰਜਾਬ ਦੀਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਸੱਦੇ : ਉਨ੍ਹਾਂ ਭਾਰਤ ਦੇ ਹਾਕਮਾਂ ਤੋਂ ਮੰਗ ਕੀਤੀ ਕਿ ਉਹ ਵਿਸਵ ਵਪਾਰ ਸੰਸਥਾ ਤੋਂ ਬਾਹਰ ਆਵੇ ਅਤੇ ਸਾਮਰਾਜੀ ਮੁਲਕਾਂ, ਕਾਰਪੋਰੇਟ ਘਰਾਣਿਆਂ ਨਾਲ ਕੀਤੀਆਂ ਲੋਕ ਵਿਰੋਧੀ ਸੰਧੀਆਂ ਰੱਦ ਹੋਣ। ਉਨ੍ਹਾਂ ਕਿਰਤੀ ਲੋਕਾਂ ਨੂੰ ਉਕਤ ਮੰਗਾਂ ਨੂੰ ਲਾਗੂ ਕਰਨ ਲਈ ਵੱਡੀ ਲੋਕ ਤਾਕਤ ਦੀ ਲੋੜ ਹੈ। ਬੁਲਾਰਿਆਂ ਨੇ 15 ਅਗਸਤ ਨੂੰ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਸੱਦੇ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਬੁੱਧੀਜੀਵੀਆਂ ਤੇ ਕੀਤੇ ਪਰਚੇ ਰੱਦ ਕਰਵਾਉਣ ਆਦਿ ਮੰਗਾਂ ਤਹਿਤ ਡਿਪਟੀ ਕਮਿਸਨਰ ਦਫਤਰ ਕੀਤੇ ਜਾ ਰਹੇ ਹਨ।
ਸ਼ਹਿਰ 'ਚ ਮੁਜਾਹਰੇ ਵਿੱਚ ਸਮੂਹ ਇਨਸਾਫ: ਅੱਗੇ ਰੈਲੀ ਅਤੇ ਸ਼ਹਿਰ 'ਚ ਮੁਜਾਹਰੇ ਵਿੱਚ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋਂ ਵੱਧ ਸਾਮਿਲ ਹੋਣ ਦੀ ਅਪੀਲ ਕੀਤੀ ਹੈ। ਸਟੇਜ ਸਕੱਤਰ ਦੀ ਭੂਮਿਕਾ ਬਸੰਤ ਸਿੰਘ ਕੋਠਾ ਗੁਰੂ ਨੇ ਨਿਭਾਈ ਹੈ। ਹਰਬੰਸ ਸਿੰਘ ਘਣੀਏਂ ਅਤੇ ਨਿਰਮਲ ਸਿਵੀਆਂ ਨੇ ਇਨਕਲਾਬੀ ਗੀਤ ਪੇਸ ਕੀਤੇ।