ਲੁਧਿਆਣ: ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇਸ਼ ਦੇ ਪਹਿਲੇ ਇੰਜਨੀਅਰਿੰਗ ਕਾਲਜਾਂ ਵਿੱਚੋਂ ਇੱਕ ਹੈ ਅਤੇ ਇੱਥੋਂ ਦੇ 2 ਪ੍ਰੋਫੈਸਰ ਡਾਕਟਰ ਰਮਨ ਸਹਿਗਲ ਅਤੇ ਡਾਕਟਰ ਸੀਤਾ ਰਾਣੀ ਨੇ ਪੂਰੇ ਵਿਸ਼ਵ ਵਿੱਚ ਆਪਣਾ ਨਾਂ ਰੋਸ਼ਨ ਕੀਤਾ ਹੈ। ਦਰਅਸਲ ਸੈਨਫੋਰਡ ਯੂਨੀਵਰਸਿਟੀ ਵੱਲੋਂ ਇਹਨਾਂ ਦੋਵਾਂ ਵਿਗਿਆਨੀਆਂ ਨੂੰ ਵਿਸ਼ਵ ਵਿੱਚ ਚੋਟੀ ਦੇ ਦੋ ਫੀਸਦੀ ਵਿਗਿਆਨੀਆਂ ਦੀ ਸੂਚੀ ਦੇ ਅੰਦਰ ਸ਼ਾਮਿਲ ਕੀਤਾ ਹੈ।
ਡਾਕਟਰ ਰਮਨ ਸਹਿਗਲ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਇਸ ਸੂਚੀ ਦੇ ਵਿੱਚ ਸ਼ਾਮਿਲ ਹਨ। ਸਕੂਪਸ ਦੇ ਵਿੱਚ ਲਗਾਤਾਰ ਪਬਲੀਕੇਸ਼ਨ ਦੇ ਕਰਕੇ ਇਹਨਾਂ ਦੋਵਾਂ ਨੂੰ ਹੀ ਇਹ ਮਾਣ ਹਾਸਿਲ ਹੋਇਆ ਹੈ। ਡਾਕਟਰ ਰਮਨ ਸਹਿਗਲ ਜੀਐਨਈ ਦੇ ਵਿੱਚ ਮਕੈਨੀਕਲ ਅਤੇ ਪ੍ਰੋਡਕਸ਼ਨ ਇੰਜੀਨੀਅਰਿੰਗ ਵਿਭਾਗ ਦੇ ਵਿੱਚ ਖੋਜ ਕਰ ਰਹੇ ਹਨ ਅਤੇ ਦੂਜੇ ਪਾਸੇ ਡਾਕਟਰ ਸੀਤਾ ਰਾਣੀ ਨੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੇ ਵਿੱਚ ਆਪਣੀਆਂ ਖੋਜਾਂ ਕੀਤੀਆਂ ਹਨ। ਸਿਹਤ ਖੇਤਰ ਵਿੱਚ ਏਆਈ ਦੀ ਵਰਤੋਂ ਕਰਕੇ ਇਲਾਜ ਲਈ ਬਿਹਤਰ ਢੰਗ ਅਤੇ ਉਸ ਦਾ ਡਾਟਾ ਸੁਰੱਖਿਅਤ ਰੱਖਣ ਲਈ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਅਤੇ ਪਬਲੀਕੇਸ਼ਨ ਕਰਕੇ ਉਹਨਾਂ ਨੂੰ ਹੁਣ ਵਿਸ਼ਵ ਵਿੱਚ ਚੋਟੀ ਦੇ ਦੋ ਫੀਸਦੀ ਵਿਗਿਆਨੀਆਂ ਦੇ ਵਿੱਚ ਸੂਚੀਬੱਧ ਕੀਤਾ ਗਿਆ ਹੈ।
ਵਿਸ਼ਵ ਪੱਧਰੀ ਖੋਜ: ਦੋਵਾਂ ਵਿਗਿਆਨੀ ਵਿਸ਼ਵ ਪੱਧਰ ਉੱਤੇ ਨੌਜਵਾਨ ਵਿਗਿਆਨੀਆਂ ਲਈ ਇੱਕ ਚਾਨਣ ਮੁਨਾਰਾ ਬਣੇ ਹਨ, ਜਿਨ੍ਹਾਂ ਵੱਲੋਂ ਆਪੋ ਆਪਣੇ ਖੇਤਰਾਂ ਵਿੱਚ ਕੀਤੀ ਗਈ ਖੋਜ ਨੂੰ ਪੂਰੇ ਵਿਸ਼ਵ ਦੇ ਵਿੱਚ ਪਹੁੰਚਾਇਆ ਗਿਆ ਹੈ। ਇੰਨਾਂ ਹੀ ਨਹੀਂ ਨੌਜਵਾਨ ਵਿਗਿਆਨੀ ਇਹਨਾਂ ਦੀਆਂ ਖੋਜਾਂ ਨੂੰ ਅਧਾਰ ਦੇ ਰੂਪ ਦੇ ਵਿੱਚ ਵਰਤ ਕੇ ਅੱਗੇ ਹੋਰ ਡੂੰਘਾਈ ਵਿੱਚ ਖੋਜ ਤੱਕ ਪਹੁੰਚ ਰਹੇ ਹਨ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਨੇ ਵੀ ਇਹਨਾਂ ਦੋਵਾਂ ਹੀ ਵਿਗਿਆਨੀਆਂ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਸਾਡੇ ਲਈ ਇਹ ਕਾਫੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਦੋਵਾਂ ਵਿਗਿਆਨੀਆਂ ਨੇ ਆਪੋ ਆਪਣੇ ਖੇਤਰ ਦੇ ਵਿੱਚ ਜੋ ਖੋਜਾਂ ਕੀਤੀਆਂ ਹਨ, ਉਹਨਾਂ ਨੂੰ ਵਿਸ਼ਵ ਪੱਧਰ ਉੱਤੇ ਪ੍ਰਸਾਰਿਤ ਕੀਤਾ ਗਿਆ ਹੈ ਅਤੇ ਨਾ ਸਿਰਫ ਇਹ ਪਬਲਿਸ਼ ਹੋਈਆ ਹਨ ਸਗੋਂ ਇਹਨਾਂ ਨੂੰ ਰੈਫਰੈਂਸ ਦੇ ਤੌਰ ਉੱਤੇ ਵੀ ਅੱਗੇ ਵਿਗਿਆਨੀ ਵਰਤ ਰਹੇ ਹਨ। ਜਿਸ ਕਰਕੇ ਵਿਸ਼ਵ ਦੀ ਚੋਟੀ ਦੀ ਯੂਨੀਵਰਸਿਟੀ ਵੱਲੋਂ ਇਹਨਾਂ ਨੂੰ ਵਿਸ਼ਵ ਦੇ ਬਿਹਤਰੀਨ ਦੋ ਫੀਸਦੀ ਡਾਕਟਰਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਡਾਕਟਰ ਸਹਿਗਲ ਦੀ ਖੋਜ: ਡਾਕਟਰ ਰਮਨ ਸਹਿਗਲ ਨੇ ਸਸਟੇਨੇਬਲ ਮਸ਼ੀਨ ਡਿਵਲਪਮੈਂਟ ਦੇ ਵਿੱਚ ਕਮਾਲ ਦੀਆਂ ਖੋਜਾਂ ਕੀਤੀਆਂ ਹਨ। ਖਾਸ ਕਰਕੇ ਸਾਡੀ ਆਉਣ ਵਾਲੀ ਨਵੀਂ ਪੀੜੀ ਦੇ ਲਈ ਕੁਦਰਤੀ ਸੋਮਿਆਂ ਨੂੰ ਬਚਾਉਣ ਦੇ ਲਈ ਉਹਨਾਂ ਵੱਲੋਂ ਕੀਤੀਆਂ ਖੋਜਾਂ ਅਹਿਮ ਰੋਲ ਅਦਾ ਕਰਨਗੀਆਂ। ਬਿਜਲੀ ਦੀ ਜ਼ਿਆਦਾ ਵਰਤੋਂ ਹੋਣ ਕਰਕੇ ਉਹਨਾਂ ਵੱਲੋਂ ਅਜਿਹੀ ਮਸ਼ੀਨਰੀ ਤਿਆਰ ਕੀਤੀ ਗਈ ਹੈ ਜੋ ਕਿ ਮਸ਼ੀਨਾਂ ਨੂੰ ਲੋੜ ਮੁਤਾਬਿਕ ਹੀ ਲੋਡ ਦੇਣਗੀਆਂ। ਉਹਨਾਂ ਦੇ ਨਾਲ ਸਹਾਇਕ ਪ੍ਰੋਫੈਸਰ ਵੱਲੋਂ ਵੀ ਉਹਨਾਂ ਦੀ ਇਸ ਖੋਜ ਦੇ ਵਿੱਚ ਕਾਫੀ ਮਦਦ ਕੀਤੀ ਗਈ ਹੈ। ਇਸ ਡਿਵਾਈਸ ਦੇ ਨਾਲ ਤੁਸੀਂ ਨਾ ਸਿਰਫ ਬਿਜਲੀ ਬਚਾ ਸਕਦੇ ਹੋ ਸਗੋਂ ਜੇਕਰ ਸਾਰੀਆਂ ਹੀ ਫੈਕਟਰੀਆਂ ਅਜਿਹੇ ਉਪਕਰਨਾਂ ਦੀ ਵਰਤੋਂ ਕਰਨਗੀਆਂ ਤਾਂ ਇਸ ਨਾਲ ਪਾਵਰ ਗਰਿੱਡ ਉੱਤੇ ਵੀ ਵਾਧੂ ਦਾ ਬੋਝ ਘਟੇਗਾ। ਇਸ ਨਾਲ ਸਿੱਧੇ ਤੌਰ ਉੱਤੇ ਇੰਡਸਟਰੀ ਨੂੰ ਵਿੱਤੀ ਫਾਇਦਾ ਵੀ ਹੋਵੇਗਾ ਕਿਉਂਕਿ ਜਦੋਂ ਬਿਜਲੀ ਦੀ ਖਪਤ ਘਟੇਗੀ ਤਾਂ ਉਹਨਾਂ ਦੇ ਬਿੱਲ ਘੱਟ ਆਉਣਗੇ।
- ਕੰਗਨਾ ਬਾਰੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ- ਕੰਗਨਾ ਰਣੌਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ, ਉਸ ਨੂੰ ਲੋਕਾਂ ਦੀਆਂ ਗਾਲ੍ਹਾਂ ਸੁਣ ਕੇ ਮਜ਼ਾ ਆਉਂਦਾ - Amrinder Singh EXCLUSIVE INTERVIEW
- ਆੜ੍ਹਤੀ ਐਸੋਸੀਏਸ਼ਨ ਵੱਲੋਂ ਝੋਨੇ ਦੀ ਖਰੀਦ ਨਾ ਕਰਨ ਦਾ ਐਲਾਨ, ਜਾਣੋ ਵਜ੍ਹਾਂ - Announcement non purchase paddy
- ਪੰਜਾਬ 'ਚ ਵਧੇ ਤਾਪਮਾਨ ਨੇ ਤੋੜਿਆ 54 ਸਾਲਾਂ ਦਾ ਰਿਕਾਰਡ; ਜਾਣੋ ਹੁਣ ਕਦੋਂ ਪੈ ਸਕਦੈ ਮੀਂਹ ਤੇ ਕਿਸਾਨਾਂ ਲਈ ਕੀ ਅਹਿਮ ਸਲਾਹ - Punjab Weather Update
ਡਾਕਟਰ ਸੀਤਾ ਦੀ ਖੋਜ: ਡਾਕਟਰ ਸੀਤਾ ਰਾਣੀ ਦੀ ਵੱਲੋਂ ਆਰਟੀਫਿਸ਼ੀਅਲ ਇੰਟੈਲੀਜਂਸ ਦੀ ਇਮੇਜ ਪ੍ਰੋਸੈਸਿੰਗ ਉੱਤੇ ਬੇਮਿਸਾਲ ਕੰਮ ਪਿਛਲੇ ਸਾਲਾਂ ਦੇ ਵਿੱਚ ਕੀਤਾ ਗਿਆ ਹੈ। ਇਹਨਾਂ ਟੂਲਾਂ ਦੀ ਵਰਤੋਂ ਦੇ ਨਾਲ ਉਹਨਾਂ ਨੇ ਹੈਲਥ ਕੇਅਰ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਕਈ ਅਜਿਹੀਆਂ ਬਿਮਾਰੀਆਂ ਜਿਨ੍ਹਾਂ ਦਾ ਮਨੁੱਖੀ ਸਰੀਰ ਦੇ ਵਿੱਚ ਕਾਫੀ ਦੇਰ ਬਾਅਦ ਪਤਾ ਲੱਗਦਾ ਹੈ ਜਦੋਂ ਉਹ ਜਾਨਲੇਵਾ ਬਣ ਜਾਂਦੀਆਂ ਹਨ ਪਰ ਉਹਨਾਂ ਦੀ ਖੋਜ ਦੇ ਨਾਲ ਮੁੱਢਲੇ ਪੜਾਅ ਉੱਤੇ ਹੀ ਬਿਮਾਰੀਆਂ ਦਾ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਹੈਲਥ ਕੇਅਰ ਡਾਟਾ ਨੂੰ ਸੁਰੱਖਿਅਤ ਰੱਖਣ ਦੇ ਲਈ ਵੀ ਉਹਨਾਂ ਨੇ ਏਆਈ ਦੀ ਵਰਤੋਂ ਕਰਕੇ ਨਵੇਂ ਢੰਗ ਬਣਾਏ ਹਨ, ਜਿਸ ਨਾਲ ਡਾਟਾ ਵੱਧ ਤੋਂ ਵੱਧ ਸੁਰੱਖਿਅਤ ਰਹਿ ਸਕਦਾ ਹੈ ਕਿਉਂਕਿ ਇਹ ਡਾਟਾ ਕਾਫੀ ਸੰਵੇਦਨਸ਼ੀਲ ਹੁੰਦਾ ਹੈ, ਜਿਸ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਸੋਧ ਕਰ ਦਿੱਤੀ ਜਾਵੇ ਤਾਂ ਉਸ ਦਾ ਅਸਰ ਆਉਣ ਵਾਲੇ ਕਈ ਸਾਲਾਂ ਅਤੇ ਕਈ ਪੀੜੀਆਂ ਉੱਤੇ ਪੈਂਦਾ ਹੈ।