ETV Bharat / state

ਵਿਆਹ ਨੇ ਲਿਆ ਖੂਨੀ ਰੂਪ, ਦੋ ਧਿਰਾਂ ਵਿੱਚ ਹੋਈ ਭਿਆਨਕ ਲੜਾਈ, ਕਮਰੇ 'ਚ ਬੰਦ ਹੋ ਕੇ ਲਾੜਾ-ਲਾੜੀ ਨੇ ਬਚਾਈ ਜਾਨ - PUNJAB CRIME NEWS

ਅਬੋਹਰ ਵਿਖੇ ਇੱਕ ਧਰਮਸ਼ਾਲਾ ਵਿੱਚ ਚੱਲ ਰਹੇ ਵਿਆਹ ਪ੍ਰੋਗਰਾਮ ਵਿੱਚ ਦੋ ਧਿਰਾਂ ਆਪਸ 'ਚ ਭਿੜੀਆਂ ਪਈਆਂ।

Clash at Wedding In Abohar
Clash at Wedding In Abohar (ETV Bharat)
author img

By ETV Bharat Punjabi Team

Published : Nov 30, 2024, 2:59 PM IST

Updated : Nov 30, 2024, 7:01 PM IST

ਅਬੋਹਰ: ਪੰਜਾਬ ਵਿੱਚ ਆਏ ਦਿਨ ਦਿਲ ਨੂੰ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿੰਨ੍ਹਾਂ ਨੂੰ ਸੁਣ-ਦੇਖ ਕੇ ਕੋਈ ਵੀ ਸਹਿਜ ਨਹੀਂ ਰਹਿ ਪਾਉਂਦਾ, ਇਸੇ ਤਰ੍ਹਾਂ ਹਾਲ ਹੀ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਤੋਂ ਖ਼ਬਰ ਸੁਣਨ ਨੂੰ ਮਿਲ ਰਹੀ ਹੈ, ਜਿੱਥੇ ਵਿਆਹ ਦੀਆਂ ਖੁਸ਼ੀਆਂ ਵਿੱਚ ਉਸ ਸਮੇਂ ਭੰਗ ਪੈ ਗਿਆ ਜਦੋਂ ਦੋ ਧਿਰਾਂ ਵਿੱਚ ਭਿਆਨਕ ਲੜਾਈ ਹੋ ਗਈ।

ਜੀ ਹਾਂ...ਜਾਣਕਾਰੀ ਮੁਤਾਬਿਕ ਬੀਤੀ ਰਾਤ ਅਬੋਹਰ ਦੇ ਅਰੋੜ ਵੰਸ਼ ਧਰਮਸ਼ਾਲਾ ਦੇ ਵਿੱਚ ਇੱਕ ਵਿਆਹ ਸਮਾਗਮ ਸੀ, ਜਿਸ ਦੇ ਵਿੱਚ ਦੋ ਧਿਰਾਂ ਆਪਸ 'ਚ ਭਿੜ ਗਈਆਂ ਅਤੇ ਇਸ ਦੌਰਾਨ ਲੜਾਈ ਵਿੱਚ ਕੁੱਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ, ਹਾਲਾਂਕਿ ਮੌਕੇ ਉਤੇ ਪਹੁੰਚੀ ਪੁਲਿਸ ਨੇ ਇਸ ਲੜਾਈ ਉਤੇ ਕਾਬੂ ਕਰ ਲਿਆ ਹੈ। ਹਾਲਾਂਕਿ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਅਧਿਕਾਰੀ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਰਹੇ ਹਨ।

ਵਿਆਹ ਵਿੱਚ ਹੋਈ ਲੜਾਈ (ETV Bharat)

ਕਿਸ ਤਰ੍ਹਾਂ ਵਾਪਰੀ ਇਹ ਘਟਨਾ

ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਜਦੋਂ ਵਿਆਹ ਵਾਲੀ ਲੜਕੀ ਦੀ ਵਿਦਾਈ ਹੋ ਰਹੀ ਸੀ ਤਾਂ ਅਚਾਨਕ ਕੁੱਝ ਨੌਜਵਾਨਾਂ ਨੇ ਉਸ ਉਤੇ ਹਮਲਾ ਕਰ ਦਿੱਤਾ, ਜਿਸ ਕਾਰਨ ਵਿਆਹ ਦਾ ਸਾਰਾ ਮਾਹੌਲ ਚੀਕ-ਚਿਹਾੜੇ ਵਿੱਚ ਬਦਲ ਗਿਆ, ਹਾਲਾਂਕਿ ਇਹ ਨੌਜਵਾਨ ਕੌਣ ਸਨ? ਇਹ ਹਮਲਾ ਕਿਉਂ ਹੋਇਆ? ਇਸ ਬਾਰੇ ਹਲੇ ਤੱਕ ਕੋਈ ਜਾਣਕਾਰੀ ਨਹੀਂ ਹੈ, ਪਰ ਸਾਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਪੂਰੇ ਹੰਗਾਮੇ ਦੌਰਾਨ ਲਾੜਾ-ਲਾੜੀ ਨੇ ਆਪਣੀ ਜਾਨ ਇੱਕ ਕਮਰੇ ਵਿੱਚ ਬੰਦ ਹੋ ਕੇ ਬਚਾਈ ਹੈ। ਹਾਲਾਂਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:

Last Updated : Nov 30, 2024, 7:01 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.