ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਨੇੜੇ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੋਵੇਂ ਮਾਮਲਿਆਂ ਵਿੱਚ ਜਾਂਚ ਸ਼ੁਰੂ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਪਹਿਲੇ ਮਾਮਲੇ ਵਿੱਚ ਪਿਕਅੱਪ ਗੱਡੀ ਪਲਟਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਸੁੰਦਰ ਰਾਮ (20) ਪੁੱਤਰ ਘਣਸ਼ਾਮ ਰਾਮ ਵਾਸੀ ਰਾਜਸਥਾਨ, ਜੋ ਕਿ ਆਪਣੇ ਮਿੱਤਰ ਸ਼ਾਮ ਲਾਲ ਨਾਲ ਅੰਬਾਲਾ ਤੋਂ ਪਿਕਅੱਪ ਗੱਡੀ ਪੀਬੀ 03 ਏ ਡਬਲਯੂ 3961 ਸਵਾਰ ਹੋ ਕੇ ਤਪਾ ਮੰਡੀ ਜਾ ਰਿਹਾ ਸੀ।
ਜਦੋਂ ਅੱਜ ਸਵੇਰੇ 6 ਵਜੇ ਦੇ ਕਰੀਬ ਧਨੌਲਾ ਮਾਨ ਪਿੰਡੀ ਧਨੌਲਾ ਨਜ਼ਦੀਕ ਪਹੁੰਚਿਆ ਤਾਂ ਗੱਡੀ ਦਾ ਅੱਗੇ ਵਾਲਾ ਟਾਇਰ ਫਟ ਗਿਆ। ਜਿਸ ਨਾਲ ਗੱਡੀ ਦੂਜੇ ਪਾਸੇ ਪਲਟ ਗਈ ਤਾਂ ਗੱਡੀ ਪਲਟਣ ਨਾਲ ਸੁੰਦਰ ਲਾਲ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਸ਼ਾਮ ਲਾਲ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਾਇਆ ਗਿਆ। ਇਸ ਸਬੰਧੀ ਥਾਣਾ ਧਨੌਲਾ ਵਿਖੇ ਹੌਲਦਾਰ ਰੇਸ਼ਮ ਸਿੰਘ ਨੇ ਘਨਸ਼ਾਮ ਦੇ ਬਿਆਨ 'ਤੇ 194ਬੀ ਐਨਐਸਐਸ ਦੀ ਕਾਰਵਾਈ ਕਰਦਿਆਂ ਲਾਸ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।
- ਸਿਹਤ ਵਿਭਾਗ ਵੱਲੋਂ ਡੇਂਗੂ ਵਿਰੋਧੀ ਸਰਗਰਮੀਆਂ ਤੇਜ਼, ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੁਕ - sensitizing people against dengue
ਲੁਧਿਆਣਾ 'ਚ ਪੰਜਾਬ ਭਾਜਪਾ ਦੀ ਹੋਈ ਮੀਟਿੰਗ ਮਗਰੋਂ ਸੁਨੀਲ ਜਾਖੜ ਦਾ ਬਿਆਨ, ਕਿਹਾ-ਪੰਜਾਬ ਦੇ 25 ਲੱਖ ਲੋਕਾਂ ਨੇ ਜਤਾਇਆ ਭਾਜਪਾ 'ਤੇ ਵਿਸ਼ਵਾਸ - voters in Punjab believed in BJP- ਬਰਨਾਲਾ ਸ਼ਹਿਰ 'ਚ ਹਾਈਟੈੱਕ ਚੋਰਾਂ ਨੇ ਦੁਕਾਨ ਨੂੰ ਬਣਇਆ ਨਿਸ਼ਾਨਾ, ਲੱਖਾਂ ਰੁਪਏ ਕੀਤੇ ਚੋਰੀ, ਸੀਸੀਟੀਵੀ ਦਾ ਡੀਵੀਆਰ ਵੀ ਲੈ ਗਏ ਨਾਲ - Theft Lakhs of rupees
ਮੋਟਰਸਾਈਕਲ 'ਤੇ ਕਾਰ ਦੀ ਹੋਈ ਟੱਕਰ ਵਿੱਚ ਨੌਜਵਾਨ ਦੀ ਮੌਤ: ਦੂਜੇ ਮਾਮਲੇ ਵਿੱਚ ਧਨੌਲਾ ਨੇੜਲੇ ਪਿੰਡ ਬਡਬਰ ਵਿਖੇ ਬਾਅਦ ਦੁਪਹਿਰ ਇੱਕ ਮੋਟਰਸਾਈਕਲ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ 'ਚ ਇੱਕ ਨੌਜਵਾਨ ਲੜਕੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ (24) ਪੁੱਤਰ ਜਸਵੰਤ ਸਿੰਘ ਵਾਸੀ ਬਡਬਰ ਆਪਣੀ ਮੋਟਰਸਾਈਕਲ ਪੀਬੀ 19 ਸੀ 5881 'ਤੇ ਸਵਾਰ ਹੋ ਕੇ ਆਪਣੇ ਖੇਤੋਂ ਘਰ ਨੂੰ ਜਾ ਰਿਹਾ ਸੀ। ਜਦੋਂ ਹੀ ਉਹ ਬਠਿੰਡਾ-ਚੰਡੀਗੜ੍ਹ ਕੌਮੀ ਮੁੱਖ ਮਾਰਗ ਚੜ੍ਹ ਕੇ ਦੂਸਰੇ ਪਾਸੇ ਬਣੇ ਕੱਟ ਦੀ ਪਾਰ ਕਰਨ ਲੱਗਿਆ ਤਾਂ ਸੰਗਰੂਰ ਵੱਲੋਂ ਤੇਜ਼ ਰਫਤਾਰ ਨਾਲ ਆ ਰਹੀ ਪੀਬੀ 19 ਐਸ 4055 ਸਵਿਫ਼ਟ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਜਿਸ ਵਿੱਚ ਹਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਪਿੰਡ ਵਾਸੀਆਂ ਨੇ ਚੁੱਕ ਕੇ ਸਰਕਾਰੀਆ ਹਸਪਤਾਲ ਧਨੌਲਾ ਵਿਖੇ ਲਿਆਂਦਾ ਗਿਆ। ਜਿੱਥੇ ਮੌਕੇ 'ਤੇ ਹਾਜ਼ਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਥਾਣਾ ਧਨੌਲਾ ਦੇ ਸਬ ਇੰਸਪੈਕਟਰ ਮਲਕੀਤ ਸਿੰਘ ਡਿਊਟੀ ਅਫਸਰ ਥਾਣੇਦਾਰ ਕਮਲਜੀਤ ਸਿੰਘ ਕਾਰ ਵਾਲੇ 'ਤੇ ਬਣਦੀ ਕਾਰਵਾਈ ਕਰਦਿਆਂ ਲਾਸ ਨੂੰ ਪੋਸਟਮਾਰਟਮ ਲਈ ਬਰਨਾਲਾ ਵਿਖੇ ਭੇਜ ਦਿੱਤਾ।