ਰੂਪਨਗਰ: ਨੰਗਲ ਸਥਿਤ ਗੁਰਦੁਆਰਾ ਘਾਟ ਸਾਹਿਬ ਦੇ ਘਾਟ ਤੇ ਨਹ੍ਹਾ ਰਹੇ ਸਨ। ਬੱਚੇ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਨੰਗਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 2 ਬੱਚੇ ਗਰਮੀ ਤੋਂ ਬਚਣ ਲਈ ਸਤਲੁਜ ਦਰਿਆ ਨੰਗਲ ਦੇ ਸਤਲੁਜ ਦਰਿਆ ਦੇ ਨਜ਼ਦੀਕ ਬਣੇ ਗੁਰਦੁਆਰਾ ਘਾਟ ਸਾਹਿਬ ਦੇ ਘਾਟ ਵਿਖੇ ਨਹਾ ਰਹੇ ਸਨ ਜਿਹਨਾਂ ਦੇ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਦੋਨੋਂ ਬੱਚਿਆਂ ਦੀ ਉਮਰ 15 ਸਾਲ ਦਾ ਤੇ ਦੂਸਰਾ ਨੌਜਵਾਨ 17 ਸਾਲ ਦਾ ਸੀ । ਇੱਕ ਬੱਚੇ ਦਾ ਨਾਂ ਵੰਸ਼ ਸੀ ਜੋ ਕਿ ਨੰਗਲ ਦੇ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਸੀ ਤੇ ਦੂਜੇ ਦਾ ਨਾਂ ਹਰਸ਼ ਰਾਣਾ ਸੀ ਜੋ ਕਿ ਪਿੰਡ ਨਿੱਕੂ ਨੰਗਲ ਦਾ ਰਹਿਣਾ ਵਾਲਾ ਸੀ । ਮੌਕੇ ਤੇ ਗੋਤਾਖੋਰਾਂ ਵਲੋਂ ਦੋਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਦਰਿਆ ਵਿੱਚੋਂ ਕੱਢ ਲਿਆ ਗਿਆ ਹੈ।
ਨਹਾਉਣ ਗਏ ਬੱਚਿਆਂ ਦੀ ਮੌਤ: ਪੂਰੇ ਉੱਤਰੀ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਇਸ ਗਰਮੀ ਤੋਂ ਬਚਣ ਲਈ ਨੌਜਵਾਨ ਅਤੇ ਬੱਚੇ ਨਹਿਰਾਂ ਦਾ ਰੁੱਖ ਕਰਦੇ ਹਨ। ਮਗਰ ਕਿਤੇ ਨਾ ਕਿਤੇ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਹਰ ਸਾਲ ਨੰਗਲ ਵਿੱਚ ਗਰਮੀਆਂ ਦੇ ਮੌਸਮ ਵਿਚ ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਨਹਾਉਣ ਗਏ ਨੌਜਵਾਨਾਂ ਤੇ ਬੱਚਿਆਂ ਦੇ ਕੀਮਤੀ ਜਾਨਾਂ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਇਸ ਤਰ੍ਹਾਂ ਹੀ ਇੱਕ ਹਾਦਸਾ ਨੰਗਲ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਸ਼ ਰਾਣਾ ਨਾਮ ਦਾ ਬੱਚਾ ਜੋ ਨਿੱਕੂ ਨੰਗਲ ਦਾ ਰਹਿਣ ਵਾਲਾ ਸੀ , ਉਹ ਆਪਣੇ ਦੋਸਤਾਂ ਦੇ ਨਾਲ ਇੱਥੇ ਨਹਾਉਣ ਆਇਆ ਸੀ ਤੇ ਉਹ ਅਚਾਨਕ ਉਸਦਾ ਪੈਰ ਫਿਸਲ ਗਿਆ ਤੇ ਉਹ ਪਾਣੀ ਦੇ ਵਿੱਚ ਡੁੱਬ ਗਿਆ ਤੇ ਦੂਸਰਾ ਮ੍ਰਿਤਕ ਬੱਚਾ ਆਪਣੇ ਭਰਾ ਦੇ ਨਾਲ ਉੱਥੇ ਨਹਾਉਣ ਆਇਆ ਸੀ।
ਬੱਚੇ ਨੂੰ ਤੈਰਨਾ ਨਹੀਂ ਸੀ ਆਉਂਦਾ: ਜਦੋਂ ਉਸਨੇ ਡੁੱਬਦੇ ਹੋਏ ਬੱਚੇ ਨੂੰ ਦੇਖਿਆ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਵੀ ਦਰਿਆ ਵਿੱਚ ਡੁੱਬ ਗਿਆ। ਬਚਾਉਣ ਗਏ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਉਹ ਕਦੀ ਵੀ ਦਰਿਆ ਵਿੱਚ ਨਹਾਉਣ ਨਹੀਂ ਗਿਆ। ਉਸਨੇ ਇਸ ਹੀ ਸਾਲ ਦਸਵੀਂ ਕੀਤੀ ਸੀ ਤੇ ਗਿਆਰਵੀਂ ਵਿੱਚ ਦਾਖਲ ਕਰਵਾਇਆ ਸੀ। ਛੁੱਟੀਆਂ ਹੋਣ ਕਾਰਨ ਉਹ ਆਪਣੇ ਪਿਤਾ ਦੀ ਬੈਲਡਿੰਗ ਦੀ ਦੁਕਾਨ ਵਿੱਚ ਕੰਮ ਵਿੱਚ ਹੱਥ ਵਟਾਉਂਦਾ ਸੀ।
ਗਰਮੀਆਂ ਦੇ ਮੌਸਮ ਵਿੱਚ ਇਹੋ ਜਿਹੇ ਹਾਦਸੇ ਦੇਖਣ ਨੂੰ ਮਿਲਦੇ ਹਨ ਮਗਰ ਕਿਤੇ ਨਾ ਕਿਤੇ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਜਰੂਰਤ ਹੈ ਕਿ ਬੱਚੇ ਦਰਿਆਵਾਂ ਅਤੇ ਨਹਿਰਾਂ ਵਿੱਚ ਨਾ ਨਹਾਉਣ ਜਾਣ। ਸਾਡੀ ਵੀ ਲੋਕਾਂ ਨੂੰ ਅਪੀਲ ਹੈ ਕਿ ਇਸ ਗਰਮੀ ਦੇ ਮੌਸਮ ਵਿੱਚ ਦਰਿਆਵਾਂ ਅਤੇ ਨਹਿਰਾਂ ਵਿੱਚ ਨਹਾਉਣ ਨਾ ਜਾਣ।
- ਪੰਜਾਬ ਹਰਿਆਣਾ ਦੇ ਡੂਮਵਾਲੀ ਬਾਰਡਰ 'ਤੇ ਬੱਸ ਵਿੱਚੋਂ ਇਕ ਕਰੋੜ 20 ਲੱਖ ਰੁਪਏ ਦੀ ਨਕਦੀ ਬਰਾਮਦ - Lok Sabha Elections
- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੜ੍ਹਸ਼ੰਕਰ ਵਿੱਚ ਕਾਂਗਰਸ ਨੇ ਕੀਤਾ ਡੋਰ ਟੂ ਡੋਰ ਪ੍ਰਚਾਰ - Congress candidate Vijender Singla
- ਸ਼ੇਅਰ ਬਾਜ਼ਾਰ 'ਚ ਪੈਸੇ ਡੁੱਬਣ ਕਾਰਨ ਨੌਜਵਾਨ ਨੇ ਪਰਿਵਾਰ ਸਮੇਤ ਨਿਗਲੀ ਜਹਿਰੀਲੀ ਦਵਾਈ - swallowed poison along with family