ETV Bharat / state

ਬਰੈਂਪਟਨ 'ਚ ਤਰਨ ਤਾਰਨ ਦੇ ਸਕੇ ਭਰਾਵਾਂ 'ਤੇ ਗੈਂਗਸਟਰਾਂ ਨੇ ਦਾਗੀਆਂ ਗੋਲੀਆਂ, ਇੱਕ ਦੀ ਮੌਤ - BROTHERS SHOT BY GANGSTERS

ਬਰੈਂਪਟਨ 'ਚ ਤਰਨ ਤਾਰਨ ਦੇ ਦੋ ਸਕੇ ਭਰਾਵਾਂ ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਇੱਕ ਭਰਾ ਦੀ ਮੌਤ ਹੋ ਗਈ।

SHOT BY GANGSTERS IN BRAMPTON
ਬਰੈਂਪਟਨ 'ਚ ਤਰਨ ਤਾਰਨ ਦੇ ਸਕੇ ਭਰਾਵਾਂ 'ਤੇ ਗੈਂਗਸਟਰਾਂ ਨੇ ਦਾਗੀਆਂ ਗੋਲੀਆਂ (ETV BHARAT PUNJAB (ਪੱਤਰਕਾਰ,ਤਰਨ ਤਾਰਨ))
author img

By ETV Bharat Punjabi Team

Published : Dec 7, 2024, 8:50 AM IST

Updated : Dec 7, 2024, 8:57 AM IST

ਤਰਨ ਤਾਰਨ: ਕੈਨੇਡਾ ਦੇ ਬਰੈਂਪਟਨ ਵਿੱਚ ਤਰਨ ਤਾਰਨ ਦੇ ਪਿੰਡ ਨੰਦਪੁਰ ਦੇ ਦੋ ਭਰਾਵਾਂ ਉੱਤੇ ਕਾਰ ਸਵਾਰਾਂ ਗੈਂਗਸਟਰਾਂ ਅੰਨ੍ਹੇਵਾਹ ਗੋਲ਼ੀਆਂ ਦਾਗ ਦਿੱਤੀਆਂ। ਇਸ ਵਾਰਦਾਤ ਵਿੱਚ ਇੱਕ ਭਰਾ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕ ਪ੍ਰਿਤਪਾਲ ਸਿੰਘ 7 ਮਹੀਨੇ ਪਹਿਲਾਂ ਹੀ ਆਪਣੇ ਵੱਡੇ ਭਰਾ ਖੁਸ਼ਵੰਤਪਾਲ ਸਿੰਘ ਦੇ ਕੋਲ ਬਰੈਂਪਟਨ ਵਿੱਚ ਗਿਆ ਸੀ।

ਇੱਕ ਦੀ ਮੌਤ,ਇੱਕ ਜ਼ਖ਼ਮੀ (ETV BHARAT PUNJAB (ਪੱਤਰਕਾਰ,ਤਰਨ ਤਾਰਨ))

ਪ੍ਰਿਤਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ

ਪੀੜਤ ਭਰਾਵਾਂ ਦੇ ਪਿਤਾ ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਖੁਸ਼ਵੰਤਪਾਲ ਸਿੰਘ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਿਹਾ ਸੀ ਅਤੇ 6 ਮਹੀਨੇ ਪਹਿਲਾਂ ਉਸ ਦਾ ਛੋਟਾ ਪੁੱਤਰ ਪ੍ਰਿਤਪਾਲ ਸਿੰਘ ਵੀ ਆਪਣੇ ਵੱਡੇ ਭਰਾ ਨੂੰ ਮਿਲਣ ਲਈ ਉੱਥੇ ਗਿਆ ਸੀ। ਸਵੇਰੇ ਉਸ ਨੂੰ ਫੋਨ ਕਰਨ 'ਤੇ ਉੱਥੇ ਰਹਿੰਦੇ ਉਸ ਦੇ ਦੋਸਤ ਨੇ ਦੱਸਿਆ ਕਿ ਘਰ ਦੇ ਬਾਹਰ ਆਪਣੀ ਕਾਰ ਤੋਂ ਬਰਫ ਸਾਫ ਕਰ ਰਹੇ ਦੋ ਭਰਾਵਾਂ 'ਤੇ ਕਾਰ ਸਵਾਰ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਪ੍ਰਿਤਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਮੁਤਾਬਿਕ ਖੁਸ਼ਵੰਤਪਾਲ ਸਿੰਘ ਹਸਪਤਾਲ 'ਚ ਦਾਖਿਲ ਹੈ।

ਪੰਜਾਬ ਸਰਕਾਰ ਤੋਂ ਮੰਗ

ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਜਿਸ ਮਕਾਨ ਵਿੱਚ ਉਸ ਦੇ ਬੇਟੇ ਕਿਰਾਏ 'ਤੇ ਰਹਿੰਦੇ ਸਨ, ਉਸ ਦੇ ਮਾਲਕ ਨੂੰ ਕਿਸੇ ਨੇ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਮਾਲਕ ਉਸ ਦੇ ਦੋਵੇਂ ਪੁੱਤਰਾਂ ਨੂੰ ਬਿਨਾਂ ਦੱਸੇ ਪਰਿਵਾਰ ਸਮੇਤ ਕਿਸੇ ਹੋਰ ਥਾਂ 'ਤੇ ਸ਼ਿਫਟ ਹੋ ਗਿਆ, ਜੇਕਰ ਉਹ ਪਹਿਲਾਂ ਹੀ ਸੂਚਿਤ ਕਰ ਦਿੰਦਾ ਤਾਂ ਸ਼ਾਇਦ ਉਸ ਦੇ ਦੋਵੇਂ ਪੁੱਤਰ ਸੁਚੇਤ ਹੋ ਜਾਂਦੇ ਅਤੇ ਅਜਿਹੀ ਘਟਨਾ ਨਾ ਵਾਪਰਦੀ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।

Last Updated : Dec 7, 2024, 8:57 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.