ਲੁਧਿਆਣਾ: ਮਾਮਲਾ ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣੇ ਦਾ ਹੈ, ਜਿੱਥੇ ਲੜਕੇ ਨੇ ਲੜਕੀ ਨੂੰ ਵਿਆਹ ਤੋਂ ਪਹਿਲਾਂ IELTS ਕਾਰਵਾਈ ਸੀ, ਪਰ ਕਿਸੇ ਕਾਰਨ ਇਹ ਵਿਦੇਸ਼ ਨਹੀਂ ਜਾ ਸਕੀ । ਬਾਅਦ ਵਿੱਚ ਦੋਵਾਂ ਨੇ ਵਿਦੇਸ਼ ਜਾਣ ਲਈ ਅੰਮ੍ਰਿਤਸਰ ਦੇ ਇੱਕ ਏਜੰਟ ਨਾਲ ਰਾਬਤਾ ਕਾਇਮ ਕੀਤਾ ਜਿਸ ਨੇ ਦੋਵਾਂ ਨੂੰ ਕੈਨੇਡਾ ਭੇਜਣ ਦੇ ਨਾਂ ਤੇ ਠੱਗੀ ਮਾਰ ਲਈ।
ਕੇਸ ਸਟੱਡੀ:-
ਲੱਖਾਂ ਰੁਪਏ ਵੀ ਲਏ ਤੇ ਪਾਸਪੋਰਟ ਵੀ: ਇੱਥੇ ਪੀੜਤ ਪਿਓ ਨੇ ਆਪਣੀ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣੇ ਮਕਾਨ ਨੂੰ ਗਿਰਵੀ ਰੱਖ 28 ਲੱਖ ਰੁਪਏ ਏਜੰਟ ਨੂੰ ਦਿੱਤੇ ਅਤੇ ਧੋਖੇ ਦਾ ਸ਼ਿਕਾਰ ਹੋ ਗਏ। ਏਜੰਟ ਨੇ ਜਾਅਲੀ ਵੀਜ਼ਾ ਦਿਖਾ ਕੇ ਪਰਿਵਾਰ ਤੋਂ 28 ਲੱਖ ਰੁਪਏ ਲੈ ਲਏ ਅਤੇ ਪਰਿਵਾਰ ਨੂੰ ਗੁੰਮਰਾਹ ਕੀਤਾ ਜਿਸ ਦੇ ਲਗਭਗ ਇੱਕ ਸਾਲ ਤੋਂ ਬਾਅਦ ਵੱਖ-ਵੱਖ ਅਫਸਰਾਂ ਦੇ ਦਰਵਾਜ਼ੇ ਖੜਕਾਉਣ ਤੋਂ ਬਾਅਦ ਏਜੰਟ ਖਿਲਾਫ ਐਫਆਈਆਰ ਦਰਜ ਹੋਈ ਹੈ।
ਜਦੋਂ ਸਾਡੀ ਟੀਮ ਨੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪੀੜਤ ਪਰਿਵਾਰ ਨੇ ਵੱਡੇ ਖੁਲਾਸੇ ਕੀਤੇ ਪਿਤਾ ਨੇ ਦੱਸਿਆ ਕਿ-
ਮੈਂ ਆਪਣੇ ਬੇਟੇ ਅਤੇ ਨੂੰਹ ਨੂੰ ਵਿਦੇਸ਼ ਭੇਜਣ ਲਈ ਇੱਕ ਬੈਂਕ ਤੋਂ 18 ਲੱਖ ਰੁਪਏ ਕਰਜ਼ਾ ਲਿਆ ਅਤੇ 10 ਲੱਖ ਰੁਪਏ ਰਿਸ਼ਤੇਦਾਰਾਂ ਤੋਂ ਵਿਆਜ ਉੱਤੇ ਲੈ ਕੇ ਦਿੱਤਾ ਸੀ, ਤਾਂ ਜੋ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕੇ। ਏਜੰਟ ਨੇ ਸਾਨੂੰ ਟਿਕਟ ਅਤੇ ਵੀਜ਼ਾ ਦਿਖਾਇਆ, ਪਰ ਬਾਅਦ ਵਿੱਚ ਪਤਾ ਲੱਗਾ ਉਹ ਡਮੀ ਹੈ। ਫਿਰ ਪਾਸਪੋਟਰ ਵੀ ਸਾਨੂੰ ਵਾਪਸ ਨਹੀਂ ਦਿੱਤੇ ਗਏ। ਪਰ, ਏਜੰਟ ਧੋਖੇ ਨੇ ਸਭ ਕੁੱਝ ਖੋਹ ਲਿਆ ਤੇ ਮਜਬੂਰੀ ਵਸ ਕਰਜੇ ਦੀਆਂ ਕਿਸ਼ਤਾਂ ਭਰ ਰਹੇ ਹਨ। - ਪੀੜਤ ਪਿਤਾ
ਜਿੱਥੇ ਪੀੜਤ ਪਰਿਵਾਰ ਨੇ ਆਪਣੇ ਲਈ ਇਨਸਾਫ਼ ਦੀ ਮੰਗ ਕੀਤੀ ਹੈ, ਉੱਥੇ ਹੀ ਸਰਕਾਰ ਨੂੰ ਅਜਿਹੇ ਏਜੰਟਾਂ ਉੱਪਰ ਨਕੇਲ ਪਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਹੋਰ ਨੋਜਵਾਨਾਂ ਦੇ ਭਵਿੱਖ ਨਾਲ ਨਾ ਖੇਡ ਸਕਣ। ਉਨ੍ਹਾਂ ਨੇ ਕਿਹਾ ਕਿ ਧੋਖੇ ਦਾ ਸ਼ਿਕਾਰ ਨਹੀਂ ਹੋਈ ਜਦਕਿ, ਇਸ ਏਜੰਟ ਕੋਲੋਂ ਹੋਰ 12 ਲੋਕ ਵੀ ਧੋਖੇ ਦਾ ਸ਼ਿਕਾਰ ਹੋ ਚੁੱਕੇ ਹਨ।
ਪੁਲਿਸ ਵਲੋਂ ਬਾਏਨੇਮ ਮਾਮਲਾ ਦਰਜ: ਜਾਂਚ ਕਰਤਾ ਪੁਲਿਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੇ ਮਾਮਲਾ ਵੀ ਦੇਰੀ ਨਾਲ ਦਰਜ ਕਰਵਾਇਆ ਹੈ। ਪੀੜਤਾ ਦੇ ਬਿਆਨਾਂ ਦੇ ਆਧਾਰ ਉੱਤੇ ਬਣਦੀਆਂ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ। ਤਿੰਨ ਲੋਕ ਜਗਜੀਤ ਸਿੰਘ, ਹਰਦੀਪ ਸਿੰਘ ਅਤੇ ਸ਼ੇਰਗਿਲ, ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ, ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।