ETV Bharat / state

ਭਾਨਾ ਸਿੱਧੂ 'ਤੇ ਦਰਜ ਪਰਚੇ ਵਿਰੁੱਧ ਕਿਸਾਨ ਜੱਥੇਬੰਦੀਆਂ ਵਲੋਂ 2 ਘੰਟੇ ਲਈ ਬੰਦ ਕੀਤਾ ਟੋਲ ਪਲਾਜਾ - farmers organizations

ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲਗਾਤਾਰ ਭਾਨਾ ਸਿੱਧੂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸੇ ਨੂੰ ਲੈ ਕੇ ਕਿਸਾਨਾਂ ਵੱਲੋਂ ਵੀ ਰੋਸ ਜਾਹਿਰ ਕਰਦੇ 2 ਘੰਟੇ ਲਈ ਟੋਲ ਪਲਾਜਾ ਬੰਦ ਕੀਤਾ ਗਿਆ। ਪੜ੍ਹੋ ਪੂਰੀ ਖ਼ਬਰ

Toll Plaza closed for 2 hours by farmers' organizations against the pamphlet filed on Bhana Sidhu
ਭਾਨਾ ਸਿੱਧੂ 'ਤੇ ਦਰਜ ਪਰਚੇ ਵਿਰੁੱਧ ਕਿਸਾਨ ਜੱਥੇਬੰਦੀਆਂ ਵਲੋਂ ਟੋਲ ਪਲਾਜ਼ਾ 2 ਘੰਟੇ ਲਈ ਬੰਦ
author img

By ETV Bharat Punjabi Team

Published : Jan 28, 2024, 10:24 PM IST

ਬਰਨਾਲਾ: ਭਾਕਿਯੂ (ਏਕਤਾ) ਡਕੌਂਦਾ ਅਤੇ ਭਾਕਿਯੂ ਏਕਤਾ ਆਜ਼ਾਦ ਵੱਲੋਂ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਜ਼ਬਰ ਵਿਰੁੱਧ ਬਡਬਰ ਟੋਲ ਪਲਾਜ਼ਾ 12 ਵਜੇ ਤੋਂ 2 ਵਜੇ ਤੱਕ ਫ੍ਰੀ ਕਰਕੇ ਜ਼ਬਰਦਸਤ ਰੋਸ ਪ੍ਰਗਟ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਭਾਨਾ ਸਿੱਧੂ ਉਪਰ ਦਰਜ ਪਰਚੇ ਰੱਦ ਕਰਨ ਦੀ ਮੰਗ ਕੀਤੀ। ਇਸ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਇਨਕਲਾਬ ਲਿਆਉਣ ਦੇ ਨਾਅਰੇ ਨਾਲ ਸਤਾ ਉੱਪਰ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੰਗੀ ਚਿੱਟੀ ਗੁੰਡਾਗਰਦੀ ਉੱਪਰ ਉੱਤਰ ਆਈ ਹੈ। ਯੂ-ਟਿਊਬਰ ਭਾਨਾ ਸਿੱਧੂ ਨੂੰ ਇੱਕ ਤੋਂ ਬਾਅਦ ਦੂਜੇ ਝੂਠੇ ਪੁਲਿਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਾਲੇ ਪਰਮਿੰਦਰ ਝੋਟਾ ਮਾਨਸਾ ਨੂੰ ਪੁਲਿਸ ਨੇ ਝੂਠੇ ਕੇਸ ਵਿੱਚ ਫਸਾ ਕੇ ਲੰਬਾ ਸਮਾਂ ਜੇਲ੍ਹ ਵਿੱਚ ਬੰਦ ਰੱਖਿਆ।

ਕਿਸਾਨਾਂ 'ਤੇ ਪਰਚੇ: ਇਸੇ ਹੀ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਸਮੇਤ ਦਰਜਨਾਂ ਆਗੂਆਂ/ ਕਿਸਾਨਾਂ ਖਿਲਾਫ਼ ਝੂਠਾ ਕੇਸ ਦਰਜ਼ ਕੀਤਾ। ਬਰਨਾਲਾ ਪੁਲਿਸ ਨੇ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਪਾਲ ਉੱਪਰ ਸਿਆਸੀ ਸ਼ਹਿ 'ਤੇ ਝੂਠਾ ਪਰਚਾ ਦਰਜ ਕੀਤਾ, ਕਾਲੋਨਾਈਜ਼ਰਾਂ ਦੀਆਂ ਮਨਮਾਨੀਆਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਭਾਕਿਯੂ ਏਕਤਾ ਡਕੌਂਦਾ ਦੇ ਆਗੂ ਵਾਹਿਗੁਰੂ ਸਿੰਘ ਖਿਲਾਫ਼ ਨਜਾਇਜ਼ ਪਰਚਾ ਦਰਜ਼ ਕੀਤਾ, ਆਰਟੀਆਈ ਕਾਰਕੁਨ ਭਗਵੰਤ ਰਾਏ ਖਿਲਾਫ਼ ਝੂਠਾ ਬਲਾਤਕਾਰ ਦਾ ਮੁਕੱਦਮਾ ਦਰਜ਼ ਕਰਕੇ ਜੇਲ੍ਹ ਦੀਆਂ ਸਲ਼ਾਖਾਂ ਪਿੱਛੇ ਬੰਦ ਕੀਤਾ, ਕਬੱਡੀ ਖਿਡਾਰੀਆਂ ਖਿਲਾਫ਼ ਨਜਾਇਜ਼ ਪਰਚਾ ਹੀ ਦਰਜ ਨਹੀਂ ਕੀਤਾ। ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਠੀਕਰੀਵਾਲਾ ਦਾ ਮੁਕਾਬਲਾ ਬਨਾਉਣ ਦਾ ਮੁਕੱਦਮਾ ਦਰਜ਼ ਕਰਕੇ ਸਲਾਖਾਂ ਪਿੱਛੇ ਕੈਦ ਕੀਤਾ ਹੋਇਆ ਹੈ।

ਝੂਠੇ ਮੁਕੱਦਮ: ਆਗੂਆਂ ਕਿਹਾ ਕਿ ਇੱਕ ਪਾਸੇ ਝੂਠੇ ਮੁਕੱਦਮੇ ਦਰਜ਼ ਕਰਕੇ ਜੇਲ੍ਹਾਂ ਵਿੱਚ ਡੱਕਕੇ ਦਹਿਸ਼ਤ ਪਾਈ ਜਾ ਰਹੀ ਹੈ ।ਦੂਜੇ ਪਾਸੇ ਕੁੱਲਰੀਆਂ ਸਮੇਤ ਹੋਰਨਾਂ ਥਾਵਾਂ 'ਤੇ ਆਮ ਆਦਮੀ ਪਾਰਟੀ ਦੀ ਸਿਆਸੀ ਸ਼ਹਿ 'ਤੇ ਕਾਤਲਾਨਾ ਹਮਲੇ ਕਰ ਰਹੇ ਹਨ। ਪੁਲਿਸ ਅਜਿਹੀਆਂ ਗੁੰਡਾ ਢਾਣੀਆਂ ਨੂੰ ਸਿਆਸੀ ਸਰਪ੍ਰਸਤੀ ਹੋਣ ਕਰਕੇ ਮੂਕ ਦਰਸ਼ਕ ਬਣੀ ਹੋਈ ਦੇਖਦੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਫੌਰੀ ਤੌਰ 'ਤੇ 2 ਘੰਟਿਆਂ ਲਈ ਟੋਲ ਪਲਾਜ਼ਾ ਫ੍ਰੀ ਕਰਵਾ ਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਗੁੰਡਾ -ਪੁਲਿਸ-ਸਿਆਸੀ ਗਠਜੋੜ ਖਿਲਾਫ਼ ਤਿੱਖੇ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.