ਸੰਗਰੂਰ : ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਬਾਰਡਰਾਂ 'ਤੇ ਧਰਨਾ ਲਗਾਤਾਰ ਜਾਰੀ ਹੈ। ਇਸ ਨੂੰ ਲੈ ਕੇ ਖਨੌਰੀ ਬਾਰਡਰ 'ਤੇ 26 ਨਵੰਬਰ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਸੁਖਜੀਤ ਹਰਦੋਝੰਡੇ ਨੇ ਐੱਸਕੇਐੱਮ (ਗੈਰ-ਸਿਆਸੀ) ਤੇ ਕੇਐੱਮਐੱਮ ਦੀ ਸਾਂਝੀ ਮੀਟਿੰਗ 'ਚ ਲਏ ਫੈਸਲੇ ਮਗਰੋਂ ਮਰਨ ਵਰਤ ਖਤਮ ਕਰ ਦਿੱਤਾ। ਖਨੌਰੀ ਬਾਰਡਰ ਉੱਤੇ ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਛੇਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ।
ਡੱਲੇਵਾਲ ਦੀ ਤਬੀਅਤ ਹੋਈ ਖਰਾਬ
ਬੀਤੇ ਦਿਨ ਹੀ ਸੁਖਜੀਤ ਸਿੰਘ ਹਰਦੋਕੇ ਝੰਡੇ ਦਾ ਮਰਨ ਵਰਤ ਖਤਮ ਕਰਾ ਜਗਜੀਤ ਸਿੰਘ ਡੱਲੇਵਾਲ ਇਕੱਲੇ ਹੀ ਹੁਣ ਮਰਨ ਵਰਤ ਉੱਤੇ ਬੈਠੇ ਹਨ। ਛੇਵੇਂ ਦਿਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੀਡੀਆ ਨਾਲ ਗੱਲ ਕਰ ਕਈ ਅਹਿਮ ਖੁਲਾਸੇ ਕੀਤੇ ਗਏ ਦਿਨ ਪਰ ਦਿਨ ਡੱਲੇਵਾਲ ਦੀ ਤਬੀਅਤ ਹੈ ਜੋ ਖਰਾਬ ਹੁੰਦੀ ਜਾ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਵੀਰਾਂ ਦੇ ਵਿੱਚ ਪੂਰੇ ਹੌਸਲੇ ਬੁਲੰਦ ਹਨ।
ਸ਼ੰਬੂ ਬਾਰਡਰ 'ਤੇ ਜਾ ਰਿਹਾ 51 ਕਿਸਾਨਾਂ ਦਾ ਜੱਥਾ
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਡੱਲੇਵਾਲ ਨੇ ਕਿਹਾ ਕਿ ਜੇ ਮਰਨ ਵਰਤ ਦੇ ਵਿੱਚ ਮੇਰੀ ਮੌਤ ਵੀ ਹੋ ਜਾਂਦੀ ਹੈ ਤਾਂ ਮੇਰੇ ਪਰਿਵਾਰ ਨੂੰ ਇਸ ਦਾ ਕੋਈ ਦੁੱਖ ਨਹੀਂ ਹੋਵੇਗਾ ਫਖਰ ਹੋਵੇਗਾ ਕਿਉਂਕਿ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਇਹ ਕਿਸੇ ਇੱਕ ਇਨਸਾਨ ਦੀ ਲੜਾਈ ਨਹੀਂ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਹੈ। ਦਿੱਲੀ ਜਾਣ ਦੇ ਮੁੱਦੇ ਤੇ ਡੱਲੇਵਾਲ ਸਾਹਿਬ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਖਨੋਰੀ ਬਾਰਡਰ ਤੋਂ ਵੀ 51 ਕਿਸਾਨਾਂ ਦਾ ਜੱਥਾ ਸ਼ੰਬੂ ਬਾਰਡਰ 'ਤੇ ਜਾ ਰਿਹਾ ਹੈ, ਜਿੱਥੋਂ ਕਿ ਉਹ ਦਿੱਲੀ ਵੱਲ ਰਵਾਨਾ ਹੋਵੇਗਾ। ਬਾਕੀ ਇਸ ਸਬੰਧ ਦੇ ਵਿੱਚ ਸਾਡੀ ਕਿਸਾਨ ਆਗੂਆਂ ਨਾਲ ਮੀਟਿੰਗ ਹੋਣੀ ਹੈ। ਜੇ ਕੋਈ ਪਲਾਨ ਚੇਂਜ ਹੁੰਦਾ ਹੈ ਤਾਂ ਉਸ ਬਾਰੇ ਵੀ ਪੱਤਰਕਾਰਾਂ ਨੂੰ ਦੱਸਿਆ ਜਾਵੇਗਾ।
ਡੱਲੇਵਾਲ ਦਾ ਬਲੱਡ ਪ੍ਰੈਸ਼ਰ ਡਾਊਨ
ਡੱਲੇਵਾਲ ਦਾ ਮੈਡੀਕਲ ਹਰ ਰੋਜ਼ ਹੁੰਦਾ ਹੈ ਜੇ ਅੱਜ ਦੀ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਲੱਡ ਪ੍ਰੈਸ਼ਰ ਜਿਹੜਾ ਅੱਜ ਡਾਊਨ ਹੋ ਗਿਆ ਸੀ। ਜਿਸ ਦੇ ਕਾਰਨ ਉਹ ਜਿਆਦਾ ਕਿਸਾਨ ਵੀਰਾਂ ਨੂੰ ਸੰਬੋਧਿਤ ਨਹੀਂ ਕਰ ਸਕਦੇ ਅਤੇ ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਕੱਲ ਮੇਰੇ ਪੋਤੇ ਦਾ ਫੋਨ ਆਇਆ ਸੀ ਫੋਨ ਦੇ ਉੱਤੇ ਉਨ੍ਹਾਂ ਨੇ ਡੱਲੇਵਾਲ ਦੀ ਤਬੀਅਤ ਬਾਰੇ ਪੁੱਛਿਆ ਜਦੋਂ ਤਾਂ ਉਨ੍ਹਾਂ ਵੱਲੋਂ ਛੋਟੇ ਜਿਹੇ ਬੱਚੇ ਵੱਲੋਂ ਕਿਹਾ ਗਿਆ ਕਿ ਦਾਦਾ ਜੀ ਫਿਕਰ ਕਰਨ ਦੀ ਕੋਈ ਜਰੂਰਤ ਨਹੀਂ ਆਪਾਂ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਪਰਮਾਤਮਾ ਆਪਾਂ ਨੂੰ ਸਫਲ ਕਰੇਗਾ।