ETV Bharat / state

ਕਾਰ ਦੀ ਟਰਾਈ ਲੈਣ ਆਏ ਤਿੰਨ ਵਿਅਕਤੀ ਕਾਰ ਲੈ ਕੇ ਹੋਏ ਫਰਾਰ, ਹੱਥੋਪਾਈ 'ਚ ਲੁਟੇਰਿਆਂ ਦੀ ਡਿੱਗੀ ਦੇਸੀ ਪਿਸਤੌਲ - Thieves ran away with a car - THIEVES RAN AWAY WITH A CAR

Ferozepur latest news: ਫ਼ਰੀਦਕੋਟ ਵਿੱਚ ਕਾਰ ਬਾਜ਼ਾਰ ਚ ਕਾਰ ਡੀਲਰ ਕੋਲੋਂ ਅਣਪਛਾਤੇ ਵਿਅਕਤੀ ਕਾਰ ਦੀ ਟਰਾਈ ਲੈਣ ਦੇ ਬਹਾਨੇ ਕਾਰ ਲੈ ਕੇ ਫ਼ਰਾਰ ਹੋ ਗਏ।

The thief absconded with the car
ਚੋਰ ਕਾਰ ਲੈ ਕੇ ਫਰਾਰ
author img

By ETV Bharat Punjabi Team

Published : Apr 24, 2024, 4:55 PM IST

ਚੋਰ ਕਾਰ ਲੈ ਕੇ ਫਰਾਰ

ਫ਼ਰੀਦਕੋਟ: ਫ਼ਰੀਦਕੋਟ ਦੇ ਹਰਿੰਦਰਾ ਨਗਰ 'ਚ ਪੁਰਾਣੀਆਂ ਕਾਰਾਂ ਦੀ ਡੀਲਿੰਗ ਕਰਨ ਵਾਲੇ ਕਾਰ ਡੀਲਰ ਕੋਲੋਂ ਅਣਪਛਾਤੇ ਵਿਅਕਤੀ ਕਾਰ ਦੀ ਟਰਾਈ ਲੈਣ ਦੇ ਬਹਾਨੇ ਕਾਰ ਲੈ ਕੇ ਫਰਾਰ ਹੋ ਗਏ, ਜਦਕਿ ਕਾਰ ਦੀ ਟਰਾਈ ਦਿਵਾਉਣ ਨਾਲ ਗਏ ਕਾਰ ਡੀਲਰ ਦੀ ਚੋਰ ਕੁੱਟਮਾਰ ਕਰਕੇ ਰਸਤੇ 'ਚ ਸੁੱਟ ਗਏ। ਇਸ ਝਗੜੇ ਦੌਰਾਨ ਲੁਟੇਰਿਆਂ ਕੋਲ ਰੱਖਿਆ ਇੱਕ ਦੇਸੀ ਕੱਟਾ ਵੀ ਉਥੇ ਹੀ ਡਿੱਗ ਗਿਆ। ਹਾਲਾਂਕਿ ਫਿਰੋਜ਼ਪੁਰ ਜਿਲ੍ਹੇ ਦੇ ਇੱਕ ਪਿੰਡ ਕੋਲ ਜਾ ਕੇ ਕਾਰ ਚ ਕੁਝ ਤਕਨੀਕੀ ਖਰਾਬੀ ਹੋਣ ਕਾਰਨ ਕਾਰ ਉਥੇ ਹੀ ਛੱਡ ਲੁਟੇਰੇ ਫਰਾਰ ਹੋ ਗਏ। ਜੋ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਨਾਮ ਦੇ ਕਾਰ ਡੀਲਰ ਕੋਲ ਗ੍ਰਾਹਕ ਬਣ ਕੁਝ ਵਿਅਕਤੀ ਆਏ, ਜਿਨ੍ਹਾਂ ਵੱਲੋਂ ਕਾਰ ਖਰੀਦਣ ਦੀ ਗੱਲ ਕਹੀ ਅਤੇ ਇੱਕ ਮਰੂਤੀ ਸਿਆਜ ਕਾਰ ਪਸੰਦ ਵੀ ਕਰ ਲਈ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਕਾਰ ਦੀ ਟਰਾਈ ਲੈਣ ਦੀ ਗੱਲ ਕਹੀ ਤਾਂ ਕਾਰ ਡੀਲਰ ਉਨ੍ਹਾਂ ਨੂੰ ਕਾਰ ਦੀ ਟਰਾਈ ਦਿਵਾਉਣ ਲਈ ਨਾਲ ਬੈਠ ਗਿਆ ਪਰ ਕੁਝ ਕੁ ਦੂਰੀ ਇੱਕ ਪਿੰਡ ਕੋਲ ਜਾ ਕੇ ਉਨ੍ਹਾਂ ਵਿਅਕਤੀਆਂ ਵੱਲੋਂ ਕਾਰ ਡੀਲਰ ਨੂੰ ਪਿਸਤੌਲ ਦਿਖਾ ਧੱਕਾਮੁਕੀ ਕਰ ਉਥੇ ਹੀ ਰਸਤੇ ਵਿੱਚ ਉਤਾਰ ਦਿੱਤਾ ਗਿਆ ਅਤੇ ਖੁਦ ਕਾਰ ਲੈ ਕੇ ਫਰਾਰ ਹੋ ਗਏ। ਇਸੇ ਧੱਕਾਮੁਕੀ ਦੌਰਾਨ ਉਨ੍ਹਾਂ ਦਾ ਦੇਸੀ ਕੱਟਾ ਵੀ ਉਥੇ ਡਿੱਗ ਗਿਆ ਜੋ ਬਾਅਦ ਚ ਪੁਲਿਸ ਨੇ ਕਬਜ਼ੇ ਚ ਲੈ ਲਿਆ।

ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਉਨ੍ਹਾਂ ਵੱਲੋਂ ਆਸਪਾਸ ਦੇ ਥਾਣਿਆਂ 'ਚ ਇਤਲਾਹ ਵੀ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅਗਲੇ ਦਿਨ ਫਿਰੋਜ਼ਪੁਰ ਜ਼ਿਲੇ ਦੇ ਕਸਬਾ ਗੁਰਹਾਰਸਹਾਏ ਕੋਲ ਲੁਟੇਰੇ ਕਾਰ ਛੱਡ ਕੇ ਫਰਾਰ ਹੋ ਗਏ, ਜਿਸਦੀ ਵਜ੍ਹਾ ਜਾਂ ਤਾਂ ਗੱਡੀ 'ਚ ਕੋਈ ਤਕਨੀਕੀ ਖਰਾਬੀ ਕਾਰਨ ਪੈਣ ਜਾਂ ਫਿਰ ਪੁਲਿਸ ਦੀ ਨਾਕੇਬੰਦੀ ਦੇ ਡਰ ਕਾਰਨ ਉਹ ਕਾਰ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਲੁਟੇਰੇ ਕਿਸੇ ਵਾਰਦਾਤ ਕਰਨ ਦੀ ਨੀਅਤ ਨਾਲ ਇਹ ਕਾਰ ਖੋਹ ਕੇ ਫਰਾਰ ਹੋਏ ਸਨ, ਜਿਨ੍ਹਾਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.