ਸ੍ਰੀ ਮੁਕਸਤ ਸਾਹਿਬ: ਅੱਜ ਸਵੇਰੇ ਮਲੋਟ ਦੇ ਟਰੱਕ ਯੂਨਿਅਨ ਸਾਹਮਣੇ ਮੁਹੱਲੇ ਦੇ ਮਲੋਟ ਵਿਖੇ ਰਸੋਈ ਸਿਲੰਡਰ ਦੀ ਪਾਈਪ ਵਿੱਚੋਂ ਗੈਸ ਲੀਕ ਹੋਣ ਤੋਂ ਬਾਅਦ ਲੱਗੀ ਅੱਗ ਕਰਕੇ ਦੋ ਔਰਤਾਂ ਸਮੇਤ 3 ਜਣੇ ਝੁਲਸ ਗਏ। ਜਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਮੁਹੱਲਾ ਅਜੀਤ ਨਗਰ ਵਾਰਡ 11 ਦੇ ਸੋਨੂੰ ਸਿੰਘ ਨੇ ਦੱਸਿਆ ਕਿ ਮਹਿਲਾ ਸਵੇਰੇ 11 ਵਜੇ ਘਰ ਵਿੱਚ ਖਾਣਾ ਬਣਾ ਰਹੀ ਸੀ।
ਅੱਗ ਦੀ ਲਪੇਟ 'ਚ ਆਉਣ ਕਾਰਣ ਝੁਲਸੇ ਤਿੰਨ ਲੋਕ: ਇਸ ਮੌਕੇ ਰਸੋਈ ਗੈਸ ਲੀਕ ਹੋਣ ਕਰਕੇ ਅੱਗ ਫੈਲ ਗਈ। ਇਸ ਹਾਦਸੇ ਵਿਚ ਘਰ ਦੀ ਮਾਲਕਨ ਪਿੰਦਰ ਕੌਰ ਪਤਨੀ ਮਨਜੀਤ ਸਿੰਘ ਉਸਦਾ 18 ਸਾਲ ਦਾ ਲੜਕਾ ਬੌਬੀ ਅਤੇ ਗੁਆਂਡਣ ਨਮਨਦੀਪ ਕੌਰ ਅੱਗ ਦੀ ਲਪੇਟ ਵਿਚ ਆ ਗਈਆਂ। ਇਹ ਤਿੰਨੇ ਬੁਰੀ ਤਰ੍ਹਾਂ ਝੁਲਸ ਗਏ। ਘਟਨਾ ਮੌਕੇ ਬਾਹਰ ਵਿਹੜੇ ਵਿੱਚ ਔਰਤ ਦੀ ਲੜਕੀ ਸੁਮਨ ਕੌਰ ਝਾੜੂ ਮਾਰ ਰਹੀ ਸੀ ਅਤੇ ਛੋਟਾ ਲੜਕਾ ਲਾਡੀ ਕੋਲ ਖੇਡ ਰਿਹਾ ਸੀ ਜਿਸ ਕਰਕੇ ਉਹ ਵਾਲ ਵਾਲ ਬਚ ਗਏ।
- ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਛੋੜੀਆ 'ਚ ਦੇਖੇ ਗਏ ਤਿੰਨ ਸ਼ੱਕੀ, ਪੁਲਿਸ ਨੇ ਪਿੰਡ ਨੂੰ ਛਾਉਣੀ 'ਚ ਕੀਤਾ ਤਬਦੀਲ - three suspects seen in Pathankot
- ਕਾਂਗਰਸ ਨੂੰ ਮੁੜ ਮਿਲੀ ਮਜ਼ਬੂਤੀ, ਸਾਬਕਾ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਹੋਈ ਘਰ ਵਾਪਸੀ, ਭਾਜਪਾ ਨੂੰ ਲੱਗਿਆ ਝਟਕਾ - SUNDER SHAM ARORA
- ਨਕਾਬਪੋਸ਼ ਹਮਲਾਵਰ ਨੇ ਬੇਕਰੀ ਦੀ ਦੁਕਾਨ 'ਚ ਕੀਤੀ ਫਾਇਰਿੰਗ, ਬੇਕਰੀ ਮਾਲਕ ਦੇ ਬੇਟੇ ਨੂੰ ਲੱਗੀ ਗੋਲੀ, ਇੱਕ ਕਰਿੰਦਾ ਵੀ ਜ਼ਖ਼ਮੀ - fire in a bakery shop
ਹਾਲਤ ਖਤਰੇ ਤੋਂ ਬਾਹਰ, ਪਰਿਵਾਰ ਨੂੰ ਮਦਦ ਦੀ ਲੋੜ: ਇਸ ਘਟਨਾ ਸਬੰਧੀ ਅੱਗ ਦੀ ਲਪੇਟ ਵਿੱਚ ਆਉਣ ਵਾਲੇ ਔਰਤਾਂ ਅਤੇ ਬੱਚਿਆਂ ਵੱਲੋਂ ਪਾਏ ਗਏ ਰੋਲੇ ਤੋਂ ਬਾਅਦ ਲੋਕਾਂ ਨੇ ਇਕੱਠਾ ਹੋਕੇ ਅੱਗ ਉੱਤੇ ਕਾਬੂ ਪਾਇਆ ਅਤੇ ਜਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਦਾਖਿਲ ਕਰਾਇਆ। ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਮੌਕੇ ਹਸਪਤਾਲ ਪਹੁੰਚਾਉਣ ਵਾਲਿਆਂ ਵਿੱਚ ਸ਼ਾਮਿਲ ਸੋਨੂੰ ਸਿੰਘ ਨੇ ਦੱਸਿਆ ਕਿ ਅੱਗ ਨਾਲ ਝੁਲਸਣ ਵਾਲਾ ਪਰਿਵਾਰ ਲੋੜਵੰਦ ਹੈ ਇਸ ਲਈ ਇਹਨਾਂ ਦਾ ਇਲਾਜ ਕਰਵਾਉਣ ਦੇ ਨਾਲ-ਨਾਲ ਆਰਥਿਕ ਮਦਦ ਕੀਤੀ ਜਾਵੇ।