ETV Bharat / state

ਪੰਜਾਬ ਤੋਂ 3 ਕੁੜੀਆਂ ਰੋਜ਼ੀ-ਰੋਟੀ ਕਮਾਉਣ ਲਈ ਗਈਆਂ ਸੀ ਬਹਿਰੀਨ, ਉੱਥੇ ਜਾ ਕੇ ਝੱਲਿਆ ਤਸ਼ੱਦਦ

Girls In Arab Countries: ਵਿਦੇਸ਼ ਵਿੱਚ ਮਜ਼ਦੂਰਾਂ ਵਾਂਗ ਕੰਮ ਕਰਵਾਇਆ ਗਿਆ ਤੇ ਪੈਸੇ ਵੀ ਨਾ ਮਿਲਣਾ ਅਤੇ ਹੋਰ ਵੀ ਕਈ ਤਰ੍ਹਾਂ ਦਾ ਤਸ਼ੱਦਦ ! ਅਜਿਹਾ ਹੀ ਕੁਝ ਸਹਿਣ ਕਰਕੇ ਵਾਪਸ ਪਰਤੀਆਂ ਹਨ, ਪੰਜਾਬ ਦੀਆਂ ਤਿੰਨ ਧੀਆਂ, ਪੜ੍ਹੋ ਪੂਰੀ ਖ਼ਬਰ...

Girls In Arab Countries
Girls In Arab Countries
author img

By ETV Bharat Punjabi Team

Published : Feb 5, 2024, 10:43 AM IST

ਪੰਜਾਬ ਤੋਂ 3 ਕੁੜੀਆਂ ਨੇ ਝੱਲਿਆ ਤਸ਼ੱਦਦ

ਮੋਗਾ: ਆਪਣਾ ਅਤੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਲਈ ਪੰਜਾਬ ਤੋਂ ਲਈ ਨੌਜਵਾਨ ਵਿਦੇਸ਼ੀ ਰਾਹ ਦੀ ਰੁਖ਼ ਕਰਦੇ ਹਨ। ਕਈ ਨੌਜਵਾਨ ਮੁੰਡੇ-ਕੁੜੀਆਂ ਤਾਂ ਉੱਥੇ ਜਾ ਕੇ ਸਫ਼ਲ ਹੋ ਜਾਂਦੇ ਹਨ, ਪਰ ਕਈਆਂ ਨੂੰ ਧੋਖੋ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਉੱਥੇ ਜਾ ਖੁਦ ਨੂੰ ਹੀ ਸੁਰੱਖਿਅਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿੱਥੋਂ 3 ਕੁੜੀਆਂ ਅੱਖਾਂ ਵਿੱਚ ਹਜ਼ਾਰਾਂ ਸੁਪਨੇ ਸਜਾ ਕੇ ਬਿਹਰੀਨ ਗਈਆਂ, ਪਰ ਜੋ ਉਨ੍ਹਾਂ ਨਾਲ ਉੱਥੇ ਜਾ ਕੇ ਵਰਤਿਆ, ਉਸ ਤੋਂ ਬਾਅਦ ਮੁਸ਼ਕਲ ਨਾਲ ਜਾਨ ਬਚਾ ਕੇ ਵਾਪਸ ਆਪਣੇ ਘਰ ਪਰਤੀਆਂ ਹਨ।

ਕੁੜੀਆਂ ਨੇ ਦੱਸੀ ਹੱਡਬੀਤੀ: ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ 3 ਲੜਕੀਆਂ ਰੋਜ਼ੀ-ਰੋਟੀ ਕਮਾਉਣ ਲਈ ਬਹਿਰੀਨ ਗਈਆਂ, ਜਿੱਥੇ ਕੁੜੀਆਂ ਬੰਧੂਆ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਈਆਂ। ਉਨ੍ਹਾਂ ਨੂੰ ਖਾਣ-ਪੀਣ ਲਈ ਕੁਝ ਨਹੀਂ ਦਿੱਤਾ ਗਿਆ ਅਤੇ ਤਸ਼ੱਦਦ ਕੀਤਾ ਗਿਆ। ਕੁੜੀਆਂ ਦੇ ਕਹਿਣ 'ਤੇ ਪਿੰਡ ਦੇ ਸਮਾਜ ਸੇਵੀ ਨੇ ਸਥਾਨਕ ਸਰਕਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਮੰਗਵਾਇਆ। ਕੁੜੀਆਂ ਨੇ ਕਿਹਾ ਕਿ ਇੱਥੇ ਰਹਿ ਕੇ ਘੱਟ ਪੈਸੇ ਕਮਾ ਲਓ, ਪਰ ਵਿਦੇਸ਼ ਨਾ ਜਾਓ।

ਸ਼ੇਖਾਂ ਵਲੋਂ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ: ਦੱਸ ਦਈਏ ਕਿ, ਇਨ੍ਹਾਂ ਚੋਂ ਇੱਕ ਕੁੜੀ ਇੱਕ ਸਾਲ ਪਹਿਲਾਂ, ਦੂਜੀ 8 ਮਹੀਨੇ ਪਹਿਲਾਂ ਅਤੇ ਤੀਜੀ 5 ਮਹੀਨੇ ਪਹਿਲਾਂ ਹੀ ਰੁਜ਼ਗਾਰ ਲਈ ਬਿਹਰੀਨ ਗਈ ਸੀ। ਉੱਥੇ ਉਨ੍ਹਾਂ ਨੂੰ ਨੌਕਰਾਂ ਵਜੋਂ ਕੰਮ ਕਰਨ ਲਈ ਬੁਲਾਇਆ ਗਿਆ ਸੀ। ਇਹ ਤਿੰਨੋਂ ਕੁੜੀਆਂ ਵੱਖ-ਵੱਖ ਸ਼ੇਖਾਂ ਕੋਲ ਕੰਮ ਕਰਦੀਆਂ ਸਨ ਅਤੇ ਇਕੱਠੇ ਰਹਿੰਦੀਆਂ ਸਨ, ਪਰ ਉਨ੍ਹਾਂ ਨੂੰ ਨਾ ਤਾਂ ਸਮੇਂ ਸਿਰ ਹੋਰ ਲੋੜੀਂਦਾ ਸਾਮਾਨ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਚੰਗਾ ਖਾਣ-ਪੀਣ ਦਿੱਤਾ ਗਿਆ। ਕੁੜੀਆਂ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪੈਸਾ ਦਿੱਤਾ ਗਿਆ। ਕੁੜੀਆਂ ਨੇ ਕਿਹਾ ਕਿ ਅਸੀਂ ਖੁਸ਼ ਹਾਂ, ਕਿ ਅਸੀਂ ਨਰਕ ਭਰੀ ਜਿੰਦਗੀ ਚੋਂ ਨਿਕਲ ਕੇ ਘਰ ਵਾਪਸ ਆਏ।

ਸਾਨੂੰ ਸਵੇਰੇ 5 ਵਜੇਂ ਕੰਮ ਉੱਤੇ ਬੁਲਾਇਆ ਜਾਂਦਾ ਸੀ, ਪਰ ਆਪਣੇ ਕਮਰਿਆਂ ਵਿੱਚ ਵਾਪਸ ਜਾਣ ਦਾ ਸਮਾਂ ਨਹੀਂ ਸੀ। ਕੱਪੜੇ-ਬਰਤਨ ਧੌਣ ਲਈ ਅਜਿਹਾ ਪ੍ਰੋਡਕਟ ਮੰਗਵਾਇਆ ਜਾਂਦਾ ਸੀ, ਜਿਸ ਨਾਲ ਸਾਡੇ ਹੱਥ-ਪੈਰ ਗਲਣੇ ਸ਼ੁਰੂ ਹੋ ਜਾਂਦੇ ਸੀ। ਨਾ ਰੋਟੀ, ਬਿਮਾਰ ਪੈਣ ਉੱਤੇ ਨਾ ਦਵਾਈ ਅਤੇ ਨਾ ਚੰਗੇ ਕੱਪੜੇ ਦਿੱਤੇ ਗਏ। ਸਾਡੇ ਨਾਲ ਕੁੱਟਮਾਰ ਕੀਤੀ ਜਾਂਦੀ ਰਹੀ ਤੇ ਸਾਡੇ ਮੋਬਾਈਲ ਵੀ ਖੋਹ ਲਏ, ਜੋ ਸਕੈਨ ਕੀਤੇ ਹੋਏ ਸੀ। ਜੇਕਰ ਅਸੀ ਕੋਈ ਵੀ ਗੱਲ ਪਰਿਵਾਰ ਨਾਲ ਕਰਦੇ, ਤਾਂ ਉਸ ਬਾਰੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ। - ਪੀੜਤ ਕੁੜੀਆਂ

ਸਮਾਜ ਸੇਵੀ ਦੀ ਮਦਦ ਨਾਲ ਕੁੜੀਆਂ ਦੀ ਹੋਈ ਘਰ ਵਾਪਸੀ: ਜਦੋਂ ਕੁੜੀਆਂ ਨੇ ਇਹ ਸਾਰੀ ਕਹਾਣੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ, ਤਾਂ ਪਰਿਵਾਰਕ ਮੈਂਬਰਾਂ ਨੇ ਸਾਰੀ ਕਹਾਣੀ ਪਿੰਡ ਦੇ ਸਮਾਜ ਸੇਵਕ ਬਸੰਤ ਸਿੰਘ ਨਾਲ ਸਾਂਝੀ ਕੀਤੀ। ਕੁੜੀਆਂ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਗਈ। ਫਿਰ ਸਮਾਜ ਸੇਵੀ ਨੇ ਉਥੋਂ ਦੀਆਂ ਸੰਸਥਾਵਾਂ ਨਾਲ ਸੰਪਰਕ ਕੀਤਾ ਅਤੇ ਫਿਰ ਉੱਥੇ ਪਹੁੰਚ ਕੇ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਅਤੇ ਕੁੜੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ। ਬਸੰਤ ਸਿੰਘ ਨੇ ਦੱਸਿਆ ਕਿ ਉੱਥੇ ਹੋਰ ਵੀ ਕਈ ਕੁੜੀਆਂ ਅਜੇ ਵੀ ਫਸੀਆਂ ਹੋਈਆਂ ਹਨ। ਅਰਬ ਦੇਸ਼ਾਂ ਵਿੱਚ ਕੁੜੀਆਂ ਦਾ ਹਾਲ ਬਹੁਤ ਖਰਾਬ ਹੁੰਦਾ ਹੈ।

ਕੁੜੀਆਂ ਵਲੋਂ ਵਾਪਸ ਆਪਣੇ ਘਰ ਪਹੁੰਚਣ ਉੱਤੇ ਪਰਿਵਾਰਾਂ ਨੇ ਸਮਾਜ ਸੇਵੀ ਬਸੰਤ ਸਿੰਘ ਦਾ ਸ਼ੁਕਰਗਜ਼ਾਰ ਕੀਤਾ। ਕੁੜੀਆਂ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਥੋੜ੍ਹੇ ਪੈਸੇ ਕਮਾ ਲੈਣ, ਪਰ ਘੱਟੋ-ਘੱਟ ਆਪਣੇ ਘਰ-ਪਰਿਵਾਰ ਵਿੱਚ ਰਹਿਣਗੀਆਂ, ਜੋ ਕਿ ਉੱਥੋ ਦੀ ਨਰਕ ਭਰੀ ਜਿੰਦਗੀ ਜਿਉਣ ਵਾਲੋਂ ਬਹੁਤ ਹੀ ਚੰਗਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.