ਲੁਧਿਆਣਾ: ਸੂਬੇ 'ਚ ਲਗਾਤਾਰ ਅਪਰਾਧ ਵਧ ਰਹੇ ਹਨ, ਚੋਰਾਂ ਦੇ ਹੌਂਸਲੇ ਇਨੇਂ ਬੁਲੰਦ ਹੋ ਚੁਕੇ ਹਨ ਕਿ ਹੁਣ ਕੈਮਰਿਆਂ ਵਿੱਚ ਕੈਦ ਹੋਣ 'ਤੇ ਵੀ ਡਰ ਮਹਿਸੂਸ ਨਹੀਂ ਕਰਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਲੁਧਿਆਣਾ ਦੇ ਤਾਸ਼ਪੁਰ ਰੋਡ 'ਤੋਂ ਜਿਥੇ ਸਥਿਤ ਇੱਕ ਜਵੈਲਰ ਦੀ ਦੁਕਾਨ 'ਤੇ ਤੜਕਸਾਰ ਚੋਰਾਂ ਵੱਲੋਂ ਹੱਥ ਸਾਫ ਕਰ ਦਿੱਤਾ ਗਿਆ। ਦੁਕਾਨਦਾਰ ਸ਼ਟਰ ਤੋੜਨ ਤੋਂ ਬਾਅਦ ਚੋਰਾਂ ਵੱਲੋਂ ਦੁਕਾਨ ਦੇ ਅੰਦਰ ਦਾਖਲ ਹੋ ਕੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ 'ਤੇ ਹੱਥ ਸਾਫ ਕਰ ਦਿੱਤਾ।
ਇੰਨਾ ਹੀ ਨਹੀਂ, ਦੁਕਾਨ ਦੇ ਵਿੱਚ ਪਿਆ ਮੋਬਾਇਲ ਵੀ ਚੋਰ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਇਸ ਚੋਰੀ ਦੀ ਵਾਰਦਾਤ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੁਕਾਨ ਦੇ ਵਿੱਚ ਲੱਗੇ ਕੈਮਰਿਆਂ ਦੇ ਵਿੱਚ ਇਹ ਤਸਵੀਰਾਂ ਕੈਦ ਹੋ ਗਈਆਂ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਤੜਕਸਾਰ ਦੋ ਚੋਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।
ਪੀੜਤ ਦੁਕਾਨਦਾਰ ਨੇ ਲਗਾਈ ਇਨਸਾਫ ਦੀ ਗੁਹਾਰ
ਦੁਕਾਨ ਦੇ ਮਾਲਿਕ ਨੂੰ ਨੇੜੇ ਤੇੜੇ ਦੇ ਲੋਕਾਂ ਨੇ ਸਵੇਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਹੈ। ਹਾਲਾਂਕਿ ਚੋਰੀ ਕਿੰਨੇ ਦੀ ਹੋਈ ਉਹਨਾਂ ਕਿਹਾ ਕਿ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ, ਪਰ ਉਹ ਪੂਰਾ ਸਮਾਨ ਚੈੱਕ ਕਰੇਗਾ । ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿੰਨੇ ਦੀ ਚੋਰੀ ਹੋਈ ਹੈ। ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੁਕਾਨ ਦੇ ਵਿੱਚ ਲੱਗੇ ਹੋਏ ਸਨ। ਜਿਸ ਵਿੱਚ ਇਹਨਾਂ ਦੀ ਪੂਰੀ ਇਹ ਵਾਰਦਾਤ ਰਿਕਾਰਡ ਹੋਈ ਹੈ ਅਤੇ ਸਬੂਤ ਦੇ ਤੌਰ 'ਤੇ ਉਹ ਪੁਲਿਸ ਨੂੰ ਇਹ ਪੂਰੀ ਫੁਟੇਜ ਦੇ ਰਹੇ ਹਨ। ਦੁਕਾਨ ਦੇ ਮਾਲਕ ਮਨੀਸ਼ ਕੁਮਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਮੁਲਜ਼ਮਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ।
- ਰਾਵਣ ਦਹਿਣ ਮੌਕੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ, ਪੁੱਛਿਆ - ਹੁਣ ਨਹੀ ਦਿਖਿਆ ਸੈਟੇਲਾਈਟ 'ਚ ਧੂੰਆਂ ...
- ਮੁੰਬਈ ਵਿੱਚ NCP ਨੇਤਾ ਬਾਬਾ ਸਿੱਦੀਕੀ ਦਾ ਗੋਲੀਆਂ ਮਾਰ ਕੇ ਕਤਲ, ਹਿਰਾਸਤ ਵਿੱਚ ਲਏ ਦੋ ਸ਼ੱਕੀ
- ਪੰਜਾਬ: ਲੁਧਿਆਣਾ 'ਚ ਸਾੜਿਆ 125 ਫੁੱਟ ਦਾ ਰਾਵਣ, ਮੌਕੇ 'ਤੇ ਰਾਜਾ ਵੜਿੰਗ ਨੇ ਸੁਣੀ ਮਹਿਲਾ ਦੀ ਫਰਿਆਦ, ਤਾਂ ਬਠਿੰਡਾ 'ਚ ਸਾੜੇ 4 ਪੁਤਲੇ
- ਰਾਵਣ ਸਾੜਨ ਮਗਰੋਂ ਮੱਚੀ ਹਫੜਾ-ਦਫੜੀ, ਖ਼ਤਰੇ 'ਚ ਪਈ ਮੁੱਖ ਮੰਤਰੀ ਦੀ ਸੁਰੱਖਿਆ, ਮਸਾਂ ਬਚੀ ਇੱਕ ਬੱਚੇ ਦੀ ਜਾਨ, ਵੇਖੋ ਵੀਡੀਓ