ਲੁਧਿਆਣਾ: ਪੰਜਾਬ ਦੇ ਵਿੱਚ ਆਉਂਦੇ ਦੋ ਦਿਨ ਤੱਕ ਇਸੇ ਤਰ੍ਹਾਂ ਗਰਮੀ ਦਾ ਕਹਿਰ ਜਾਰੀ ਰਹੇਗਾ ਹਾਲਾਂਕਿ 22 ਤਰੀਕ ਤੋਂ ਬਾਅਦ ਮੌਸਮ ਬਦਲਣ ਦੇ ਜਰੂਰ ਆਸਾਰ ਹਨ ਪਰ 22 ਤਰੀਕ ਤੱਕ ਗਰਮੀ ਦਾ ਕਹਿਰ ਜਾਰੀ ਅਤੇ 22 ਜੁਲਾਈ ਤੋਂ ਪੰਜਾਬ ਦੇ ਕੁਝ ਹਿੱਸਿਆਂ ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਟੈਂਪਰੇਚਰ ਘੱਟ ਹੋ ਸਕਦਾ ਹੈ ਪਰ ਫਿਲਹਾਲ ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਬਾਰਿਸ਼ ਨਹੀਂ ਪਵੇਗੀ।
ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ: ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਤ ਦਾ ਤਾਪਮਾਨ 30 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਤਿੰਨ ਡਿਗਰੀ ਜਿਆਦਾ ਹੈ ਉੱਥੇ ਹੀ ਦਿਨ ਦਾ ਤਾਪਮਾਨ 37 ਡਿਗਰੀ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਚਾਰ ਡਿਗਰੀ ਜ਼ਿਆਦਾ ਹੈ। ਜਿਸ ਤੋਂ ਜ਼ਾਹਿਰ ਹੈ ਕਿ ਲੋਕ ਗਰਮੀ ਤੋਂ ਪੀੜਿਤ ਹਨ। ਹਾਲਾਂਕਿ ਝੋਨੇ ਲਈ ਪਹਿਲਾ ਹੀ ਲੋੜ ਮੁਤਾਬਕ ਬਾਰਿਸ਼ ਹੋ ਗਈ ਸੀ ਅਤੇ ਹੁਣ ਪਾਣੀ ਘੱਟ ਲੱਗ ਰਿਹਾ ਹੈ, ਪਰ ਆਮ ਲੋਕਾਂ ਨੂੰ ਗਰਮੀ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਹੋਈ ਜਾਣਕਾਰੀ ਸਾਂਝੀ ਕੀਤੀ ਹੈ।
ਮੌਨਸੂਨ ਦੀ ਬਾਰਿਸ਼ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ ਜਿਆਦਾ ਨਮੀ ਹੋਣ ਕਰਕੇ ਲੋਕਾਂ ਨੂੰ ਗਰਮੀ ਜਿਆਦਾ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਤੇ-ਕਿਤੇ ਜਰੂਰ ਹਲਕਾ ਸਿਸਟਮ ਬਣਨ ਕਰਕੇ ਬਾਰਿਸ਼ ਹੋ ਜਾਂਦੀ ਹੈ ਪਰ ਇਹ ਮੌਨਸੂਨ ਦੀ ਬਾਰਿਸ਼ ਨਹੀਂ ਹੋ ਰਹੀ ਹੈ। ਮੌਨਸੂਨ ਦੀ ਬਾਰਿਸ਼ ਜੁਲਾਈ ਦੇ ਪਹਿਲੇ ਹਫ਼ਤੇ ਹੀ ਹੋਈ ਸੀ। ਪੰਜਾਬ ਦੇ ਵਿੱਚ ਵੀ ਬਾਰਿਸ਼ ਘੱਟ ਹੋ ਰਹੀ ਹੈ। ਹਾਲਾਂਕਿ ਕੁਝ ਇਲਾਕੇ ਜਿਵੇਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਰੋਪੜ, ਅਨੰਦਪੁਰ ਸਾਹਿਬ, ਨੰਗਲ ਆਦਿ ਇਲਾਕਿਆਂ ਦੇ ਵਿੱਚ ਬਾਰਿਸ਼ ਜਰੂਰ ਹੋਈ ਹੈ ਪਰ ਬਾਕੀ ਥਾਵਾਂ 'ਤੇ ਸੁੱਕਾ ਵੇਖਣ ਨੂੰ ਮਿਲ ਰਿਹਾ ਹੈ।
- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਨਾਮ ਸਾਂਸਦ ਨੂੰ ਸੌਂਪਿਆ ਮੰਗ ਪੱਤਰ - United Kisan Morcha
- ਸਾਂਸਦ ਰੰਧਾਵਾ ਨੇ ਘੇਰੀ ਪੰਜਾਬ ਸਰਕਾਰ ਅਤੇ ਭਾਜਪਾ 'ਤੇ ਖੜੇ ਕੀਤੇ ਸਵਾਲ, ਕਿਹਾ- ਸਰਹੱਦਾਂ 'ਤੇ ਡਰੋਨਾਂ ਰਾਹੀਂ ਆ ਰਹੇ ਪੈਕੇਟ - Randhawa besieged Punjab government
- BSF ਤੇ ਪੰਜਾਬ ਪੁਲਿਸ ਨੇ ਯੂਪੀ ਤੋਂ 12 ਸਾਲ ਪਹਿਲਾਂ ਵਿੱਛੜਿਆ ਪੁੱਤ ਪਰਿਵਾਰ ਨੂੰ ਸੌਂਪਿਆ - reunited missing son his family