ਲੁਧਿਆਣਾ : ਪੰਜਾਬ ਦੇ ਵਿੱਚ ਆਉਂਦੇ ਦਿਨਾਂ ਅੰਦਰ ਕਈ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ ਜਿੰਨਾ ਦੇ ਵਿੱਚ ਹੁਸ਼ਿਆਰਪੁਰ, ਅਨੰਦਪੁਰ ਸਾਹਿਬ ਅਤੇ ਰੋਪੜ ਆਦਿ ਇਲਾਕੇ ਸ਼ਾਮਿਲ ਹਨ ਪਰ ਮਾਲਵੇ ਅਤੇ ਦੁਆਬੇ ਦੇ ਵਿੱਚ ਕਿਤੇ ਕਿਤੇ ਹੀ ਬਾਰਿਸ਼ ਹੋਵੇਗੀ। ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਇੱਕ ਹਫਤੇ ਦੇ ਦੌਰਾਨ ਮੌਨਸੂਨ ਦੀ ਚੰਗੀ ਬਾਰਿਸ਼ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੀ ਹੈ ਲਗਭਗ 80 ਐਮਐਮ ਦੇ ਕਰੀਬ ਬਾਰਿਸ਼ ਰਿਕਾਰਡ ਕੀਤੀ ਗਈ ਹੈ ਜਦੋਂ ਕਿ ਇਹਨਾਂ ਦਿਨਾਂ ਤੱਕ 40 ਐਮਐਮ ਤੱਕ ਹੀ ਬਾਰਿਸ਼ ਹੁੰਦੀ ਹੈ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਵੀ ਵੱਧ ਸਕਦਾ ਹੈ ਅਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਬਾਰਿਸ਼ ਕਾਫੀ ਘੱਟ ਹੈ।
ਗਰਮੀ ਦਾ ਪ੍ਰਕੋਪ: ਮੌਸਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਹਿਊਮਡਿਟੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਅੰਦਰ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਵੀ ਝੱਲਣਾ ਪੈ ਸਕਦਾ ਹੈ। ਇਸ ਨਾਲ ਚਿਪਚਿਪੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਉਹਨਾਂ ਕਿਹਾ ਕਿ ਕਿਉਂਕਿ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਹੈ ਤਾਂ ਇਵੈਪੂਰੇਸ਼ਨ ਜ਼ਿਆਦਾ ਹੁੰਦੀ ਹੈ ਇਸ ਕਰਕੇ ਹਵਾ ਚ ਨਮੀਂ ਹੋਣ ਕਰਕੇ ਗਰਮੀ ਜਿਆਦਾ ਮਹਿਸੂਸ ਹੁੰਦੀ ਹੈ ਉਹਨਾਂ ਕਿਹਾ ਕਿ ਟੈਂਪਰੇਚਰ ਕੁਝ ਵੱਧ ਸਕਦੇ ਹਨ। ਮੌਜੂਦਾ ਹਾਲਾਤਾਂ ਦੇ ਵਿੱਚ ਰਾਤ ਦਾ ਟੈਂਪਰੇਚਰ 23 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ।
- ਸਾਂਸਦ ਚਰਨਜੀਤ ਚੰਨੀ ਨੂੰ ਸਾਬਕਾ ਸਾਂਸਦ ਸੁਸ਼ੀਲ ਰਿੰਕੂ ਨੇ ਭੇਜਿਆ ਮਾਣਹਾਨੀ ਨੋਟਿਸ, ਕਿਹਾ- ਚੰਨੀ ਵੱਲੋਂ ਲੋਕਾਂ 'ਚ ਮੇਰਾ ਕੀਤਾ ਜਾ ਰਿਹਾ ਅਕਸ ਖ਼ਰਾਬ
- ਅਗਨੀਵੀਰ ਸ਼ਹੀਦ ਅਜੇ ਕੁਮਾਰ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਵੱਲੋਂ ਆਰਥਿਕ ਮਦਦ, ਪਿਛਲੇ ਦਿਨੀ ਬਣਿਆ ਸੀ ਵੱਡਾ ਮੁੱਦਾ, ਵਿਰੋਧੀ ਪਾਰਟੀਆਂ ਨੇ ਚੁੱਕੇ ਸੀ ਸਵਾਲ -
- ਗਰਮੀ ਤੋਂ ਰਾਹਤ ਲੈਣ ਦੇ ਤਰੀਕੇ ਦੀ ਲੋਕਾਂ ਨੂੰ ਆਈ ਸੋਝੀ, ਚੰਗਾ ਸੁਨੇਹਾ ਦਿੰਦਿਆਂ ਕਰ ਰਹੇ ਵਿਲੱਖਣ ਸੇਵਾ - Amritsar News
ਕਿਸਾਨਾਂ ਨੂੰ ਸਲਾਹ: ਜਦੋਂ ਕਿ ਦਿਨ ਦਾ ਟੈਂਪਰੇਚਰ ਲਗਭਗ 32 ਤੋ 33 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ। ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਜੋ ਹੇਠਲੇ ਇਲਾਕਿਆਂ ਦੇ ਵਿੱਚ ਕਿਸਾਨ ਰਹਿੰਦੇ ਹਨ ਉਹ ਆਪਣੀ ਫਸਲਾਂ ਦੇ ਵਿੱਚ ਪਾਣੀ ਨਾ ਜਿਆਦਾ ਇਕੱਠਾ ਹੋਣ ਦੇ ਕਿਉਂਕਿ ਇਸੇ ਕਰਕੇ ਝੋਨੇ ਦੀ ਫਸਲ ਪੀਲੀ ਹੋ ਰਹੀ ਹੈ। ਉਹਨਾਂ ਕਿਹਾ ਕਿ ਉੱਥੇ ਹੀ ਕੁਝ ਹੋਰ ਫਸਲਾਂ ਤੇ ਵੀ ਅਜਿਹੇ ਬਿਮਾਰੀ ਵੇਖਣ ਨੂੰ ਮਿਲ ਰਹੀ ਹੈ ਪਰ ਇਹ ਫਸਲਾਂ ਦੇ ਵਿੱਚ ਪਾਣੀ ਜਿਆਦਾ ਦੇਰ ਖੜਾ ਹੋਣ ਕਰਕੇ ਹੋ ਰਿਹਾ ਹੈ ਉਹਨਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਪਾਣੀ ਜਰੂਰ ਕੱਢ ਲੈਣ ਕਿਉਂਕਿ ਪਾਣੀ ਖੜਾ ਰਹਿਣ ਕਰਕੇ ਫਸਲ ਦਾ ਨੁਕਸਾਨ ਹੁੰਦਾ ਹੈ।