ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਵਿੱਚ ਬੀਤੇ ਦਿਣੀ ਰਾਤ ਕਰੀਬ 10 ਵਜੇ ਇੱਕ ਰੈਸਟੋਰੈਂਟ ਵਿੱਚ ਹਥਿਆਰਾਂ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ ਮੁਲਜ਼ਮਾਂ ਨੂੰ ਜੰਡਿਆਲਾ ਗੁਰੂ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ 48 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਲੁੱਟ ਖੋਹ ਸਮੇਂ ਵਰਤੇ ਗਏ ਦੋ ਪਿਸਤੌਲ ਅਤੇ 32000 ਦੀ ਨਗਦੀ ਵੀ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਰਿਕਵਰ ਕੀਤੀ ਗਈ ਹੈ।
ਹੈਲੋ ਫੂਡ ਨਾਮ ਦੇ ਰੈਸਟੋਰੈਂਟ ਦੀ ਹੋਈ ਲੁੱਟ: ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਹੈਲੋ ਫੂਡ ਨਾਮ ਦੇ ਰੈਸਟੋਰੈਂਟ ਉੱਤੇ ਅਣਪਛਾਤੇ ਬਾਈਕਸਵਾਰਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਹਿਊਮਨ ਅਤੇ ਸਾਈਬਰ ਸੈਲ ਦੀ ਮਦਦ ਦੇ ਨਾਲ ਕੰਮ ਕਰਦੇ ਹੋਏ ਪੁਲਿਸ ਟੀਮ ਵੱਲੋਂ ਮਹਿਜ਼ 48 ਘੰਟਿਆਂ ਦੌਰਾਨ ਕਥਿਤ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਰੈਸਟੋਰੈਂਟ 'ਤੇ ਕੰਮ ਕਰਦੇ ਮੁਲਾਜ਼ਮਾਂ ਨੇ ਹੀ ਕੀਤੀ ਲੁੱਟ: ਉਹਨਾਂ ਦੱਸਿਆ ਕਿ ਇਸ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੇ ਵਿੱਚੋਂ ਦੋ ਉਹ ਮੁਲਜ਼ਮ ਹਨ ਜੋ ਇਸ ਰੈਸਟੋਰੈਂਟ 'ਤੇ ਕੰਮ ਕਰਦੇ ਹਨ ਅਤੇ ਉਹ ਚੰਗੇ ਤਰੀਕੇ ਨਾਲ ਰੈਸਟੋਰੈਂਟ ਦੀ ਸੇਲ ਅਤੇ ਹੋਰ ਕਾਫੀ ਕੁਝ ਜਾਣਦੇ ਸਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਬੇਹੱਦ ਬਰੀਕੀ ਨਾਲ ਇਸ ਮਾਮਲੇ ਦੇ ਵਿੱਚ ਕੰਮ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
- ਆਖਿਰ ਪੰਜਾਬ ਵਿੱਚ ਕਿਉਂ ਆ ਰਹੇ ਨੇ ਵਾਰ-ਵਾਰ ਹੜ੍ਹ, ਪੀਏਯੂ ਨੇ ਕੀਤੀ ਰਿਸਰਚ, ਵੇਖੋ ਇਸ ਰਿਪੋਰਟ ਵਿੱਚ ਹੋਏ ਵੱਡੇ ਖੁਲਾਸੇ - Research on floods
- ਮੱਖ ਮੰਤਰੀ ਮਾਨ ਨੂੰ ਮਿਲੇ ਹਿੰਦੂ ਗੁਰੂ, ਖੰਨਾ ਮੰਦਿਰ 'ਚ ਚੋਰੀ ਦਾ ਮਸਲਾ ਸੁਲਝਾਉਣ ਲਈ ਕੀਤਾ ਖਾਸ ਧੰਨਵਾਦ - Hindu guru met CM Mann
- ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਨੀਂਹ ਪੱਥਰ ਤੋੜਨ ਦਾ ਮਾਮਲਾ, ਕਾਂਗਰਸ ਨੇ ਕਾਰਵਾਈ ਨੂੰ ਦੱਸਿਆ ਡਰਾਮਾ ਤਾਂ ਭਾਜਪਾ ਨੇ ਗੋਗੀ ਨੂੰ ਆਖਿਆ ਕ੍ਰਾਂਤੀਕਾਰੀ - BJP Congress on Gogi
ਉਹਨਾਂ ਦੱਸਿਆ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਬੀਤੇ ਸਮੇਂ ਦੌਰਾਨ ਇਹਨਾਂ ਵੱਲੋਂ ਹੋਰ ਵੀ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ ਜਾਂ ਨਹੀਂ ਇਸ ਦੇ ਨਾਲ ਹੀ ਉਕਤ ਹਥਿਆਰ ਉਹਨਾਂ ਨੂੰ ਕਿੱਥੋਂ ਮੁਹਈਆ ਹੋਇਆ ਹਨ, ਇਸ ਬਾਰੇ ਵੀ ਪੁਲਿਸ ਵੱਲੋਂ ਜਾਣਕਾਰੀ ਹਾਸਿਲ ਕੀਤੀ ਜਾ ਰਹੀ। ਉਹਨਾਂ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਦੌਰਾਨੇ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।