ਮਾਨਸਾ : ਪੰਜਾਬ ਵਿੱਚ ਨਸ਼ੇ ਦੇ ਖਾਤਮੇ ਦੇ ਮੁੱਦੇ ਨੂੰ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵਿਆਂ ਦੀ ਲਗਾਤਾਰ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ। ਕਿਉਂਕਿ ਪੰਜਾਬ ਵਿੱਚ ਅੱਜ ਵੀ ਨਸ਼ਾ ਇੰਨਾ ਜਿਆਦਾ ਫੈਲ ਚੁੱਕਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਬੇਵਸ ਦਿਖਾਈ ਦੇ ਰਿਹਾ ਜਿਸ ਤੋਂ ਦੁਖੀ ਹੋ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੀਆਂ ਔਰਤਾਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੀਆਂ ਅੱਖਾਂ ਦੇ ਹੰਜੂ ਬਹਾਉਂਦੇ ਹੋਏ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਦੇ ਲਈ ਕੋਈ ਸਖਤ ਤੋਂ ਸਖਤ ਕਦਮ ਉਠਾਏ ਜਾਣ।
ਨਸ਼ੇ ਖਿਲਾਫ ਚੁੱਕੀ ਆਵਾਜ਼
ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੀਆਂ ਔਰਤਾਂ ਵੱਲੋਂ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਨਸ਼ੇ ਦੇ ਕਾਰਨ ਹਰ ਘਰ ਵਿੱਚ ਲੜਾਈ ਝਗੜਾ ਅਤੇ ਮਾਰ ਕੁੱਟ ਹੋ ਰਹੀ ਹੈ ਮਹਿਲਾਵਾਂ ਨੇ ਅੱਖਾਂ ਦੇ ਹੰਜੂ ਬਹਾਉਂਦੇ ਹੋਏ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਆ ਚੁੱਕੇ ਹਨ ਕਿਉਂਕਿ ਆਸ ਪਾਸ ਦੇ ਪਿੰਡਾਂ ਵਿੱਚ ਨਸ਼ੇ ਦੀ ਬਿਕਰੀ ਹੋ ਰਹੀ ਹੈ। ਜਿਸ ਕਾਰਨ ਉਹਨਾਂ ਦੇ ਪਿੰਡ ਵਿੱਚ ਵੀ ਨਸ਼ਾ ਵੇਚਣ ਦੇ ਲਈ ਲੋਕ ਸ਼ਰੇਆਮ ਘੁੰਮ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਨੂੰ ਬੰਦ ਕਰਨ ਦੇ ਦਾਅਵੇ ਕੀਤੇ ਜਾਂਦੇ ਸਨ ਪਰ ਸਰਕਾਰ ਦੀ ਨਸ਼ੇ ਨੂੰ ਬੰਦ ਕਰਨ ਦੇ ਵਿੱਚ ਅਸਫਲ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਨਸ਼ਾ ਇੰਨਾ ਜਿਆਦਾ ਵੱਧ ਗਿਆ, ਕਿ ਨਸ਼ੇ ਨੂੰ ਬੰਦ ਕਰਨ ਦੇ ਲਈ ਵੀ ਸਰਕਾਰ ਅਸਫਲ ਹੋ ਗਈ ਹੈ ।
- ਬਠਿੰਡਾ 'ਚ ਸ਼ਰਾਰਤੀ ਅਨਸਰਾਂ ਨੇ ਰੇਲਵੇ ਟਰੈਕ 'ਤੇ ਵਿਛਾਏ ਸਰੀਏ, ਡਰਾਈਵਰ ਦੀ ਮੁਸਤੈਦੀ ਨਾਲ ਟਲਿਆ ਵੱਡਾ ਹਾਦਸਾ - Bathinda Railway Track News
- ਐਮਪੀ ਅੰਮ੍ਰਿਤਪਾਲ ਤੋਂ ਸੀਐਮ ਮਾਨ ਨੂੰ ਜਾਨ ਦਾ ਖ਼ਤਰਾ, ਪੰਜਾਬ ਸਰਕਾਰ ਦਾ ਹਾਈਕੋਰਟ 'ਚ ਦਾਅਵਾ, ਕੀਤੇ ਵੱਡੇ ਖੁਲਾਸੇ... - CM MANN vs Amritpal singh
- ਰਾਤੋ ਰਾਤ ਪੁਲਿਸ ਛਾਉਣੀ ਵਿੱਚ ਬਦਲਿਆ ਤਲਵੰਡੀ ਸਾਬੋ ਦਾ ਇਹ ਪਿੰਡ, ਗੈਸ ਪਾਈਪ ਪਾਉਣ ਨੂੰ ਲੈਕੇ ਆਹਮੋ-ਸਾਹਮਣੇ ਕਿਸਾਨ ਤੇ ਪ੍ਰਸ਼ਾਸਨ - farmers and administration clashed
ਨੌਜਵਾਨਾਂ ਦੀਆਂ ਅਰਥੀਆਂ ਉੱਠ ਰਹੀਆਂ
ਉਹਨਾਂ ਕਿਹਾ ਕਿ ਪੰਜਾਬ ਦੇ ਹਰ ਘਰ ਵਿੱਚ ਨਸ਼ੇ ਦੇ ਕਾਰਨ ਨੌਜਵਾਨਾਂ ਦੀਆਂ ਅਰਥੀਆਂ ਉੱਠ ਰਹੀਆਂ ਹਨ ਉਹਨਾਂ ਕਿਹਾ ਕਿ ਪਿੰਡਾਂ ਵਿੱਚ ਛੋਟੇ ਛੋਟੇ ਬੱਚੇ ਨਸ਼ੇ ਦੀ ਬਿਕਰੀ ਕਰ ਰਹੇ ਹਨ ਪਰ ਇਸ ਨੂੰ ਰੋਕਣ ਦੇ ਲਈ ਕੋਈ ਵੀ ਕਦਮ ਨਹੀਂ ਉਠਾਏ ਜਾ ਰਹੇ ਉਹਨਾਂ ਕਿਹਾ ਕਿ ਬਹੁਤ ਵਾਰ ਪੁਲਿਸ ਕੋਲ ਵੀ ਨਸ਼ੇ ਦੀ ਬਿਕਰੀ ਹੋਣ ਦੇ ਸੰਬੰਧ ਵਿੱਚ ਸ਼ਿਕਾਇਤਾਂ ਦਿੱਤੀਆਂ ਹਨ ਪਰ ਪੁਲਿਸ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਹੁਣ ਪਿੰਡ ਵਾਸੀ ਇਕੱਠੇ ਹੋ ਕੇ ਮਾਨਸਾ ਦੇ ਐਸਐਸਪੀ ਨੂੰ ਮਿਲੇ ਹਨ ਅਤੇ ਉਹਨਾਂ ਤੋਂ ਨਸ਼ੇ ਨੂੰ ਬੰਦ ਕਰਨ ਦੀ ਅਪੀਲ ਕੀਤੀ।