ਪਟਿਆਲਾ: ਪਟਿਆਲਾ ਦੇ ਅੰਨਦ ਨਗਰ ਇਲਾਕੇ ਵਿੱਚ ਰਹਿਣ ਵਾਲੀ ਇੱਕ ਮਹਿਲਾ ਨੀਸ਼ਾ ਨੇ ਖੁਦਕੁਸ਼ੀ ਕਰ ਲਈ ਹੈ। ਉਸ ਦਾ ਕਾਰਨ ਇਹ ਹੈ ਕਿ ਉਸ ਨੇ ਇੱਕ ਪ੍ਰਾਈਵੇਟ ਬੰਦੇ ਤੋਂ 70 ਹਜਾਰ ਦਾ ਲੋਨ ਲਿਆ ਸੀ ਪਰ ਉਸ ਫਾਈਨੈਂਸਰ ਨੇ ਵਿਆਜ ਲਾ ਕੇ ਰਕਮ ਦੁਗਣੀ ਕਰਕੇ 5 ਲੱਖ ਦੇ ਕਰੀਬ ਖੜੀ ਕਰ ਦਿੱਤੀ ਸੀ। ਜਿਸ ਤੋਂ ਦੁਖੀ ਹੋ ਕੇ ਮਹਿਲਾ ਨੀਸ਼ਾ ਰਾਣੀ ਨੇ ਸਿੱਧੂਵਾਲ ਪਿੰਡ ਵਿੱਚ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਮ੍ਰਿਤਕ ਦੇ ਪਤੀ ਦੇ ਬਿਆਨ: ਮ੍ਰਿਤਕ ਨੀਸ਼ਾ ਰਾਣੀ ਦੇ ਪਤੀ ਦੇ ਬਿਆਨਾਂ ਮੁਤਾਬਿਕ ਉਹ ਪਟਿਆਲਾ ਕੋ ਓਪਰੋਟਿਵ ਬੈਂਕ ਵਿੱਚ ਕੰਮ ਕਰਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਬੱਚਾ ਅਪਾਹਿਜ ਹੈ। ਉਸ ਨੇ ਅਪਾਹਿਜ ਬੇਟੇ ਦੇ ਇਲਾਜ ਲਈ ਫਾਈਨੈਂਸਰ ਤੋਂ ਕੁਝ ਪੈਸਿਆ ਦਾ ਲੋਨ ਲਿਆ ਸੀ। ਫਾਈਨੈਂਸਰ ਵੱਲੋਂ ਦਿੱਤੇ ਲੋਨ ਦਾ ਵਿਆਜ ਜਿਆਦਾ ਦੱਸਿਆ ਜਾ ਰਿਹਾ ਸੀ। ਮਹਿਲਾ ਵੱਲੋਂ ਜਲਦੀ ਪੈਸੇ ਨਾ ਦੇਣ ਤੇ ਫਾਈਨੈਂਸਰ ਸੰਜੂ ਤੇ ਉਸ ਦੇ ਨਾਲ ਕੁਝ ਹੋਰ ਬੰਦੇ ਸਨ, ਜੋ ਮਹਿਲਾ ਨੂੰ ਗਲਤ ਕੰਮ ਤੇ ਮਜ਼ਬੂਰ ਕਰ ਰਹੇ ਸਨ। ਜਿਸ ਦੇ ਡਰ ਕਾਰਨ ਮਹਿਲਾ ਨੀਸ਼ਾ ਰਾਣੀ ਨੇ ਖੁਦਕਸ਼ੀ ਕਰ ਲਈ ਹੈ।
ਪੁਲਿਸ ਵੱਲੋਂ ਕੀਤੀ ਕਾਰਵਾਈ: ਨੀਸ਼ਾ ਰਾਣੀ ਦੇ ਪਤੀ ਦੇ ਬਿਆਨਾਂ ਮਤਾਬਿਕ ਪੁਲਿਸ ਨੇ ਫਾਈਨੈਂਸਰ ਸੰਜੂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਉਨ੍ਹਾਂ ਨੇ ਇਨਸਾਫ਼ ਦੀ ਮੰਗ ਵੀ ਕੀਤੀ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਗ੍ਰਿਫ਼ਤਾਰੀ ਨਹੀਂ ਕਰੀ।
- ਹੋਲੀ ਮੌਕੇ ਸ਼ਰਾਰਤੀ ਅਨਸਰਾਂ ਨੂੰ ਲੈਕੇ ਪੁਲਿਸ ਦੀ ਸਖਤੀ, ਸ਼ਰਾਬ ਪੀਕੇ ਗੱਡੀਆਂ ਚਲਾਉਣ ਵਾਲਿਆਂ ਦੇ ਕੱਟੇ ਚਲਾਨ - police are strict about mischievous
- ਤਿੰਨ ਮਹੀਨੇ ਪਹਿਲਾ ਕੈਨੇਡਾ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਆਖਰੀ ਵਾਰ ਵੇਖਣ ਨੂੰ ਤਰਸ ਰਹੇ ਮਾਪੇ - terrible accident in Canada
- ਚਾਰ ਦਿਨਾਂ ਬਾਅਦ ਖੁੱਲ੍ਹੀ ਸਰਕਾਰ ਦੀ ਜਾਗ, ਸੰਗਰੂਰ ਪੀੜਤ ਪਰਿਵਾਰਾਂ ਨੂੰ ਮਿਲਣ ਪੁੱਜੇ ਮੁੱਖ ਮੰਤਰੀ ਮਾਨ - Sangrur Hootch Tragedy Update