ETV Bharat / state

ਲੁਧਿਆਣਾ ਦੀ ਇਮੀਗ੍ਰੇਸ਼ਨ ਕੰਪਨੀ ਤੋਂ ਠੱਗੀ ਦੇ ਮਾਮਲੇ 'ਚ ਸਾਲ ਤੋਂ ਨਹੀਂ ਮਿਲਿਆ ਇਨਸਾਫ,ਪਰੇਸ਼ਾਨ ਪਤੀ ਪਤਨੀ ਨੇ ਇੰਝ ਜਤਾਇਆ ਰੋਸ - ludhiana imigration froud

author img

By ETV Bharat Punjabi Team

Published : Aug 12, 2024, 4:44 PM IST

Ludhiana immigration fraud : ਲੁਧਿਆਣਾ ਦੇ ਪਤੀ ਪਤਨੀ ਤੋਂ ਵਿਦੇਸ਼ ਭੇਜਨ ਦੇ ਨਾਮ 'ਤੇ ਟ੍ਰੈਵਲ ਏਜੰਟ ਵੱਲੋਂ 10 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਤੋਂ ਬਾਅਦ ਪੀੜਤ ਪਰਿਵਾਰ ਨੇ ਟੈਂਕੀ 'ਤੇ ਚੜ੍ਹ ਕੇ ਇਨਸਾਫ ਮੰਗਿਆ। ਪੀੜਤਾਂ ਦੇ ਪਰਿਵਾਰਕਿ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਉਹਨਾਂ ਨੇ ਅੱਕ ਕੇ ਇਹ ਕਦਮ ਚੁੱਕਿਆ ਹੈ।

The victim of fraud from Ludhiana's immigration company, the husband and wife protested by climbing on the tank
ਲੁਧਿਆਣਾ ਦੀ ਇਮੀਗ੍ਰੇਸ਼ਨ ਕੰਪਨੀ ਤੋਂ ਠੱਗੀ ਦੇ ਮਾਮਲੇ 'ਚ ਸਾਲ ਤੋਂ ਨਹੀਂ ਮਿਲਿਆ ਇਨਸਾਫ,ਪਰੇਸ਼ਾਨ ਪਤੀ ਪਤਨੀ ਨੇ ਇੰਝ ਜਤਾਇਆ ਰੋਸ (ਲੁਧਿਆਣਾ ਪੱਤਰਕਾਰ)

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਇਸ਼ਮੀਤ ਚੌਂਕ ਨੇੜੇ ਪਾਣੀ ਦੀ ਟੈਂਕੀ 'ਤੇ ਅੱਜ ਇੱਕ ਪਤੀ ਪਤਨੀ ਚੜ੍ਹ ਗਏ। ਜਿਨਾਂ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਫਰਵਰੀ ਮਹੀਨੇ ਦੇ ਵਿੱਚ 10 ਲੱਖ ਰੁਪਿਆ ਉਹਨਾਂ ਨੇ ਗਲੋਬਲ ਇਮੀਗ੍ਰੇਸ਼ਨ ਕੰਪਨੀ ਨੂੰ ਵੀਜ਼ਾ ਲਵਾਉਣ ਦੇ ਨਾਂ ਤੇ ਦਿੱਤੇ ਸਨ ਪਰ ਉਹਨਾਂ ਨੇ ਨਾਂ ਹੀ ਵੀਜ਼ਾ ਲਗਵਾਇਆ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ। ਜਦੋਂ ਕਿ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਤੋਂ ਵੀਜ਼ਾ ਲੱਗਣ ਤੋਂ ਪਹਿਲਾਂ ਪੈਸੇ ਨਹੀਂ ਲਏ ਜਾਣਗੇ ਪਰ ਫਾਈਲ ਲਾਉਂਦਿਆਂ ਹੀ ਉਹਨਾਂ ਨੇ 10 ਲੱਖ ਰੁਪਏ ਦੀ ਮੰਗ ਕੀਤੀ। ਜਿਸ 'ਤੇ ਪਰਿਵਾਰ ਨੇ ਹਫਤੇ ਦੇ ਅੰਦਰ ਹੀ 10 ਲੱਖ ਰੁਪਏ ਏਜੰਟ ਨੂੰ ਦੇ ਦਿੱਤੇ ਪਰ ਬਦਲੇ 'ਚ ਉਹਨਾਂ ਨੂੰ ਧੌਖਾ ਮਿਲਿਆ।

ਲੁਧਿਆਣਾ ਦੀ ਇਮੀਗ੍ਰੇਸ਼ਨ ਕੰਪਨੀ ਤੋਂ ਠੱਗੀ ਦੇ ਮਾਮਲੇ 'ਚ ਸਾਲ ਤੋਂ ਨਹੀਂ ਮਿਲਿਆ ਇਨਸਾਫ (ਲੁਧਿਆਣਾ ਪੱਤਰਕਾਰ)

ਮੁੱਖ ਮੰਤਰੀ ਪੰਜਾਬ ਦੇ ਜ਼ਿਲ੍ਹੇ ਦਾ ਰਹਿਣ ਵਾਲੇ ਪੀੜਤ: ਦੱਸਣਯੋਗ ਹੈ ਕਿ ਪੀੜਿਤ ਪਰਿਵਾਰ ਮੁੱਖ ਮੰਤਰੀ ਪੰਜਾਬ ਦੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ । ਪੁਲਿਸ ਨੇ ਐਸਐਚਓ ਸੰਗਰੂਰ ਨੂੰ ਸ਼ਿਕਾਇਤ ਮਾਰਕ ਕੀਤੀ ਪਰ ਇਸ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਤਾਂ ਉਹਨਾਂ ਨੇ ਮਜਬੂਰੀ ਵੱਸ ਅੱਜ ਗਲੋਬਲ ਇਮੀਗ੍ਰੇਸ਼ਨ ਕੰਪਨੀ ਦੇ ਸਾਹਮਣੇ ਆ ਕੇ ਟੈਂਕੀ 'ਤੇ ਚੜ ਗਏ ਅਤੇ ਇਨਸਾਫ ਦੀ ਮੰਗ ਕੀਤੀ ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਵੀ ਪਹੁੰਚ ਗਈ।

ਮੌਕੇ 'ਤੇ ਪਹੁੰਚੀ ਪੁਲਿਸ: ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਟੈਂਕੀ ਤੇ ਬੈਠੇ ਰਹਾਂਗੇ। ਜਦੋਂ ਕਿ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ। ਉਹਨਾਂ ਨੂੰ ਹੇਠਾਂ ਆਉਣ ਲਈ ਕਿਹਾ ਗਿਆ ਹੈ ਫੋਨ 'ਤੇ ਵੀ ਗੱਲਬਾਤ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਕੰਪਨੀ ਨੇ ਸਾਡੇ ਨਾਲ ਧੋਖਾ ਕੀਤਾ ਹੈ ਜਦੋਂ ਕਿ ਇਹਨਾਂ ਦੇ ਬਾਹਰ ਬਾਉਂਸਰ ਤੈਨਾਤ ਕੀਤੇ ਗਏ ਹਨ, ਜੋ ਕਿਸੇ ਨੂੰ ਅੰਦਰ ਜਾਣ ਨਹੀਂ ਦਿੰਦੇ। ਉਹਨਾਂ ਕਿਹਾ ਕਿ ਸਾਡੇ ਨਾਲ ਉਹ ਗੱਲ ਵੀ ਨਹੀਂ ਕਰ ਰਹੇ ਅਤੇ ਲਗਾਤਾਰ ਉਹ ਗੇੜੇ ਮਾਰ ਰਹੇ ਹਨ ਜਦੋਂ ਕੋਈ ਹੱਲ ਨਹੀਂ ਹੋਇਆ ਤਾਂ ਮਜਬੂਰੀ ਵੱਸ ਅੱਜ ਉਹਨਾਂ ਦਾ ਬੇਟਾ ਅਤੇ ਨੂੰਹ ਟੈਂਕੀ ਤੇ ਚੜੇ ਹਨ ਅਤੇ ਹੁਣ ਜਦੋਂ ਤੱਕ ਉਹਨਾਂ ਦਾ 10 ਲੱਖ ਰੁਪਏ ਨਹੀਂ ਪਾਇਆ ਜਾਂਦਾ ਉਹ ਟੈਂਕੀ ਤੇ ਚੜੇ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.