ਫਿਰੋਜਪੁਰ: ਬੀਤੇ ਲੰਬੇ ਸਮੇਂ ਤੋਂ ਬੰਦ ਪਏ ਫਰੀਦਕੋਟ ਸ਼ਹਿਰ ਦੇ ਵੱਖ ਵੱਖ ਵਿਕਾਸ ਕਾਰਜ ਹੁਣ ਜਲਦ ਹੀ ਨੇਪਰੇ ਚੜ੍ਹਣਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਫਰੀਦਕੋਟ ਤੋਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤੇ। ਵਿਧਾਇਕ ਸੇਖੋਂ ਫਰੀਦਕੋਟ ਦੇ ਫਿਰੋਜਪੁਰ ਰੋਡ ਨੂੰ ਅਰਾਈਆਂ ਵਾਲਾ ਰੋਡ ਨਾਲ ਜੋੜਦੀ ਪ੍ਰਮੁੱਖ ਲਿੰਕ ਸੜਕ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਪਹੁੰਚੇ ਸਨ। ਜਿਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਉਲਝਾਏ ਗਏ ਮਸਲਿਆਂ ਨੂੰ ਹੱਲ ਕਰਨ ਵਿਚ ਕਾਫੀ ਸਮਾਂ ਲੱਗਾ, ਅਤੇ ਹੁਣ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
- ਆਂਧਰਾ ਪ੍ਰਦੇਸ਼ 'ਚ ਭਾਰੀ ਮੀਂਹ, ਜ਼ਮੀਨ ਖਿਸਕਣ ਕਾਰਨ 4 ਲੋਕਾਂ ਦੀ ਮੌਤ, ਓਡੀਸ਼ਾ ਦੇ ਕਈ ਜ਼ਿਲਿਆਂ 'ਚ ਰੈੱਡ ਅਲਰਟ ਜਾਰੀ - Heavy Rainfall In Andhra Pradesh
- ਅਮਿਤ ਸ਼ਾਹ ਨੇ ਕਿਹਾ- ਲੋਕ ਸਭਾ ਚੋਣਾਂ ਵਿੱਚ ਕੀਤੀਆਂ ਗਲਤੀਆਂ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ - Maharashtra Assembly Election
- ਡੇਰਾ ਬਿਆਸ ਦੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ, ਰੇਲਵੇ ਨੇ ਸ਼ੁਰੂ ਕੀਤੀਆਂ ਦੋ ਸਪੈਸ਼ਲ ਰੇਲਾਂ, ਜਾਣੋ ਕਿਹੜੇ-ਕਿਹੜੇ ਰੂਟ 'ਤੇ ਚੱਲਣੀਆਂ ਰੇਲਾਂ? - dera beas special trains start
ਜਲਦ ਪੂਰੇ ਹੋਣਗੇ ਵਿਕਾਸ ਕਾਰਜ : ਇਸ ਮੌਕੇ ਉਹਨਾਂ ਕਿਹਾ ਕਿ ਇਹ ਰੋਡ ਬਣਨ ਨਾਲ ਇਕਲੇ ਗੁਰੂ ਨਾਨਕ ਕਲੋਨੀ ਜਾਂ ਭਾਨ ਸਿੰਘ ਕਲੋਨੀ ਦੇ ਲੋਕਾਂ ਨੂੰ ਫਾਇਦਾ ਨਹੀਂ ਹੋਵੇਗਾ, ਸਗੋਂ ਇਸ ਗਲੀ ਦੇ ਬਣਨ ਨਾਲ ਅਨਾਜ ਮੰਡੀ , ਸਬਜ਼ੀ ਮੰਡੀ, ਫਿਰੋਜਪੁਰ ਰੋਡ, ਰੇਲਵੇ ਸਟੇਸ਼ਨ ਆਦਿ ਨੂੰ ਜਾਣ ਲਈ ਸ਼ਾਰਟ ਕੱਟ ਰਾਸਤਾ ਹੋਣ ਕਾਰਨ ਲੋਕਾਂ ਨੂੰ ਕਾਫੀ ਲਾਭ ਮਿਲੇਗਾ।
ਉਹਨਾਂ ਕਿਹਾ ਕਿ ਇਸ ਗਲੀ ਨੂੰ ਮੁਕੰਮਲ ਕਰਨ ਲਈ ਕਰੀਬ 60 ਲੱਖ ਤੋਂ ਵੱਧ ਦੀ ਲਾਗਤ ਆਵੇਗੀ। ਉਹਨਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਫਰੀਦਕੋਟ ਸ਼ਹਿਰ ਦੇ ਬਾਕੀ ਅਧੂਰੇ ਪਏ ਵਿਕਾਸ ਕਾਰਜ ਵੀ ਜਲਦ ਹੀ ਪੂਰੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਲਗਾਤਾਰ ਹੀਲੇ ਕਰ ਰਹੀ ਹੈ ਅਤੇ ਵਿਧਾਇਕਾਂ ਵੱਲੋਂ ਵੀ ਪੂਰੀ ਤਰ੍ਹਾਂ ਆਪਣੀ ਵਾਹ ਲਾਈ ਜਾ ਰਹੀ ਹੈ ਕਿ ਲੋਕ ਬਣਦੀਆਂ ਸਹੂਲਤਾਂ ਲੈ ਸਕਣ।