ਮਾਨਸਾ: ਰੱਖੜੀ ਦੇ ਤਿਉਹਾਰ ਮੌਕੇ ਜਿੱਥੇ ਭੈਣਾਂ ਆਪਣੇ ਭਰਾ ਦੇ ਗੁੱਟ ਉੱਤੇ ਰੱਖੜੀ ਸਜਾ ਕੇ ਉਸਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਨੇ ਉੱਥੇ ਹੀ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੜੀ ਮੌਕੇ ਭੈਣਾਂ ਅਤੇ ਭਰਾਵਾਂ ਦਾ ਆਪਸੀ ਮਿਲਾਪ ਕਰਵਾਇਆ ਗਿਆ। ਜਿੱਥੇ ਭੈਣਾਂ ਨੇ ਆਪਣੇ ਭਰਾ ਦੇ ਗੁੱਟ ਉੱਤੇ ਰੱਖੜੀ ਸਜਾਈ।
ਕੈਦੀਆਂ ਨੂੰ ਭੈਣਾਂ ਨੇ ਬੰਨ੍ਹੀਆਂ ਰੱਖੜੀਆਂ: ਰੱਖੜੀ ਦੇ ਤਿਉਹਾਰ ਮੌਕੇ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੀਆਂ ਭੈਣਾਂ ਵੱਲੋਂ ਜੇਲ੍ਹ ਵਿੱਚ ਪਹੁੰਚ ਕੇ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਸਜਾਈ ਗਈ ਅਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ ਗਈ। ਇਸ ਦੌਰਾਨ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੇ ਦੱਸਿਆ ਕਿ ਰੱਖੜੀ ਮੌਕੇ ਪੰਜਾਬ ਸਰਕਾਰ ਨੇ ਉਪਰਾਲਾ ਕਰਦਿਆਂ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਉਹਨਾਂ ਦੀਆਂ ਭੈਣਾਂ ਦੇ ਨਾਲ ਮਿਲਾ ਕੇ ਰੱਖੜੀ ਦਾ ਤਿਉਹਾਰ ਮਨਾਇਆ।
- ਲੁਧਿਆਣਾ ਦੇ ਵਿੱਚ ਨਗਰ ਨਿਗਮ ਦੇ ਦਫ਼ਤਰ ਨੇੜੇ ਚੱਲੀਆਂ ਗੋਲੀਆਂ, ਵਾਲ-ਵਾਲ ਬਚਿਆ ਨੌਜਵਾਨ, ਮੌਕੇ ਦੀ ਵੀਡੀਓ ਆਈ ਸਾਹਮਣੇ - Breaking news
- 30 ਅਗਸਤ ਨੂੰ ਜਾਣਾ ਸੀ ਨਿਊਜ਼ੀਲੈਂਡ, ਵੀਜ਼ਾ ਲੱਗਣ ਦੀ ਖੁਸ਼ੀ 'ਚ ਮੱਥਾ ਟੇਕਣ ਜਾ ਰਿਹਾ ਸੀ ਨੌਜਵਾਨ, ਹੋਇਆ ਕੁਝ ਅਜਿਹਾ ਕਿ ਮਾਤਮ 'ਚ ਰੁਲ ਗਈਆਂ ਖੁਸ਼ੀਆਂ - Road accident in Amritsar
- ਜਾਣੋ ਕਿਉਂ ਮਨਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ, ਕੀ ਹੈ ਰੱਖੜੀ ਬੰਨਣ ਦਾ ਸ਼ੁੱਭ ਮਹੂਰਤ, ਪੜ੍ਹੋ ਇਸ ਨਾਲ ਜੁੜੀਆਂ ਪ੍ਰਸਿੱਧ ਕਹਾਣੀਆਂ - Raksha Bandhan 2024
ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦਾ ਭੈਣਾਂ ਨੇ ਕੀਤਾ ਧੰਨਵਾਦ: ਜੇਲ੍ਹ ਵਿੱਚ ਪਹੁੰਚ ਕੇ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਸਜਾਈ ਗਈ ਹੈ ਅਤੇ ਜੇਲ੍ਹ ਦੇ ਬਾਹਰ ਵੀ ਪ੍ਰਬੰਧ ਕੀਤਾ ਗਿਆ ਸੀ ਤਾਂ ਕਿ ਰੱਖੜੀ ਬੰਨਣ ਆਈਆਂ ਭੈਣਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਇਸ ਦੌਰਾਨ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਸਜਾ ਕੇ ਗਈਆਂ ਭੈਣਾਂ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਚੰਗਾ ਉਪਰਾਲਾ ਕੀਤਾ ਗਿਆ ਹੈ ਜਿਨ੍ਹਾਂ ਨੇ ਉਹਨਾਂ ਨੂੰ ਰੱਖੜੀ ਦੇ ਤਿਉਹਾਰ ਮੌਕੇ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਸਜਾਉਣ ਦਾ ਮੌਕਾ ਦਿੱਤਾ ਹੈ। ਭੈਣਾਂ ਮੁਤਾਬਿਕ ਉਹਨਾਂ ਨੂੰ ਰੱਖੜੀ ਦੇ ਤਿਉਹਾਰ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿਉਂਕਿ ਇਸ ਦਿਨ ਉਹ ਆਪਣੇ ਭਰਾ ਦੇ ਗੁੱਟ ਉੱਤੇ ਰੱਖੜੀ ਸਜਾਉਣਗੀਆਂ ਨਾਲ ਹੀ ਆਪਣੇ ਭਰਾ ਨੂੰ ਮਿਲ ਵੀ ਸਕਣਗੀਆਂ।