ETV Bharat / state

ਦਿਲਰੋਜ਼ ਕਤਲ ਮਾਮਲੇ 'ਚ ਹੁਣ ਭਲਕੇ ਲੁਧਿਆਣਾ ਕੋਰਟ ਵੱਲੋਂ ਸੁਣਾਈ ਜਾਵੇਗੀ ਸਜ਼ਾ, ਦੋਸ਼ੀ ਮਹਿਲਾ ਨੂੰ ਸਜ਼ਾ ਏ ਮੌਤ ਦੇਣ ਦੀ ਮੰਗ - Dilrose murder case

ਨਵੰਬਰ 2021 ਵਿੱਚ ਹੋਏ ਕਤਲ ਮਾਮਲੇ ਸਬੰਧੀ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਅੱਜ ਕਾਤਲ ਮਹਿਲਾ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਲੁਧਿਆਣਾ ਕੋਰਟ ਨੇ ਸਜ਼ਾ ਲਈ ਕੱਲ੍ਹ ਦਾ ਦਿਨ ਰਾਖਵਾਂ ਰੱਖਿਆ ਹੈ।

sentence pronounced tomorrow
ਭਲਕੇ ਲੁਧਿਆਣਾ ਕੋਰਟ ਵੱਲੋਂ ਸੁਣਾਈ ਜਾਵੇਗੀ ਸਜ਼ਾ
author img

By ETV Bharat Punjabi Team

Published : Apr 15, 2024, 6:09 PM IST

Updated : Apr 15, 2024, 6:36 PM IST

ਸਜ਼ਾ ਏ ਮੌਤ ਦੇਣ ਦੀ ਮੰਗ

ਲੁਧਿਆਣਾ: ਬਹੁ ਚਰਚਿਤ ਦਿਲਰੋਜ ਕਤਲ ਮਾਮਲੇ ਵਿੱਚ ਅੱਜ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਈ, ਪੀੜਤ ਪੱਖ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਇਸ ਵਿਸ਼ੇ ਉੱਤੇ ਬਹਿਸ ਕੀਤੀ ਅਤੇ ਦੋਸ਼ੀ ਮਹਿਲਾ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਸ ਬਾਰੇ ਬੀਤੇ ਸ਼ੁੱਕਰਵਾਰ ਅਦਾਲਤ ਨੇ ਸੋਮਵਾਰ ਨੂੰ ਸੁਣਵਾਈ ਦੀ ਗੱਲ ਕਹੀ ਸੀ ਪਰ ਅੱਜ ਉਸ ਵਿੱਚ ਕਈ ਵਿਸ਼ਿਆਂ ਉੱਤੇ ਬਹਿਸ ਕੀਤੀ ਗਈ ਹੈ। ਪੀੜਤ ਪੱਖ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਦੋਸ਼ੀ ਮਹਿਲਾ ਨੇ ਮਾਸੂਮ ਬੱਚੀ ਨੂੰ ਯੋਜਨਾਬੱਧ ਤਰੀਕੇ ਨਾਲ ਜਿਉਂਦਾ ਹੀ ਧਰਤੀ ਵਿੱਚ ਦਫਨ ਕੀਤਾ ਸੀ, ਇਸ ਲਈ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਮਾਪਿਆਂ ਨੇ ਕੀਤੀ ਫਾਂਸੀ ਦੀ ਮੰਗ: ਦਿਲਰੋਜ਼ ਦੇ ਮਾਪਿਆਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਉਹ ਆਪਣੀ ਪਿਆਰੀ ਬੱਚੀ ਤੋਂ ਬਗੈਰ ਹਰ ਰੋਜ਼ ਤੜਪ ਰਹੇ ਹਨ। ਉਨ੍ਹਾਂ ਆਪਣੇ ਵਕੀਲ ਘੁੰਮਣ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਉਹ ਇਸ ਕੇਸ ਨੂੰ ਸਫਲਤਾ ਕੰਢੇ ਲੈ ਕੇ ਆਏ ਹਨ। ਦੂਜੇ ਪਾਸੇ ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਕਿ ਕਤਲ ਦੀ ਦੋਸ਼ੀ ਮਹਿਲਾ ਨੀਲਮ ਨੂੰ ਫਾਂਸੀ ਤੋਂ ਘੱਟ ਹੋਰ ਕੋਈ ਵੀ ਸਜ਼ਾ ਨਾ ਦਿੱਤੀ ਜਾਵੇ।

ਦੋਸ਼ ਤੈਅ ਹੋਏ: ਦੱਸ ਦਈਏ ਢਾਈ ਸਾਲ ਦੀ ਦਿਲਰੋਜ਼ ਦਾ ਉਸ ਦੀ ਹੀ ਗੁਆਂਢਣ ਵੱਲੋਂ ਨਵੰਬਰ 2021 ਵਿੱਚ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਮ੍ਰਿਤਕ ਬੱਚੀ ਦਿਲਰੋਜ਼ ਆਪਣੇ ਮਾਪਿਆਂ ਦੀ ਇੱਕਲੋਤੀ ਬੇਟੀ ਸੀ ਅਤੇ ਉਸ ਦੇ ਪਿਤਾ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹਨ। ਅੱਜ ਅਦਾਲਤ ਵੱਲੋਂ ਕਾਤਲ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਕਿਸੇ ਕਾਰਨਾਂ ਕਰਕੇ ਕੱਲ ਇਹ ਫੈਸਲਾ ਸੁਣਾਇਆ ਜਾਵੇਗਾ। ਪਿਛਲੀ ਤਰੀਕ ਦੌਰਾਨ ਹੀ ਦੋਸ਼ ਤੈਅ ਕਰ ਦਿੱਤੇ ਗਏ ਸਨ। 15 ਅਪ੍ਰੈਲ ਨੂੰ ਸਜ਼ਾ ਸੁਣਾਉਣ ਦਾ ਦਿਨ ਮੁਕਰਰ ਕੀਤਾ ਗਿਆ ਸੀ। ਜੋ ਹੁਣ 16 ਅਪ੍ਰੈਲ ਹੋ ਸਕਦਾ ਹੈ।

ਇਹ ਸੀ ਕਤਲ ਦਾ ਕਾਰਣ: ਦੋਸ਼ੀ ਨੀਲਮ 2015 ਤੋਂ ਤਲਾਕਸ਼ੁਦਾ ਹੈ ਅਤੇ ਆਪਣੀਆਂ ਦੋ ਬੇਟੀਆਂ ਦੇ ਨਾਲ ਪੇਕੇ ਪਰਿਵਾਰ ਨਾਲ ਰਹਿ ਰਹੀ ਹੈ। ਕਤਲ ਤੋਂ ਪਹਿਲਾਂ ਉਸ ਦੀ ਦਿਲਰੋਜ਼ ਦੇ ਮਾਪਿਆਂ ਦੇ ਨਾਲ ਛੋਟੀ ਜਿਹੀ ਗੱਲ ਉੱਤੇ ਬਹਿਸ ਹੋਈ ਸੀ ਅਤੇ ਉਸ ਗੱਲ ਤੋਂ ਹੀ ਨਰਾਜ਼ ਹੋਕੇ ਉਸ ਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਦਿਲਰੋਜ਼ ਦਾ ਕਤਲ ਕਰ ਦਿੱਤਾ। ਨੀਲਮ ਦੇ ਪਰਿਵਾਰਿਕ ਮੈਂਬਰ ਆਪਣਾ ਘਰ ਛੱਡ ਕੇ ਕਿਤੇ ਹੋਰ ਰਹਿਣ ਲਈ ਜਾ ਰਹੇ ਸਨ ਅਤੇ ਉਹ ਆਖਰੀ ਦਿਨ ਸੀ ਜਿਸ ਦਿਨ ਉਹਨਾਂ ਨੇ ਆਪਣੇ ਘਰ ਦਾ ਬਾਕੀ ਸਮਾਨ ਚੁੱਕਣਾ ਸੀ ਅਤੇ ਆਖਰੀ ਦਿਨ ਹੀ ਦੋਸ਼ੀ ਨੀਲਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮਾਸੂਮ ਦਿਲਰੋਜ਼ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਉਸ ਨੂੰ ਜਾਨੋਂ ਮਾਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।

Last Updated : Apr 15, 2024, 6:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.