ETV Bharat / state

ਪੰਜਾਬ ਵਿਧਾਨ ਸਭਾ 'ਚ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ: ਜੰਮ ਕੇ ਵਰ੍ਹੇ ਵਿਰੋਧੀ, ਬੋਲੇ- ਡੀਜੀਪੀ ਬੋਲਿਆ ਝੂਠ, ਅਸਤੀਫਾ ਦੇਵੇ ਮੁੱਖ ਮੰਤਰੀ - Lawrence Bishnoi interview case - LAWRENCE BISHNOI INTERVIEW CASE

Lawrence Bishnoi interview case : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਅੱਜ (ਮੰਗਲਵਾਰ) ਵੀ ਜਾਰੀ ਰਿਹਾ। ਇਸ ਦੌਰਾਨ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੈਂਗਸਟਰ ਲਾਰੈਂਸ ਦਾ ਮੁੱਦਾ ਉਠਾਇਆ। ਜਿਸ ਵਿੱਚ ਪੰਜਾਬ ਡੀਜੀਪੀ ਗੌਰਵ ਯਾਦਵ ਨੂੰ ਰਿਪੋਰਟ ਸੌਪਣ ਲਈ ਕਿਹਾ ਸੀ। ਲਾਰੈਂਸ ਦੇ ਇਸ ਇੰਟਰਵਿਊ ਨੂੰ ਲੈ ਕੇ ਤੇ ਪੰਜਾਬ ਡੀਜੀਪੀ ਬਾਰੇ ਵਿਰੋਧੀਆਂ ਨੇ ਜੰਮ ਕੇ ਨਿਸ਼ਾਨੇ ਸਾਧੇ। ਪੜੋ ਪੂਰੀ ਖਬਰ...

Lawrence Bishnoi interview case
Lawrence Bishnoi interview case (Etv Bharat (ਪੱਤਰਕਾਰ, ਚੰਡੀਗੜ੍ਹ))
author img

By ETV Bharat Punjabi Team

Published : Sep 3, 2024, 2:30 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਅੱਜ (ਮੰਗਲਵਾਰ) ਨੂੰ ਵੀ ਜਾਰੀ ਰਿਹਾ। ਇਸ ਦੌਰਾਨ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੈਂਗਸਟਰ ਲਾਰੈਂਸ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਹ ਮੁੱਦਾ ਪੂਰੇ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵੀ ਇਸ ਗਿਰੋਹ ਦਾ ਹੱਥ ਹੈ। ਹੁਣ ਵਿਦੇਸ਼ਾਂ ਦੇ ਗਾਇਕਾਂ ਨੂੰ ਵੀ ਸ਼ੂਟ ਕੀਤਾ ਗਿਆ ਹੈ। ਇਕ ਰਾਸ਼ਟਰੀ ਟੀਵੀ 'ਤੇ ਇਕ ਘੰਟੇ ਲਈ ਉਸ ਦੀ ਇੰਟਰਵਿਊ ਕੀਤੀ ਗਈ। ਜਦੋਂ ਇਹ ਮੁੱਦਾ ਉਠਾਇਆ ਗਿਆ ਤਾਂ ਕਿਹਾ ਗਿਆ ਕਿ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਵਿਚ ਇੰਟਰਵਿਊ ਨਹੀਂ ਕਰਵਾਈ ਗਈ। ਫਿਰ ਸਪੈਸ਼ਲ ਡੀਜੀਪੀ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਰਿਪੋਰਟ ਸੌਂਪੀ ਸੀ।

ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਬਿਆਨ (Etv Bharat (ਪੱਤਰਕਾਰ, ਚੰਡੀਗੜ੍ਹ))

'ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦੈ'

ਲਾਰੈਂਸ ਬਿਸ਼ਨੋਈ ਇੰਟਰਵਿਊ ਨੂੰ ਲੈ ਕੇ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਹਰਪਾਲ ਚੀਮਾ ਨੇ ਕਿਹਾ ਕਿ ਇਹ ਜੋ ਲਾਰੈਂਸ ਬਿਸ਼ਨੋਈ ਦੀਆਂ ਇੰਟਵਿਊਜ ਹੋਈਆਂ ਨੇ ਇਹ ਮਾਮਲਾ ਹਾਈਕੋਰਟ ਦੇ ਅੰਡਰ ਹੈ ਤਾਂ ਵਿਧਾਇਕ ਸੁਖਵਿੰਦਰ ਸਿੰਘ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਹਾਈਕੋਰਟ ਨੇ ਤੁਹਾਨੂੰ ਕਾਰਵਾਈ ਕਰਨ ਤੋਂ ਕਦੋਂ ਰੋਕਿਆ। ਉਨ੍ਹਾਂ ਉਚ ਅਫਸਰਾਂ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਤੁਹਾਡੀਆਂ ਜੇਲ੍ਹਾਂ ਦੇ ਅੰਦਰ ਇੰਟਰਵਿਊ ਹੋ ਗਿਆ, ਤੁਹਾਡੇ ਅਫਸਰਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਤੇ ਡੀਜੀਪੀ ਨੂੰ ਵੀ ਉਨ੍ਹਾਂ ਨੇ ਸਾਫ ਕੀਤਾ ਹੈ ਕਿ ਡੀਜੀਪੀ ਨੇ ਝੂਠ ਬੋਲਿਆ ਤਾਂ ਮੇਰੇ ਹਿਸਾਬ ਨਾਲ ਕਾਰਵਾਈ ਤਾਂ ਡੀਜੀਪੀ ਉਪਰ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚਾਹੇ ਕੋਈ ਵੀ ਹੋਵੇ ਇਹ ਤਾਂ ਸਾਡਾ ਅਧਿਕਾਰ ਹੈ, ਹਾਉਸ ਦਾ ਅਧਿਕਾਰ ਹੈ ਕਿ ਕਿਸੇ ਵੀ ਅਫਸਰ ਨੂੰ ਬੁਲਾਇਆ ਜਾ ਸਕਦਾ ਹੈ, ਅਤੇ ਚਰਚਾ ਕੀਤੀ ਜਾ ਸਕਦੀ ਹੈ।

ਪਰ ਸਪੀਕਰ ਨੇ ਜਿਹੜੇ ਹੱਥ ਖੜ੍ਹੇ ਕਰ ਦਿੱਤੇ ਇੱਕ ਏਐਸਆਈ ਦੇ ਮਾਮਲੇ ਦੇ ਉੱਤੇ ਇਸ ਤੇ ਇਹ ਸਾਬਿਤ ਹੋ ਗਿਆ ਕਿ ਸਰਕਾਰ ਦੀ ਜੋ ਅਫਸਰਸਾਹੀ ਹੈ ਇਹ ਬਿਲਕੁਲ ਬੇਲਗਾਮ ਹੋ ਚੁੱਕੀ ਹੈ। ਕੋਈ ਵੀ ਇਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਚਾਹੁਣ ਤਾਂ ਕਿਹੜਾ ਮਸਲਾ ਹੱਲ ਨਹੀਂ ਹੋ ਸਕਦਾ। ਡੀਜੀਪੀ ਨੂੰ ਆਪਣੇ ਦਫਤਰ ਅੰਦਰ ਬੁਲਾ ਕੇ ਗੱਲ ਕਰ ਸਕਦੇ ਨੇ। ਇਸ ਤੋ ਅੱਗੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਇੰਨ੍ਹੇ ਗੰਭੀਰ ਮੁੱਦੇ ਹੋਣ ਤੇ ਪੰਜਾਬ ਦਾ ਮੁੱਖ ਮੰਤਰੀ ਚੁੱਪ ਹੋਵੇ, ਇਹ ਬੇਵਸੀ ਹੈ, ਹੱਥ ਖੜ੍ਹੇ ਕਰ ਦਿੱਤੇ ਪੰਜਾਬ ਸਰਕਾਰ ਨੇ ਮਤਲਬ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਨੇ। ਮੈਂ ਤੁਹਾਡੇ ਮਾਧਿਅਮ ਰਾਹੀਂ ਮੰਗ ਕਰਦਾ ਹਾਂ ਕਿ ਜਿਹੜ੍ਹੇ ਅਧਿਕਾਰੀਆਂ ਨੇ ਇੰਟਰਵਿਊ ਕਰਵਾਇਆ ਤੇ ਜਿਹੜੇ ਅਧਿਕਾਰੀਆਂ ਨੇ ਝੂਠ ਬੋਲਿਆ ਉਨ੍ਹਾਂ 'ਤੇ ਇਸ ਮਾਮਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਤੇ ਅਸਤੀਫਾ ਦੇਣਾ ਚਾਹੀਦਾ ਹੈ।

ਬੀਜੇਪੀ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਦਾ ਬਿਆਨ (Etv Bharat (ਪੱਤਰਕਾਰ, ਚੰਡੀਗੜ੍ਹ))

'ਸੁਰੱਖਿਆ ਵੱਲ ਬਿਲਕੁਲ ਨਹੀਂ ਹੈ ਪੰਜਾਬ ਸਰਕਾਰ ਦਾ ਧਿਆਨ'

ਇਸੇ ਦੌਰਾਨ ਬੀਜੇਪੀ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੋ ਵੀ ਸਰਕਾਰ ਹੁੰਦੀ ਹੈ ਉਸਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਇੱਕ ਨਾਗਰਿਕ ਨੂੰ ਸੁਰੱਖਿਅਤ ਮਹਿਸੂਸ ਕਰਵਾਵੇ ਪਰ ਅੱਜ ਫਰੂਟੀਆਂ ਮੰਗੀਆਂ ਜਾਂਦੀਆਂ ਨੇ, ਗੈਂਗਸਟਰ ਲਗਾਤਾਰ ਦਨਦਨਾਉਂਦੇ ਨੇ। ਹੁਣੇ ਹੀ ਦੋ ਤਿਨ ਦਿਨ ਪਹਿਲਾਂ ਪਠਾਨਕੋਟ ਵਿੱਚ ਇੱਕ ਵਾਰਦਾਤ ਹੋਈ ਕਿ ਇੱਕ ਬੱਚਾ ਸਕੂਲੋਂ ਆਇਆ ਤੇ ਉਹ ਅਗਵਾ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਬਰਾਮਦ ਕਰ ਲਿਆ ਗਿਆ ਜਿਸ ਦੇ ਲਈ ਪ੍ਰਾਸਾਸ਼ਨ ਦਾ ਧੰਨਵਾਦ ਵੀ ਹੈ, ਪਰ ਅਜਿਹੀਆਂ ਘਟਨਾਵਾਂ ਘਟ ਜਾਂਦੀਆਂ ਨੇ ਅਜਿਹੇ ਮੁਲਜ਼ਮ ਸਾਡੇ ਨੱਕ ਥੱਲਿਓਂ ਨਿਕਲ ਜਾਂਦੇ ਨੇ, ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਸਰਕਾਰ ਦਾ ਧਿਆਨ ਸੁਰੱਖਿਆ ਵੱਲ ਬਿਲਕੁਲ ਨਹੀਂ ਹੈ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਜੋ ਸ਼ੈਸ਼ਨ ਹੈ ਇਹ ਵੀ ਡੰਗ ਟਪਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜੋ ਮੁੱਢਲੇ ਮੁੱਦੇ ਸੀ ਜਿੰਨ੍ਹਾਂ 'ਤੇ ਚਰਚਾ ਹੋਣੀ ਚਾਹੀਦੀ ਹੈ, ਉਨ੍ਹਾਂ 'ਤੇ ਚਰਚਾ ਕਰਨ ਤੋਂ ਦੌੜ ਰਹੀ ਹੈ। ਇਸੇ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰੇਤ ਬਿਲਕੁਲ ਸਸਤੀ ਹੋਵੇਗੀ ਪਰ ਰੇਤ ਬਹੁਤ ਮਹਿੰਗੀ ਹੈ ਰੇਤ ਦਾ ਕੀ ਹਾਲ ਹੈ ਤੇ ਮਾਈਨਿੰਗ ਲਈ ਕੋਈ ਪੋਲਿਸੀ ਨਹੀਂ ਆਈ।

ਪ੍ਰਤਾਪ ਬਾਜਵਾ ਦਾ ਬਿਆਨ (Etv Bharat (ਪੱਤਰਕਾਰ, ਚੰਡੀਗੜ੍ਹ))

'ਗੈਂਗਸਟਰ ਪੈਦਾ ਕਰ ਰਹੀ ਸਰਕਾਰ'

ਪ੍ਰਤਾਪ ਬਾਜਵਾ ਨੇ ਸੂਬਾ ਸਰਕਾਰ ਨੂੰ ਘੇਰਦਿਆ ਕਿਹਾ ਕਿ ਏਪੀ ਢਿੱਲੋ ਦੇ ਘਰ ਫਾਇਰਿੰਗ ਹੋਈ ਹੈ, ਜੇਲ੍ਹ ਵਿੱਚ ਗੈਂਗਸਟਰ ਦੀ ਇੰਟਰਵਿਊ ਹੋ ਰਹੀ ਹੈ ਤੇ ਹਰ ਦਿਨ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ, ਸਰਕਾਰ ਨੂੰ ਸਖ਼ਤੀ ਨਾਲ ਕਦਮ ਪੁੱਟਣੇ ਚਾਹੀਦੇ ਹਨ। ਸਰਕਾਰ ਹਰ ਫਰੰਟ ਉੱਤੇ ਫੇਲ੍ਹ ਹੋ ਰਹੀ ਹੈ। ਇਨ੍ਹਾਂ ਨੂੰ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧ ਰੱਖਣਾ ਚਾਹੀਦਾ ਸੀ, ਸਿਰਫ ਖਾਨਾਪੂਰਤੀ ਕਰਨ ਦਾ ਕੀ ਮਤਲਬ ਹੈ। ਗੈਂਗਸਟਰ ਸ਼ਬਦ ਇਹ ਮਾਨ ਸਰਕਾਰ ਬਣਨ ਤੋਂ ਬਾਅਦ ਆਈ ਹੈ। ਇਹੀ ਗੈਂਗਸਟਰਵਾਦ ਨੂੰ ਵਧਾਵਾ ਦੇ ਰਹੇ ਹਨ, ਤਾਂ ਜੋ ਇਨ੍ਹਾਂ ਦਾ ਦਬਦਬਾ ਬਣਿਆ ਰਹੇ। ਸਰਕਾਰ ਹੀ ਇਨ੍ਹਾਂ ਗੈਂਗਸਟਰਾਂ ਨੂੰ ਪੈਦਾ ਕਰ ਰਹੀ ਹੈ, ਸੇਵ ਗਾਰਡ ਤੇ ਸੇਵ ਹੈਵਨ ਗੈਂਗਸਟਰ ਨੂੰ ਦੇ ਰਹੇ ਹਨ। ਫਿਰੌਤੀਆਂ ਲਈ ਜਾ ਰਹੀਆਂ ਹਨ। ਇਹ ਸੋਚੀ ਸਮਝੀ ਸਾਜਿਸ਼ ਵਾਲੀ ਗੱਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.