ETV Bharat / state

ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਬਣ ਰਹੀ ਗੈਰ ਕਾਨੂੰਨੀ ਇਮਾਰਤ ਕੀਤੀ ਗਈ ਢੇਰ, ਜਾਣੋ ਪੂਰਾ ਮਾਮਲਾ - Sri Harmandir Sahib

author img

By ETV Bharat Punjabi Team

Published : Aug 26, 2024, 2:14 PM IST

ਸ੍ਰੀ ਦਰਬਾਰ ਸਾਹਿਬ ਦੇ ਬਰਾਬਰ ਬਣ ਰਹੀ ਹੋਟਲ ਦੀ ਇਮਾਰਤ ਨੂੰ ਢਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇਸ ਇਮਾਰਤ ਦੇ ਬਣਨ ਕਾਰਨ ਗੁਰੂ ਘਰ ਦੀ ਦਿਖ ਖਰਾਬ ਹੋਣ ਕਾਰਨ ਇਹ ਕਾਰਵਾਈ ਕੀਤੀ ਗਈ।

The process of demolishing the illegal building near Sri Harmandir Sahib has started
ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਬਣ ਰਹੀ ਗੈਰ ਕਾਨੂੰਨੀ ਇਮਾਰਤ ਢਾਉਣ ਦੀ ਕਾਰਵਾਈ ਸ਼ੁਰੂ (ਅੰਮ੍ਰਿਤਸਰ ਪਤੱਰਕਾਰ)

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਬਣ ਰਹੀ ਗੈਰ ਕਾਨੂੰਨੀ ਢੰਗ ਨਾਲ ਇਮਾਰਤ ਨੂੰ ਅਫਸਰਾਂ ਦੇ ਨਿਗਰਾਨੀ ਹੇਠ ਢਾਹਿਆ ਗਿਆ ਹੈ। ਦੱਸ ਦਈਏ ਕਿ ਕੱਲ ਮੁੱਖ ਮੰਤਰੀ ਪੰਜਾਬ ਤੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਬੀਤੇ ਦਿਨ ਗੁਰੂ ਘਰ ਵਿੱਚ ਮੱਥਾ ਟੇਕਣ ਲਈ ਆਏ ਸਨ, ਇਸ ਦੇ ਚਲਦੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਬਿਲਡਿੰਗ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਕਿਹਾ ਗਿਆ ਸੀ ਕਿ ਪਿਛਲੇ ਇੱਕ ਮਹੀਨੇ ਤੋਂ ਅਸੀਂ ਨਗਰ ਨਿਗਮ ਨੂੰ ਸ਼ਿਕਾਇਤ ਕਰ ਰਹੇ ਹਾਂ, ਇਸ ਬਿਲਡਿੰਗ ਦੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਤੇ ਅੱਜ ਬਿਲਡਿੰਗ ਵਿਭਾਗ ਵੱਲੋਂ ਇਸ ਦੀ ਉਪਰਲੀ ਮੰਜ਼ਿਲ ਨੂੰ ਢਾਹ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਦੱਸੀ ਵਜ੍ਹਾ: ਇਸ ਸਬੰਧੀ ਗੱਲ ਕਰਦਿਆਂ ਏਟੀਪੀ ਅਧਿਕਾਰੀ ਮਿਹਰਬਾਨ ਸਿੰਘ ਨੇ ਕਿਹਾ ਕਿ ਪਿਛਲੇ ਇੱਕ ਦੋ ਮਹੀਨੇ ਤੋਂ ਸਾਨੂੰ ਸ਼ਿਕਾਇਤਾਂ ਆ ਰਹੀਆਂ ਸਨ, ਜਿਸਦੇ ਚਲਦੇ ਅੱਜ ਅਸੀਂ ਇਹ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਬਿਲਡਿੰਗ ਦੇ ਮਾਲਕ ਨੂੰ ਪਹਿਲਾਂ ਵੀ ਬਿਲਡਿੰਗ ਬਣਾਉਣ ਤੋਂ ਰੋਕਿਆ ਸੀ ਪਰ ਅੰਦਰ ਖਾਤੇ ਬਿਲਡਿੰਗ ਤਿਆਰ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਅੱਜ ਕਾਰਵਾਈ ਕਰਦੇ ਹੋਏ ਹੋਟਲ ਦੀ ਸਭ ਤੋਂ ਉੱਪਰਲੀ ਬਿਲਡਿੰਗ ਨੂੰ ਢਾਹ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਮੈਨ ਪਾਵਰ (ਕੰਮ ਕਰਨ ਵਾਲੇ ਕਰਮੀ) ਦੀ ਘਾਟ ਨੂੰ ਦੇਖਦੇ ਹੋਏ ਕਾਰਵਾਈ 'ਚ ਦੇਰੀ ਹੋਈ ਹੈ।

5 ਸਾਲ ਦੇ ਤੇਗਵੀਰ ਨੇ ਬਣਾਇਆ ਰਿਕਾਰਡ, ਕਿਲੀਮੰਜਾਰੋ 'ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਛੋਟਾ ਬੱਚਾ, ਡੀਜੀਪੀ ਨੇ ਦਿੱਤੀ ਵਧਾਈ - 5 year old child made a record

"ਜਿੰਨੀ ਇਨ੍ਹਾਂ ਦੀ ਬੁੱਧੀ ਹੈ ..." ਫਿਰ ਕਿਸਾਨਾਂ ਲਈ ਗ਼ਲਤ ਬੋਲ ਗਈ ਕੰਗਨਾ ਰਣੌਤ, ਜਾਣੋ ਕੀ ਕਿਹਾ ? - Kangana Statement On Farmers

ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਮੰਗ ਪੱਤਰ, ਕੀਤੀ ਇਹ ਖਾਸ ਮੰਗ - demand letter

ਦੱਸਿਆ ਜਾ ਰਿਹਾ ਹੈ ਕਿ ਇਹ ਹੋਟਲ ਦੀ ਬਿਲਡਿੰਗ ਨਜ਼ਾਇਜ ਤੌਰ 'ਤੇ ਉਸਾਰੀ ਜਾ ਰਹੀ ਸੀ ਅਤੇ 6 ਮੰਜਿਲ ਬਿਲਡਿੰਗ ਬਣਾਈ ਸੀ। ਜਿਸ ਨੂੰ ਲੈਕੇ ਕਾਰਵਾਈ ਕੀਤੀ ਗਈ ਹੈ ਉਹਨਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਬਿਲਡਿੰਗ ਨਾਲ ਗੁਰੂ ਘਰ ਦੀ ਦਿਖ ਖਰਾਬ ਹੋ ਰਹੀ ਸੀ। ਜਿਸ ਕਾਰਨ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਉੱਥੇ ਹੀ ਜਦੋਂ ਹੋਟਲ ਦੇ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਤੋਂ ਭੱਜਦੇ ਹੋਏ ਨਜ਼ਰ ਆਏ ਕਿਸੇ ਵੀ ਸਵਾਲ ਦਾ ਜਵਾਬ ਉਹਨਾਂ ਦਿਨਾਂ ਮੁਨਾਸਿਬ ਨਹੀਂ ਸਮਝਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.